ਪਟਿਆਲਾ

ਰਾਜਾ ਵੜਿੰਗ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਹੋਰ ਮਜ਼ਬੂਤ ਹੋਵੇਗੀ- ਯਾਦਵਿੰਦਰ ਕਾਂਸਲ

ਪਟਿਆਲਾ, 13 ਅਪ੍ਰੈਲ:(ਮਧੂਸਾਰ ਬਿਊਰੋ) ਪੰਜਾਬ ਕਾਂਗਰਸ ਦੇ ਸਕੱਤਰ ਯਾਦਵਿੰਦਰ ਕਾਂਸਲ ਅਤੇ ਹੋਰ ਸੀਨੀਅਰ ਕਾਂਗਰਸੀਆ ਨੇ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਇਕ ਨਿਡਰ ਅਤੇ ਇਮਾਨਦਾਰ ਆਗੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ,ਜਿਸ ਨਾਲ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਹੈਂ ਅਤੇ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਨਾਲ ਪੰਜਾਬ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ।ਕਿਉਂਕਿ ਰਾਜਾ ਵੜਿੰਗ ਗਰਾਊਂਡ ਲੈਵਲ ਦਾ ਅਤੇ ਓਪੋਜਿਸ਼ਨ ਤੋਂ ਨਾ ਡਰਨ ਵਾਲਾ ਲੀਡਰ ਹੈ।ਪਿਛਲੀ ਕਾਂਗਰਸ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਹੁੰਦੇ ਹੋਏ ਉਹਨਾਂ ਨੇ ਬਾਦਲਾਂ ਦੀਆਂ ਬੱਸਾਂ ਨੂੰ ਨੱਥ ਪਾ ਕੇ ਪੀ.ਆਰ.ਟੀ.ਸੀ ਨੂੰ ਪ੍ਰੋਫਿਟ ਵਿਚ ਲਿਆਂਦਾ।ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਨਾਲ ਅਗਾਮੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਵੱਧ ਤੋਂ ਵੱਧ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਪੰਜਾਬ ਦੀ ਤਰਾਂ ਹੋਰ ਸੂਬਿਆਂ ਵਿੱਚ ਵੀ ਇਹੋ ਜਿਹੇ ਨਿਡਰ ਆਗੂਆਂ ਨੂੰ ਜਿੰਮੇਵਾਰੀ ਦੇਣੀ ਚਾਹੀਦੀ ਹੈ ਅਤੇ ਅਸੀਂ ਸਾਰੇ ਰਾਜਾ ਵੜਿੰਗ ਨੂੰ ਬੇਨਤੀ ਕਰਦੇ ਹਾਂ ਕਿ ਰੁੱਸੇ ਹੋਏ ਕਾਂਗਰਸੀਆ ਨੂੰ ਮਨਾ ਕੇ ਮੁੜ ਤੋਂ ਕਾਂਗਰਸ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਸਾਲ 2024 ਦੀਆਂ ਚੋਣਾਂ ਵਿੱਚ ਮੋਦੀ ਦੇ ਵਿਜੈ ਰੱਥ ਨੂੰ ਰੋਕ ਕੇ ਕਾਂਗਰਸ ਨੂੰ ਮੁੜ ਤੋਂ ਸੱਤਾ ਤੇ ਕਾਬਜ ਕੀਤਾ ਜਾਵੇ। ਇਸ ਮੌਕੇ ਅਸ਼ਵਨੀ ਭਾਂਬਰੀ, ਦੀਸ਼ਾਂਤ ਕਾਂਸਲ, ਆਯੁਸ਼ ਭਾਂਬਰੀ, ਕਸ਼ਿਸ਼, ਨੀਰਜ,ਦੀਪ ਧਾਲੀਵਾਲ,ਸੁਰੇਸ਼ ਸਿੰਗਲਾ ਅਤੇ ਹੋਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *