ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਕੀਤੀ ਮੂਰਤੀ ਸਥਾਪਨਾ
ਪਟਿਆਲਾ (ਮਧੂਸਾਰ ਬਿਊਰੋ) ਪਟਿਆਲਾ ਲੋਕ ਸਭਾ ਹਲਕਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਰਾਧਾ ਕ੍ਰਿਸ਼ਨ ਮੰਦਰ ਅਤੇ ਧਰਮਸ਼ਾਲਾ ਪੁਰਾਣਾ ਲਾਲ ਬਾਗ਼ ਵਿਖੇ ਰਾਮ ਦਰਬਾਰ, ਸ਼ੇਰਾਂ ਵਾਲੀ ਮਾਤਾ ਅਤੇ ਸ਼ਿਵ ਪਰਿਵਾਰ ਦੀ ਮੂਰਤੀਆਂ ਦੀ ਸਥਾਪਨਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਕੇ. ਕੇ ਰਮਨ ਉਨ੍ਹਾਂ ਦੀ ਧਰਮ ਪਤਨੀ ਮਧੂ ਸ਼ਰਮਾ ਅਤੇ ਰਜਨੀਸ਼ ਸ਼ੋਰੀ ਸਮੇਤ ਹੋਰ ਵੀ ਪੱਤਵੰਤੇ ਸੱਜਣ ਹਾਜਰ ਸਨ।
ਇਸ ਮੌਕੇ ਪਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਜੋ ਇਹਨਾ ਮੂਰਤੀਆਂ ਦੀ ਸਥਾਪਨਾ ਕਰਵਾਈ ਹੈ। ਜਿਸ ਨਾਲ ਸਮੁੱਚੇ ਲੋਕਾਂ ਨੂੰ ਸ਼ਰਧਾ ਪੂਰਵਕ ਇਨ੍ਹਾਂ ਦੇਵੀ ਦੇਵਤਿਆਂ ਦੇ ਦਰਸ਼ਨ ਕਰਨਗੇ ਨੂੰ ਮਿਲਣਗੇ। ਜਿਸ ਨਾਲ ਧਾਰਮਿਕ ਭਾਈਚਾਰਾ ਬਣਿਆ ਰਹੇਗਾ। ਇਸ ਮੌਕੇ ਕੁਲਦੀਪ ਸਾਗਰ, ਡਾਕਟਰ ਵਿਕਰਮ ਸ਼ਰਮਾ, ਆਰ.ਕੇ ਜੋਸ਼ੀ, ਪੁਰਸ਼ੋਤਮ ਸ਼ਰਮਾ, ਪੰਕਜ ਸਾਗਰ, ਰਾਮ ਸਰੂਪ, ਵਿਸ਼ਵਨਾਥ ਸ਼ਰਮਾ, ਯੋਗੇਸ਼ ਕੁਮਾਰ, ਸਰਦ ਸ਼ਰਮਾ, ਅੰਕਿਤ ਮਿੱਤਲ, ਰਜਨੀਸ਼ ਗੁਪਤਾ, ਮੁਨੀਸ਼ ਗੁਪਤਾ ਅਤੇ ਮਹੇਸ਼ ਸ਼ਰਮਾ ਹਾਜ਼ਰ ਸਨ।

