ਪੰਜਾਬਪਟਿਆਲਾ

ਉੱਚ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸਿੰਚਾਈ ਵਿਭਾਗ ਦੇ ਮੁਲਾਜਮਾਂ ਦੀਆਂ ਤਨਖਾਹਾਂ ਰੁੱਕੀਆਂ ਮੁਲਾਜਮਾਂ ਵੱਲੋਂ ਰੋਸ ਰੈਲੀ ਕੀਤੀ — ਲੁਬਾਣਾ — ਨੌਲੱਖਾ

ਪਟਿਆਲਾ 20 ਅਪ੍ਰੈਲ (ਮਧੂਸਾਰ ਬਿਊਰੋ), ਭਾਵੇਂ ਕਿ ਪੰਜਾਬ ਸਰਕਾਰ ਵਿੱਤ ਵਿਭਾਗ ਨੇ ਤਿੰਨ ਮਹੀਨਿਆਂ ਦਾ ਬਜਟ ਮਿਤੀ 30 ਜੂਨ ਤੱਕ ਪ੍ਰਵਾਨ ਕਰਕੇ ਵਿਭਾਗਾਂ ਨੂੰ ਜਾਰੀ ਕਰਕੇ ਕਿਹਾ ਗਿਆ ਕਿ ਉਹ ਮੁਲਾਜਮਾਂ ਨੂੰ ਤਨਖਾਹਾਂ ਦੇਣ ਤੇ ਹੋਰ ਦਫਤਰੀ ਖਰਚੇ ਚਲਾਉਣ, ਪਰੰਤੂ ਜਲ ਸਰੋਤ (ਸਿੰਚਾਈ) ਵਿਭਾਗ ਵਿਚਲੇ ਕੈਨਾਲ ਸਰਕਲਾਂ, ਮੰਡਲਾਂ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨਖਾਹਾਂ ਨਸੀਬ ਨਹੀਂ ਹੋਈਆਂ। ਇਸ ਸਬੰਧ ਵਿੱਚ ਮੁਲਾਜਮਾਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਵਿਭਾਗ ਦੇ ਪਹਿਲੇ ਪ੍ਰਮੁੱਖ ਸਕੱਤਰ ਨੇ ਤਨਖਾਹਾਂ ਦੀ (ਐਸ.ਐਨ.ਈ.) ਲੰਮਾ ਸਮਾਂ ਪ੍ਰਵਾਨ ਨਹੀਂ ਕੀਤੀ ਤੇ ਮਾਮਲੇ ਨੂੰ ਲਟਕਾਈ ਰੱਖਿਆ, ਹੁਣ ਜਲ ਸਰੋਤ ਵਿਭਾਗ ਦੇ ਸਕੱਤਰ ਦੀ ਜਿੰਮੇਵਾਰੀ ਸ੍ਰੀ ਕਿਸ਼ਨ ਕੁਮਾਰ ਆਈ.ਏ.ਐਸ. ਨੂੰ ਦਿੱਤੀ ਗਈ ਵੇਖਣਾ ਹੈ ਕਿ ਇਹ ਕਿੰਨਾਂ ਸਮਾਂ ਲਗਾਉਂਦੇ ਹਨ, ਦੁਸਰੇ ਪਾਸੇ ਕੈਨਾਲ ਦੇ ਮੁੱਖ ਇੰਜੀਨੀਅਰ ਦਾ ਅਹੁੱਦਾ ਲੰਮੇ ਸਮੇਂ ਤੋਂ ਖਾਲੀ ਪਿਆ ਹੈ,

ਇਸ ਦਾ ਖਮਿਆਜਾ ਵੀ ਮੁਲਾਜਮਾਂ ਨੂੰ ਭੁਗਤਣਾ ਪੈ ਰਿਹਾ ਹੈ। ਸ੍ਰ. ਲੁਬਾਣਾ ਨੇ ਕਿਹਾ ਕਿ ਮੁਲਾਜਮਾਂ ਨੇ ਇਸ ਮਹੀਨੇ ਵਿੱਚ ਬੱਚਿਆਂ ਦੇ ਦਾਖਲੇ ਕਰਵਾਉਂਦੇ ਹੁੰਦੇ ਹਨ ਅਤੇ ਬੱਚਿਆਂ ਦੀਆਂ ਵਿਦਿਅਕ ਹੋਰ ਵਿੱਤੀ ਲੋੜਾਂ ਵੀ ਪੂਰੀਆਂ ਕਰਨੀਆਂ ਹੁੰਦੀਆਂ ਹਨ ਅਤੇ ਕਣਕ ਆਦਿ ਵੀ ਖਰੀਦਣੀ ਹੁੰਦੀ ਹੈ। ਇਹਨਾਂ ਕਿਹਾ ਕਿ ਭਾਵੇਂ ਸਰਕਾਰ ਨੇ ਚੋਥਾ ਦਰਜਾ ਮੁਲਾਜਮਾਂ ਨੂੰ ਕਣਕ ਖਰੀਦਣ ਲਈ ਸਾਲ 2022—2023 ਲਈ 8000/— ਰੁਪਏ ਮੋੜਨਯੋਗ ਕਣਕ ਕਰਜੇ ਦਾ ਪੱਤਰ ਜਾਰੀ ਕਰ ਦਿੱਤਾ। ਜਦੋਂ ਕਿ ਯੂਨੀਅਨ ਦੀ ਮੰਗ 20,000/— ਰੁਪਏ ਦੀ ਕੀਤੀ ਗਈ ਸੀ।

ਤੀਜਾ ਦਰਜਾ, ਚੋਥਾ ਦਰਜਾ ਅਤੇ ਟੈਕਨੀਕਲ ਮੁਲਾਜਮਾਂ ਨੇ ਜਲ ਸਰੋਤ ਵਿਭਾਗ ਦੇ ਆਈ.ਬੀ. ਕੰਪਲੈਕਸ 12 ਖੂਹ ਵਿਖੇ ਪ੍ਰਧਾਨ ਸਾਥੀ ਜਗਮੋਹਨ ਸਿੰਘ ਨੋਲੱਖਾ ਦੀ ਅਗਵਾਈ ਵਿੱਚ ਤਨਖਾਹਾਂ ਸਮੇਤ ਇੱਥੇ ਵਾਪਰੀ ਗੁੰਡਾਗਰਦੀ, ਮੁਲਾਜਮਾਂ ਦੀਆਂ ਤਰੱਕੀਆਂ, ਵਰਦੀਆਂ ਅਤੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਦੇਣ ਵਰਗੇ ਇਸ਼ੂਆਂ ਨੂੰ ਲੈ ਕੇ ਰੋਹ ਭਰਪੂਰ ਰੈਲੀ ਕਰਕੇ ਅਗਲੀ ਰੈਲੀ ਮਿਤੀ 25 ਅਪ੍ਰੈਲ ਨੂੰ ਭਾਖੜਾ ਮੇਨ ਲਾਇਨ ਸਰਕਲ, ਮਿਤੀ 26 ਅਪ੍ਰੈਲ ਨੂੰ ਯਾਦਵਿੰਦਰਾ ਪਬਲਿਕ ਸਕੂਲ ਵਿਖੇ ਰੈਲੀਆਂ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਬਲਜਿੰਦਰ ਸਿੰਘ, ਗੁਰਦਰਸ਼ਲ ਸਿੰਘ, ਮਾਧੋ ਲਾਲ, ਪ੍ਰੀਤਮ ਚੰਦ ਠਾਕੁਰ, ਸੂਰਜ ਪਾਲ ਯਾਦਵ, ਬਲਬੀਰ ਸਿੰਘ, ਸ਼ਾਮ ਸਿੰਘ, ਨਿਰਮਲ ਸਿੰਘ, ਮੇਘ ਰਾਜ, ਪ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ, ਭਰਪੂਰ ਸਿੰਘ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਜੋਗਾ ਸਿੰਘ, ਕਾਕਾ ਸਿੰਘ, ਕੁਲਵਿੰਦਰ ਸਿੰਘ, ਤਰਲੋਚਨ ਮਾੜੂ, ਪ੍ਰਕਾਸ਼ ਲੁਬਾਣਾ, ਸ਼ਿਵ ਚਰਨ, ਤੇਜਾ ਸਿੰਘ, ਤਰਲੋਚਨ ਮੰਡੋਲੀ, ਅਮਰਨਾਥ ਨਰੜੂ, ਪ੍ਰਵੀਨ ਕੁਮਾਰ, ਅਨਿਲ ਕੁਮਾਰ, ਸੁਖਦੇਵ ਝੰਡੀ, ਰਾਜ ਕੁਮਾਰ ਰਾਜੂ, ਰਾਜਵੰਤ ਕੌਰ, ਕਿਰਨਪਾਲ, ਚੰਦਨ ਭਾਨ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *