ਪਟਿਆਲਾ

ਤਨਖਾਹਾਂ ਨਾ ਮਿਲਣ ਕਾਰਨ ਭੜਕੇ ਜਲ ਸਰੋਤ ਕਾਮਿਆਂ ਨੇ ਕੀਤੀ ਨਾਅਰੇਬਾਜੀ

ਪਟਿਆਲਾ (ਮਧੂਸਾਰ ਬਿਊਰੋ): ਅੱਜ ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵਲੋਂ ਜਲ ਸਰੋਤ ਕਰਮਚਾਰੀਆਂ ਨੂੰ ਮਾਰਚ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਭਾਖੜਾ ਮੇਨ ਲਾਈਨ ਕੰਪਲੈਕਸ ਦਫਤਰ ਅਤੇ ਆਈ.ਬੀ. ਕੰਪਲੈਕਸ ਬਾਰਾ ਖੂਹਾਂ ਵਿਖੇ ਪ੍ਰਕਾਸ਼ ਸਿੰਘ, ਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਕਰਮ ਸਿੰਘ, ਰਛਪਾਲ ਸਿੰਘ ਕੌਰ ਸਿੰਘ, ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ ਅਤੇ ਜੰਮਕੇ ਨਾਅਰੇਬਾਜੀ ਕੀਤੀ ਗਈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਖਾਨਪੁਰ, ਜਸਵੀਰ ਸਿੰਘ ਖੋਖਰ, ਦਰਸ਼ਨ ਸਿੰਘ ਬੇਲੂਮਾਜਰਾ ,ਬਲਵਿੰਦਰ ਸਿੰਘ ਮੰਡਲੀ, ਨਾਥ ਸਿੰਘ, ਹਰਵੀਰ ਸਿੰਘ ਸਨਾਮ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਐਸ.ਐਨ.ਈ. ਦੀ ਮਨਜੂਰੀ ਸਮੇਂ ਸਿਰ ਨਹੀਂ ਲਈ ਗਈ ਤੇ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਲੰਮੇ ਸਮੇਂ ਤੋਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ, 1—1—2016 ਤੋਂ ਰਿਟਾਇਰੀ ਕਰਮਚਾਰੀਆਂ ਨੂੰ ਪੇਅ ਕਮਿਸ਼ਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ,

ਕਰਮਚਾਰੀਆਂ ਨੂੰ ਕੰਮ ਕਰਨ ਵਾਲੇ ਔਜਾਰ ਨਹੀਂ ਦਿੰਤੇ ਜਾ ਰਹੇ, ਹੈਡਾਂ ਅਤੇ ਸਰਕਾਰੀ ਕੁਆਟਰਾਂ ਦੀ ਰਿਪੇਅਰ ਨਹੀਂ ਕਰਵਾਈ ਜਾ ਰਹੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੁੱਪ ਡੀ ਕਰਮਚਾਰੀਆਂ ਨੂੰ ਸਰਕਾਰ ਕਣਕ ਕਰਜਾਂ ਦਿੰਦੀ ਹੈ, ਕਣਕ ਕਰਜਾ ਸਰਕਾਰ ਸਮੇਂ ਸਿਰ ਦੇਵੇ। ਅੱਜ ਮੰਡੀਆਂ ਵਿੱਚ ਕਣਕ ਹੈ ਜਦੋਂ ਮੰਡੀਆਂ ਵਿੱਚ ਕਣਕ ਨਹੀਂ ਹੁੰਦੀ ਸਰਕਾਰ ਕਣਕ ਕਰਜਾ ਦਿੰਦੀ ਹੈ, ਜਿਸ ਦਾ ਕੋਈ ਲਾਭ ਨਹੀਂ ਹੁੰਦਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪੇਅ ਕਮਿਸ਼ਨ ਦਾ ਏਰੀਅਰ ਜਾਰੀ ਕਰੇ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ, ਜਸਪਾਲ ਸਿੰਘ, ਵਿਪਨ ਪ੍ਰਧਾਨ, ਲਖਵਿੰਦਰ ਪਟਿਆਲਾ, ਗੁਰਚਰਨ ਸਿੰਘ ਸਨੌਰ, ਕਰਿਸ਼ਨ ਖਨੌਰੀ, ਰਣਵਿੰਦਰ ਸਿੰਘ, ਜਸਵਿੰਦਰ ਸਿੰਘ ਸੌਜਾ, ਗੁਰਪ੍ਰੀਤ ਦੋਧਨਾ, ਗੁਰਮੀਤ ਸਿੰਘ ਨੇ ਕਿਹਾ ਕਿ ਖਾਲੀ ਪੋਸਟਾਂ ਤੇ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ ਅਤੇ ਵਿਭਾਗ ਵਿੱਚ ਐਸ.ਐਨ.ਈ. ਦੀ ਮਨਜੂਰੀ ਜਲਦੀ ਤੋਂ ਜਲਦੀ ਲੈ ਕੇ ਕਰਮਚਾਰੀਆਂ ਨੂੰ ਤਨਖਾਹਾਂ ਦਿੱਤੀਆਂ ਜਾਣ ਨਹੀਂ ਤਾਂ ਜਥੇਬੰਦੀ ਤਿੱਖਾ ਤੇ ਤੇਜ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

Leave a Reply

Your email address will not be published. Required fields are marked *