ਹਰਿਆਣਾ ਦੇ ਵਿੰਡੋਂ ਸ਼ਹਿਰ ਗੁਰੂਗ੍ਰਾਮ ਵਿਚ ਵਿਸ਼ਵ ਕੌਸ਼ਲ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ – ਮੁੱਖ ਸਕੱਤਰ
ਕੇਂਦਰ ਵਿਚ ਛੇ ਮੁੱਖ ਖੇਤਰਾਂ ਵਿਚ 680 ਉਮੀਦਵਾਰਾਂ ਨੂੰ ਕੀਤਾ ਜਾਵੇਗਾ ਸਿਖਿਅਤ – ਸੰਜੀਵ ਕੌਸ਼ਲ
ਮੁੱਖ ਮੰਤਰੀ ਦੀ ਅਗਵਾਈ ਹੇਠ ਮੌਜੂਦਾ ਰਾਜ ਸਰਕਾਰ ਨੌਜੁਆਨਾਂ ਨੂੰ ਰੁਜਗਾਰਪਰਕ ਸਿਖਿਆ ਪ੍ਰਦਾਨ ਕਰਨ ਤੇ ਕੁਸ਼ਲ ਬਨਾਉਣ ਲਈ ਅਗ੍ਰਸਰ – ਕੌਸ਼ਲ
ਚੰਡੀਗੜ੍ਹ, 22 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਹਰਿਆਣਾ ਵਿਚ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਮੌਜੂਦਾ ਰਾਜ ਸਰਕਾਰ ਵੱਲੋਂ ਨੌਜੁਆਨਾ ਨੂੰ ਰੁਜਗਾਰਪਰਕ ਸਿਖਿਆ ਪ੍ਰਦਾਨ ਕਰਨ ਤੇ ਕੁਸ਼ਲ ਬਨਾਉਣ ਲਈ ਰਾਜ ਦੇ ਵਿੰਡੋਂ ਸ਼ਹਿਰ ਗੁਰੂਗ੍ਰਾਮ ਵਿਚ ਵਿਸ਼ਵ ਕੌਸ਼ਲ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ। ਗੁਰੂਗ੍ਰਾਮ ਦੇ ਇਸ ਕੇਂਦਰ ਵਿਚ ਛੇ ਮੁੱਖ ਖੇਤਰਾਂ ਵਿਚ 680 ਉਮੀਦਵਾਰਾਂ ਨੂੰ ਸਿਖਿਅਤ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਿੰਦੇ ਹੋਏ ਜਾਣੂੰ ਕਰਾਇਆ ਕਿ ਵਿਸ਼ਵ ਕੌਸ਼ਲ ਕੇਂਦਰ ਵਿਚ ਪਹਿਲੇ ਪੜਾਅ ਵਿਚ ਸੈਰ-ਸਪਾਟਾ ਅਤੇ ਹੋਸਪਟੇਲਿਟੀ, ਆਈਟੀ ਅਤੇ ਆਈਟੀਈਐਸ, ਲੇਖਾ, ਬੈਂਕਿੰਗ ਅਤੇ ਵਿੱਤ, ਲਾਜਿਸਟਿਕ ਅਤੇ ਬਿਊਟੀ ਅਤੇ ਵੈਲਨੇਸ ਸਮੇਤ ਵੱਖ-ਵੱਖ ਖੇਤਰਾਂ ਵਿਚ ਉਮੀਦਵਾਰਾਂ ਨੂੰ ਸਿਖਿਅਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਨੇ ਰਾਜ ਦੇ ਨੌਜੁਆਨਾਂ ਨੂੰ ਜਰਮਨੀ ਵਿਚ ਕੌਮਾਂਤਰੀ ਅਪ੍ਰੈਂਟਿਸਸ਼ਿਪ ਅਤੇ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਲਈ ਮੈਜਿਕ ਬਿਲਿਅਨ ਦੇ ਨਾਲ ਠੇਕਾ ਕੀਤਾ ਹੈ। ਮੈਜਿਕ ਬਿਲਿਅਨ (ਟੀਜੀਐ ਸਰਵਿਸੇਜ ਪ੍ਰਾਈਵੇਟ ਲਿਮੀਟੇਡ ਦੀ ਇਕਾਈ) ਕੌਮੀ ਕੌਸ਼ਲ ਵਿਕਾਸ ਨਿਗਮ ਭਾਗੀਦਾਰ ਵਜੋ ਰਜਿਸਟਰਡ ਇਕ ਭਾਰਤ ਕੌਮਾਂਤਰੀ ਕੌਸ਼ਲ ਕੇਂਦਰ (ਆਈਆਈਅੇਸਸੀ) ਹੈ। ਮੈਜਿਕ ਬਿਲਿਅਨ ਨਰਸਿੰਗ, ਹੋਸਪਟੈਲਿਟੀ, ਫੂਡ ਰਿਟੇਲ, ਰੇਸਟੋਰੇਂਟ ਸਰਵਿਸ ਅਤੇ ਕੰਸਟਰੱਕਸ਼ਨ ਸਮੇਤ ਵੱਖ-ਵੱਖ ਖੇਤਰਾਂ ਵਿਚ ਲਗਭਗ 200 ਉਮੀਦਵਾਰਾਂ ਨੂੰ ਰਿਹਾਇਸ਼ੀ ਸਿਖਲਾਈ ਪ੍ਰਦਾਨ ਕਰੇਗਾ।
ਉਨ੍ਹਾਂ ਨੇ ਦਸਿਆ ਕਿ ਸਿਖਲਾਈ ਪ੍ਰਦਾਤਾ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਘਰੇਲੂ ਅਤੇ ਕੌਮਾਂਤਰੀ ਬ੍ਰਾਂਡਾਂ ਰਾਹੀਂ ਸਿਖਿਅਤ ਉਮੀਦਵਾਰਾਂ ਦੀ ਘੱਟ ਘੱਟ 70 ਫੀਸਦੀ ਪਲੇਸਮੈਂਟ ਯਕੀਨੀ ਕਰੇਗਾ। ਇਸ ਤੋਂ ਇਲਾਵਾ, ਪ੍ਰਦਾਤਾ ਕੋਰਸ ਦੇ ਵਿਕਾ। ਮਾਸਟਰ ਟ੍ਰੇਨਰ ਦੇ ਸਿਖਲਾਈ ਅਤੇ ਸਿਖਲਾਈ ਦੀ ਵੱਖ-ਵੱਖ ਗਤੀਵਿਧੀਆਂ ਦੇ ਨਾਲ-ਨਾਲ ਕਾਫੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਯਕੀਨੀ ਕਰਣਗੇ। ਸਿਖਲਾਈ ਪ੍ਰਦਾਤਾ ਕੌਸ਼ਲ ਸਿਖਲਾਈ ਤੋਂ ਇਲਾਵਾ ਜਰੂਰਤ ਅਨੁਸਾਰ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਸਿਖਲਾਈ ਪ੍ਰਦਾਨ ਕਰੇਗਾ। ਸਿਖਲਾਈ ਪ੍ਰਦਾਤਾ ਕੌਮਾਂਤਰੀ ਟ੍ਰੇਨਰ ਰਾਹੀਂ 50 ਆਈਟੀਆਈ ਦੇ ਇੰਸਟਰੱਕਟਰਸ, ਟ੍ਰੇਨਰ ਸਮਰੱਥਾ ਨਿਰਮਾਣ ਸਿਖਲਾਈ ਫਰੀ ਪ੍ਰਦਾਨ ਕਰੇਗਾ। ਰਾਜ ਵਿੱਤ ਪੋਸ਼ਿਤ ਸੂਰਿਆ ਯੋਜਨਾ ਦੇ ਤਹਿਤ ਹੁਣ ਤਕ 43165 ਵਿਅਕਤੀਆਂ ਨੂੰ ਨਮਾਂਕਿਤ ਕੀਤਾ ਜਾ ਚੁੱਕਾ ਹੈ ਅਤੇ ਮੌਜੂਦਾ ਵਿਚ 10517 ਵਿਅਕਤੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਇਸ ਸੂਰਿਆ ਯੋਜਨਾ ਦੇ ਤਹਿਤ ਸ਼ਾਰਟ ਟਰਮ ਟ੍ਰੇਨਿੰਗ ਰਿਕਾਗਨਿੇਸ਼ਨ ਆਫ ਪ੍ਰਾਇਰ ਲਰਨਿਕ, ਡਰਾਈਵਰ ਟ੍ਰੇਨਿੰਗ ਅਤੇ ਹੈਵੀ ਮੋਟਰ ਵਹੀਕਲ ਡਰਾਈਵਰ ਟ੍ਰੇਨਿੰਗ ਲਈ ਟੀਚਾ ਅਲਾਟ ਕੀਤਾ ਗਿਆ ਹੈ।
ਵਿੱਤ ਸਾਲ 2021-22 ਦੇ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐਮਕੇਵੀਵਾਈ-3.0) ਦੇ ਬਾਰੇ ਵੇਰਵਾ ਦਿੰਦੇ ਹੋਏ ਮੁੱਖ ਸਕੱਤਰ ਨੇ ਦਸਿਆ ਕਿ ਯੋਜਨਾ ਦੇ ਤਹਿਤ ਸ਼ਾਰਟ ਟਰਮ ਟ੍ਰੇਨਿੰਗ ਲਈ ਟੀਚੇ ਕੀਤੇ 2058 ਲੋਕਾਂ ਦੇ ਨਾਮਜਦਗੀ ਦੇ ਨਾਲ ਹੀ ਹਰਿਆਣਾ ਨੇ ਸੌ-ਫੀਸਦੀ ਟੀਚੇ ਨੂੰ ਹਾਸਲ ਕਰ ਕੀਤਾ ਹੈ ਜਦੋਂ ਕਿ ਰਿਕਾਗਨਿਸ਼ਨ ਆਫ ਪ੍ਰਾਇਰ ਲਰਨਿੰਗ ਵਿਚ ਰਾਜ ਨੇ 92 ਫੀਸਦੀ ਟੀਚਾ ਹਾਸਲ ਕੀਤਾ ਹੈ। ਵਿੱਤ ਸਾਲ 2022-23 ਤੋਂ ਕੌਮੀ ਸ਼ਹਿਰੀ ਆਜੀਵਿਕਾ ਮਿਸ਼ਨ ਦੇ ਤਹਿਤ ਏਂਮਪਲਾਏਮੈਂਟ ਲਿੰਕਡ ਸਕਿਲ ਟ੍ਰੇਨਿੰਗ ਐਂਡ ਪਲੇਸਮੈਂਟ (ਈਐਸਟੀ ਐਂਡ ਪੀ) ਘਟਕ ਦੇ ਲਾਗੂ ਕਰਨ ਲਈ ਸਟੇਟ ਅਰਬਨ ਡਿਵੇਲਪਮੈਂਟ ਅਥਾਰਿਟੀ ਹਰਿਆਣਾ ਅਤੇ ਐਚਐਸਡੀਐਮ ਦੇ ਵਿਚ ਇਕ ਸਮਝੌਤਾ ‘ਤੇ ਹਸਤਾਖਰ ਕੀੇ ਗਏ ਹਨ।

