ਆਲ ਇੰਡੀਆ ਕਾਨਫਰੰਸ ਪਟਿਆਲਾ ਵਿਖੇ 24 ਅਪੈ੍ਰਲ ਨੂੰ
ਪਟਿਆਲਾ, 20 ਅਪੈ੍ਰਲ (ਮਧੂਸਾਰ ਬਿਊਰੋ) -ਆਲ ਇੰਡੀਆ ਸਟੇਟ ਬੈਂਕ ਆਫ ਪਟਿਆਲਾ ਰਿਟਾਇਰਡ ਆਫਿਸਰਜ਼ ਐਸੋਸੀਏਸ਼ਨ ਦੀ 34ਵੀਂ ਕਾਨਫਰੰਸ ਪਟਿਆਲਾ ਵਿਖੇ 24 ਅਪੈ੍ਰਲ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੌਕੇ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਵਾਲੀਆ, ਸਕੱਤਰ ਕੇ. ਐਸ. ਸੰਧੂ ਅਤੇ ਖਜਾਨਚੀ ਵਾਈ. ਪੀ. ਸੂਦ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਪੂਰੇ ਭਾਰਤ ਵਿਚੋਂ 400 ਦੇ ਕਰੀਬ ਰਿਟਾਇਰਡ ਆਫਿਸਰਜ਼ ਭਾਗ ਲੈਣਗੇ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਏ. ਅਨੰਥਾ ਿਸ਼ਨਾ ਰਾਓ ਪ੍ਰਧਾਨ ਆਲ ਇੰਡੀਆ ਸਟੇਟ ਬੈਂਕ ਰਿਟਾਇਰਡ ਐਸੋਸੀਏਸ਼ਨ ਪਹੁੰਚਣਗੇ ਅਤੇ ਪੈਨਸ਼ਨ ਸਬੰਧੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਨਗੇ। ਇਸ ਮੌਕੇ 70-80 ਸਾਲ ਦੇ ਸਾਰੇ ਹੀ ਮੈਂਬਰਾਂ ਨੂੰ ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਜੁਆਇੰਟ ਸਕੱਤਰੇ ਜੇ. ਪੀ. ਐਸ. ਕਾਲਰਾ, ਰਮੇਸ਼ ਢੰਡ, ਲਾਜਪਤ ਰਾਏ ਗੋਇਲ, ਐਮ. ਸੀ. ਜਿੰਦਲ, ਅਸ਼ੋਕ ਕਪੂਰ ਆਦਿ ਮੈਂਬਰ ਹਾਜ਼ਰ ਸਨ।

