ਥਾਣਾ ਮੁੱਖੀ ਨੂੰ ਪਦਭਾਰ ਸੰਭਾਲਣ ਤੇ ਆਪ ਵਲੰਟੀਅਰਾਂ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ 18 ਅਪ੍ਰੈਲ (ਸੁਖਬੀਰ ਸਿੰਘ/ਮਧੂਸਾਰ ਬਿਊਰੋ)-ਥਾਣਾ ਛੇਹਰਟਾ ਦੇ ਨਵਨਿਯੁੱਕਤ ਐਸਐਚਓ ਗੁਰਵਿੰਦਰ ਸਿੰਘ ਨੇ ਅੱਜ ਥਾਣਾ ਛੇਹਰਟਾ ਵਿਖੇ ਪਦਭਾਰ ਸੰਭਾਲ ਲਿਆ ਹੈ, ਜਿੰਨ੍ਹਾਂ ਨੂੰ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਬੀਰ ਸਿੰਘ ਮਾਨ ਅਤੇ ਗੁਰਜੀਤ ਸਿੰਘ ਸੰਧੂ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਨਿਯੁੱਕਤੀ ਮਗਰੋਂ ਇਲਾਕੇ ਵਿਚ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦੀ ਬੇਇੰਨਸਾਫੀ ਨਹੀ ਹੋਣ ਦਿੱ1ਤੀ ਜਾਵੇਗੀ, ਅਤੇ ਨਾ ਹੀ ਇਲਾਕੇ ਵਿਚ ਗੁੰਡਾ ਅਨਸਰਾਂ ਤੇ ਨਸ਼ਾ ਤੱਸਕਰਾਂ ਨੂੰ ਇਲਾਕੇ ਦਾ ਮਾਹੋਲ ਖਰਾਬ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਇਲਾਕੇ ਵਿਚ ਕਰਾਈਮ ਨੂੰ ਖਤਮ ਕਰਨਾ ਹੈ,
ਜਿਸ ਲਈ ਉਨ੍ਹਾਂ ਵੱਲੋਂ ਹਰ ਤਰ੍ਹਾਂ ਦੇ ਸਖਤ ਕਦਮ ਚੁੱਕੇ ਜਾਣਗੇ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾ ਕਿਹਾ ਕਿ ਪੰਜਾਬ ਪੁਲਿਸ ਜਨਤਾ ਦੀ ਰਾਖੀ ਅਤੇ ਇੰਨਸਾਫ ਦਵਾਉਣ ਲਈ ਪੁਰੀ ਤਰ੍ਹਾਂ ਵਚਨਬੱਧ ਹੈ, ਜਿਸ ਵਿਚ ਜਨਤਾ ਦਾ ਸਹਿਯੋਗ ਵੀ ਅਤਿ ਜਰੂਰੀ ਹੈ। ਆਖਿਰ ਵਿਚ ਉਨ੍ਹਾਂ ਇਲਾਕੇ ਵਿਚ ਗੈਰ ਕਾਨੂੰਨੀ ਤੋਰ ਤੇ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਆਪਣੀ ਹਰਕਤਾਂ ਤੋਂ ਬਾਜ ਆ ਜਾਣ, ਨਹੀ ਤਾਂ ਉਨ੍ਹਾ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆਂ ਨਹੀ ਜਾਵੇਗਾ। ਇਸ ਮੋਕੇ ਚੋਂਕੀ ਇੰਚਾਰਜ ਵਡਾਲੀ ਸਾਹਿਬ ਸਿੰਘ, ਏਐਸਆਈ ਜਸਪਾਲ ਸਿੰਘ, ਏਐਸਆਈ ਗੁਰਪ੍ਰਤਾਪ ਸਿੰਘ, ਏਐਸਆਈ ਕਰਮਜੀਤ ਸਿੰਘ, ਏਐਸਆਈ ਦਵਿੰਦਰ ਕੁਮਾਰ ਆਦਿ ਹਾਜਰ ਸਨ।

