ਪਟਿਆਲਾ

ਪੀ.ਐਨ.ਬੀ. ਵੱਲੋਂ ਗ੍ਰਾਹਕਾਂ ਦੀ ਸਹੂਲਤਾਂ ਲਈ ਬਲਕ ਨੋਟ ਐਕਸੈਪਟਰ ਮਸ਼ੀਨ ਸਥਾਪਿਤ

ਪਟਿਆਲਾ, 9 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਨੈਸ਼ਨਲ ਬੈਂਕ ਮੰਡਲ ਦਫ਼ਤਰ ਪਟਿਆਲਾ ਦੇ ਵੱਲੋਂ ਬ੍ਰਾਂਚ ਦੀ ਮਾਲ ਪਟਿਆਲਾ ਵਿੱਚ ਬਲਕ ਨੋਟ ਐਕਸੈਪਟਰ ਮਸ਼ੀਨ ਸਥਾਪਿਤ ਕੀਤੀ ਗਈ ਹੈ, ਜੋ ਕਿ ਪ੍ਰਯੋਗ ਕਰਨ ਵਿੱਚ ਬਹੁਤ ਹੀ ਸੁਵਿਧਾਜਨਕ ਹੈ। ਇਸ ਵਿੱਚ ਦੋ ਲੱਖ ਤੱਕ ਦੀ ਰਾਸ਼ੀ ਨੂੰ ਕੁੱਝ ਹੀ ਮਿੰਟਾਂ ਵਿੱਚ ਜਮ੍ਹਾ ਕਰਵਾਇਆ ਜਾ ਸਕਦਾ ਹੈ।

ਇਹ ਮਸ਼ੀਨ ਇਕ ਏ.ਟੀ.ਐਮ. ਦੀ ਤਰ੍ਹਾਂ ਵੀ ਵਰਤੀ ਜਾ ਸਕਦੀ ਹੈ। ਇਸ ਮਸ਼ੀਨ ਦੇ ਮਾਧਿਅਮ ਤੋਂ ਅਸੀਂ ਆਪਣੇ ਖਾਤਿਆਂ ਵਿੱਚ ਰਾਸ਼ੀ ਜਮ੍ਹਾ ਅਤੇ ਕੱਢਵਾ ਦੋਵੇਂ ਕੰਮ ਕਰ ਸਕਦੇ ਹਾਂ। ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਦੀ ਮਾਲ ਪÎਟਿਆਲਾ ਦੇ ਗ੍ਰਾਹਕਾਂ ਨੇ ਸਾਨੂੰ ਦੱਸਿਆ ਕਿ ਇਸ ਮਸ਼ੀਨ ਵਿੱਚ ਕਦੇ ਕੈਸ਼ ਖਤਮ ਨਹੀਂ ਹੁੰਦਾ ਅਤੇ ਲੰਬੀ ਕਤਾਰਾਂ ਵਿੱਚ ਲੱਗਣ ਦੀ ਬਜਾਏ ਅਸੀਂ ਇਸਦਾ ਪ੍ਰਯੋਗ ਕਰਕੇ ਆਸਾਨੀ ਨਾਲ ਆਪਣੇ ਪੈਸੇ ਜਮਾ ਅਤੇ ਕੱਢਵਾ ਸਕਦੇ ਹਾਂ। ਪੰਜਾਬ ਨੈਸ਼ਨਲ ਬੈਂਕ ਨੇ ਇਸ ਮਸ਼ੀਨ ਨੂੰ ਸਥਾਪਿਤ ਕਰਵਾ ਕੇ ਗ੍ਰਾਹਕ ਸੇਵਾ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਕਦਮ ਚੁੱਕਿਆ ਹੈ।

Leave a Reply

Your email address will not be published. Required fields are marked *