ਅੰਮ੍ਰਿਤਸਰ

ਰਪਾਲ ਸਿੰਘ ਪੰਨੂ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਪਿੰਡ ਭਰਾੜੀਵਾਲ ਦਾ ਨਾਮ ਹੋਵੇਗਾ ਰੋਸ਼ਨ

ਪਿੰਡ ਵਾਸੀਆਂ ਕੀਤਾ ਸਨਮਾਨਿਤ

ਅੰਮ੍ਰਿਤਸਰ, ( ਸੁਖਬੀਰ ਸਿੰਘ/ਮਧੂਸਾਰ ਬਿਊਰੋ)–ਹਲਕਾ ਕੇਦਰੀ ਦੀ ਵਾਰਡ ਨੰਬਰ 70 ਅਧੀਨ ਪੈਦੇ ਪਿੰਡ ਭਰਾੜੀਵਾਲ ਵਿਖੇ ਓੁਘੇ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਚੋਧਰ ਦੇ ਗ੍ਰਹਿ ਵਿਖੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਇੱਕ ਅਹਿਮ ਇਕੱਤਰਤਾ ਹੋਈ।ਇਸ ਮੌਕੇ ਨੰਬਰਦਾਰ ਹਰਪਾਲ ਸਿੰਘ ਪੰਨੂ ਨੰਬਰਦਾਰ ਜੂਨੀਅਨ (ਸਮਰਾ) ਦੇ ਜਿਲਾ ਪ੍ਰਧਾਨ ਬਣਨ ਤੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਓੁਪਰੰਤ ਬਲਵਿੰਦਰ ਚੌਧਰ ਤੇ ਮੋਹਤਬਰ ਆਗੂਆਂ ਕਿਹਾ ਕਿ ਸਮੂਹ ਪੰਜਾਬ ਬਾਡੀ ਨੰਬਰਦਾਰ ਜੂਨੀਅਨ ਸਮੇਤ ਸੂਬਾ ਪ੍ਰਧਾਨ ਗੁਰਪਾਲ ਸਿੰਘ ਅਤੇ ਸਤਨਾਮ ਸਿੰਘ ਸ਼ਫੀਪੁਰ ਵਲੋ ਹਰਪਾਲ ਸਿੰਘ ਪੰਨੂ ਨੂੰ ਨੰਬਰਦਾਰ ਜੂਨੀਅਨ ਦਾ ਪ੍ਰਧਾਨ ਬਣਾਉਣ ਨਾਲ ਜਿੱਥੇ ਪਿੰਡ ਭਰਾੜੀਵਾਲ ਦਾ ਨਾਮ ਓੁਚਾ ਹੋਇਆ ਹੈ ਓਥੇ ਰੋਸ਼ਨ ਵੀ ਹੋਵੇਗਾ।ਇਸ ਦੌਰਾਨ ਪ੍ਰਧਾਨ ਹਰਪਾਲ ਸਿੰਘ ਪੰਨ਼ੂ ਨੇ ਕਿਹਾ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ ਨੇ ਜਿਨ੍ਹਾਂ ਨੂੰ ਬੁਲਾ ਕੇ ਵਿਸ਼ੇਸ਼ ਤੌਰ ਨਾਲ ਸਨਮਾਨ ਕੀਤਾ ਗਿਆ, ਜਿਸਦਾ ਉਹ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਸੁਖਰਾਜ ਸਿੰਘ ਬਿੱਟੂ, ਮੋਹਣਦੀਪ ਸਿੰਘ, ਗੁਰਮੇਜ ਸਿੰਘ, ਗੁਲਜਾਰ ਸਿੰਘ, ਜੱਜਬੀਰ ਸਿੰਘ, ਮਾਨ ਸਿੰਘ ਸਮਰਾ, ਅਮਰ ਸਿੰਘ, ਮੱਸਾ ਸਿੰਘ, ਬਲਰਾਜ ਸਿੰਘ, ਅਜੀਤ ਸਿੰਘ, ਸਾਹਿਬ ਸਿੰਘ, ਕਰਨ ਸਿੰਘ ਸੇਖੋਂ, ਅਰਸ਼ਦੀਪ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *