ਪਟਿਆਲਾ

ਸ਼੍ਰੀ ਸਨਾਤਨ ਧਰਮ ਮੰਦਰ ਪਟਿਆਲਾ ਵਿੱਚ ਸ਼ਰੱਧਾ ਨਾਲ ਮਨਾਇਆ ਮੂਰਤੀ ਸਥਾਪਨਾ ਦਿਵਸ

ਪਟਿਆਲਾ 25 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੇ 200 ਸਾਲ ਤੋਂ ਵੱਧ ਪੁਰਾਣੀ ਅਤੇ ਇਤਿਹਾਸਿਕ ਸ਼੍ਰੀ ਸਨਾਤਨ ਧਰਮ ਮੰਦਰ ਵਿੱਚ ਭਜਨ ਕੀਰਤਨ ਕਰਕੇ ਮੂਰਤੀ ਸਥਾਪਨਾ ਦਾ ਆਯੋਜਨ ਕੀਤਾ ਗਿਆ। ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੰੁਚੇ ਅਤੇ ਮਹਾ ਮੰਤਰੀ ਅਨਿਲ ਗੁਪਤਾ ਨੇ ਪ੍ਰੋਗਰਾਮ ਵਿਚ ਸਹਿਯੋਗ ਦਿੱਤਾ । ਭਜਨ ਗਾਇਕ ਸ਼ਸ਼ਿਕਾਂਤ ਅੱਗਰਵਾਲ ਨੇ ਆਪਣੀ ਪੂਰੀ ਮੰਡਲੀ ਨਾਲ ਆਪਣੀ ਮਧੁਰ ਅਵਾਜ ਨਾਲ ਜਿੱਥੇ ਸ਼ਿਆਮਸੁੰਦਰ ਭਗਵਾਨ ਸ਼੍ਰੀ ਕਿ੍ਰਸ਼ਣ ਜੀ ਅਤੇ ਰਾਧਾ ਜੀ ਦੀ ਜੀਵਨ ਲੀਲਾ ’ਤੇ ਸੁੰਦਰ ਭਜਨ ਗਾਏ, ਉਥੇ ਹੀ ਮਾਂ ਭਗਵਤੀ ਅਤੇ ਭਗਵਾਨ ਸ਼੍ਰੀ ਰਾਮ ਚੰਦਰ ਅਤੇ ਸੀਤਾ ਮਾਤਾ ਜੀ ਦੇ ਮਰਿਆਦਾ ਪਰੂਸ਼ੋਤਮ ਸਰੂਪ ਦਾ ਵਰਣਨ ਬਹੁਤ ਕੀਤਾ।

ਇਸ ਮੌਕੇ ਸਕੂਲ ਦੇ ਮੈਨੇਜਰ ਐਨ. ਕੇ. ਜੈਨ, ਸਭਾ ਉਪ ਪ੍ਰਧਾਨ ਪਵਨ ਜਿੰਦਲ , ਸੋਹਨ ਲਾਲ ਗੁਪਤਾ , ਤਿ੍ਰਭੁਵਨ ਗੁਪਤਾ, ਧੀਰਜ ਅੱਗਰਵਾਲ, ਮੁਕੇਸ਼ ਪੁਰੀ, ਰਾਜ ਕੁਮਾਰ ਜੋਸ਼ੀ, ਸਤੀਸ਼ ਬਾਂਸਲ, ਵਿਨੀਤ ਬਾਂਸਲ, ਦਕਸ਼ ਕੁਮਾਰ ਖੰਨਾ, ਵਿਵੇਕਸ਼ੀਲ ਗੋਇਲ, ਪਿ੍ਰੰਸੀਪਲ ਰਿਪੁਦਮਨ ਸਿੰਘ, ਵਾਇਸ ਪਿ੍ਰੰਸੀਪਲ ਦਿਨੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਐਸ. ਡੀ. ਐਸ . ਈ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਅੰਜੂ ਸ਼ਰਮਾ, ਮੀਨਾਕਸ਼ੀ, ਮਨੀਸ਼ਾ ਸ਼ਰਮਾ, ਰਜਨੀਸ਼ ਕੁਮਾਰ ਨੇ ਬੱਚੀਆਂ ਦੇ ਨਾਲ ਭਜਨ ਗਾਇਨ ਵਿੱਚ ਸਹਿਯੋਗ ਕੀਤਾ। ਸਭਾ ਮੈਬਰਾਂ ਅਤੇ ਸਮੂਹ ਸਕੂਲ ਸਟਾਫ ਨੇ ਪ੍ਰੋਗਰਾਮ ਵਿੱਚ ਭਾਗ ਲੈ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਸਕੂਲ ਦੀ ਛੋਟੀ ਛੋਟੀ ਬੱਚੀਆਂ ਨੇ ਭਜਨ ਗਾ ਕੇ ਸਾਰਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਭੁ ਜੀ ਦੀ ਰਸੋਈ ਵਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

Leave a Reply

Your email address will not be published. Required fields are marked *