ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਐਮ.ਡੀ., ਪੀ.ਆਰ.ਟੀ.ਸੀ. ਦਾ ਕੀਤਾ ਗਿਆ ਸਵਾਗਤ
ਪਟਿਆਲਾ (ਮਧੂਸਾਰ ਬਿਊਰੋ) : ਅੱਜ ਮਿਤੀ 27—04—2022 ਨੂੰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਫਦ, ਜਿਨ੍ਹਾਂ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਮੁਕੰਦ ਸਿੰਘ, ਸੂਬਾ ਪ੍ਰਧਾਨ ਸ੍ਰੀ ਭਗਵੰਤ ਸਿੰਘ ਕੰਗਣਵਾਲ, ਜਨਰਲ ਸਕੰਤਰ ਸ੍ਰੀ ਬਚਨ ਸਿੰਘ ਅਰੋੜਾ, ਸਕੱਤਰ ਜਨਰਲ ਸ੍ਰੀ ਹਰੀ ਸਿੰਘ ਚਮਕ ਅਤੇ ਕੈਸ਼ੀਅਰ ਸ੍ਰੀ ਅਮੋਲਕ ਸਿੰਘ ਸ਼ਾਮਲ ਸਨ ਨੇ ਬੁੱਕਾ ਦੇ ਕੇ ਐਮ.ਡੀ. ਪੀ.ਆਰ.ਟੀ.ਸੀ. ਸ੍ਰੀਮਤੀ ਪੂਨਮਦੀਪ ਕੌਰ ਜੀ ਨੂੰ ਜੀ ਆਇਆ ਨੂੰ ਕਹਿੰਦਿਆਂ ਉਹਨਾਂ ਦਾ ਸਵਾਗਤ ਕੀਤਾ ਤੇ ਉਮੀਦ ਜਿਤਾਈ ਕਿ ਮਾਨਯੋਗ ਐਮ.ਡੀ. ਸਾਹਿਬ ਦੀ ਅਗਵਾਈ ਵਿੱਚ ਪੀ.ਆਰ.ਟੀ.ਸੀ. ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇਗੀ।
ਮੁਲਾਕਾਤ ਦੌਰਾਨ ਐਮ.ਡੀ., ਪੀ.ਆਰ.ਟੀ.ਸੀ. ਨਾਲ, ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਐਮ.ਡੀ., ਪੀ.ਆਰ.ਟੀ.ਸੀ. ਨੇ ਪੈਨਸ਼ਨਰਜ਼ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੈਨਸ਼ਨ ਪਹਿਲਾਂ ਦੀ ਤਰ੍ਹਾਂ ਹੀ ਸਮੇਂ ਸਿਰ ਮਿਲਦੀ ਰਹੇਗੀ ਅਤੇ ਮੈਡੀਕਲ ਬਿਲਾਂ ਦੀ ਅਦਾਇਗੀ ਵੀ ਸਮੇਂ ਸਿਰ ਹੁੰਦੀ ਰਹੇਗੀ। ਵਿਸ਼ੇਸ਼ ਤੌਰ ਤੇ ਪੇ ਕਮਿਸ਼ਨ ਦੇ ਜੁਲਾਈ 2021 ਤੋਂ ਦਸੰਬਰ 2021 ਤੱਕ ਦੇ ਰਹਿੰਦੇ ਛੇ ਮਹੀਨੇ ਦੇ ਬਕਾਏ ਜਲਦੀ ਦੇਣ ਦਾ ਉਹਨਾਂ ਨੇ ਭਰੋਸਾ ਦਿਵਾਇਆ। ਮੀਟਿੰਗ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਵਲੋਂ ਐਮ.ਡੀ. ਪੀ.ਆਰ.ਟੀ.ਸੀ. ਦਾ ਧੰਨਵਾਦ ਕਰਕੇ ਸਮਾਪਤ ਹੋਈ।

