ਖ਼ਾਲਸਾ ਕਾਲਜ ਨਰਸਿੰਗ ਵਿਖੇ ਵਿਸ਼ਵ ਮਲੇਰੀਆ ਜਾਗਰੂਕਤਾ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ)-ਖਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ‘ਵਿਸ਼ਵ ਮਲੇਰੀਆ ਜਾਗਰੂਕਤਾ ਦਿਵਸ’ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਵਿਖੇ ਜੀ. ਐਨ. ਐਮ. ਭਾਗ ਤੀਜੇ ਦੇ ਸਟੂਡੈਟਸ ਵੱਲੋਂ ਮਨਾਇਆ ਗਿਆ।
ਇਸ ਮੌਕੇ ਸਟੂਡੈਂਟਸ ਨੇ ਵਿਸ਼ਵ ਮਲੇਰੀਆ ਦਿਵਸ ਦਾ ਮਹੱਤਵ ਦੱਸਦੇ ਹੋਏ ਮਲੇਰੀਆ ਦਿਵਸ ਦੇ ਮੁੱਖ ਥੀਮ ‘ਮਲੇਰੀਆ ਬਿਮਾਰੀ ਦੀ ਰੋਕਥਾਮ ਲਈ ਯੋਗ ਪ੍ਰੰਬਧਾ ਦਾ ਨਵਨੀਕਰਨ ਕਰਕੇ ਜਿੰਦਗੀਆਂ ਬਚਾਉਣਾ’ ਬਾਰੇ ਬੜੇ ਉਤਸ਼ਾਹ ਨਾਲ ਮਲੇਰੀਏ ਦੀ ਰੋਕਥਾਮ ਸਬੰਧੀ ਵੱਖ-ਵੱਖ ਵਿਸ਼ਿਆ ’ਤੇ ਲੋਕਾਂ ਨੂੰ ਫਲੈਸ਼ ਕਾਰਡ ਅਤੇ ਪੋਸਟਰਾਂ ਰਾਹੀਂ ਜਾਗਰੂਕ ਕੀਤਾ ਅਤੇ ਲੋਕਾਂ ਨੂੰ ਆਲਾ-ਦੁਆਲਾ ਸਾਫ ਸੁਥਰਾ ਰੱਖਣ ਸਬੰਧੀ ਖਾਸ ਤੌਰ ’ਤੇ ਖੜੇ ਪਾਣੀ ਦੇ ਉਚਿੱਤ ਨਿਕਾਸ ਦਾ ਯੋਗ ਪ੍ਰਬੰਧ ਕਰਨ ਲਈ ਸੁਚੇਤ ਕੀਤਾ ਤਾਂ ਜੋ ਮਲੇਰੀਏ ਦੀ ਨਾ-ਮੁਰਾਦ ਬਿਮਾਰੀ ਤੋਂ ਬਚਾਅ ਹੋ ਸਕੇ। ਇਸ ਸਮੇਂ ਪ੍ਰੋਗਰਾਮ ਦੀ ਦੇਖ-ਰੇਖ ਦੌਰਾਨ ਆਨੁਕਿਰਨਜੀਤ ਕੌਰ ਅਤੇ ਮੈਡਮ ਕਵਲਜੀਤ ਕੌਰ ਹਾਜ਼ਰ ਰਹੇ।

