ਸੀਨੀਅਰ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਨੇ ਸੰਭਾਲਿਆ ਚਾਰਜ
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਇੰਡਸਟ੍ਰੀਅਲ ਡਵੀਜਨ ਵਿੱਚ ਸੀਨੀਅਰ ਕਾਰਜਕਾਰੀ ਇੰਜੀਨੀਅਰ ਸ੍ਰੀ ਜਸਵਿੰਦਰ ਸਿੰਘ ਜੀ ਦੇ ਜੁਆਇਨ ਕਰਨ ਤੇ ਟੈਕਨੀਕਲ ਸਰਵਿਸਜ ਯੂਨੀਅਨ ਸਿਟੀ ਸਰਕਲ ਵੱਲੋ ਪ੍ਰਧਾਨ ਮਦਨ ਲਾਲ ਸ਼ਰਮਾਂ ਦੀ ਅਗਵਾਈ ਵਿੱਚ ਜੀ ਆਇਆਂ ਨੂੰ ਕਿਹਾ ਗਿਆ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਦਨ ਲਾਲ ਨੇ ਦਸਿਆ ਕਿ ਸਰਦਾਰ ਜਸਵਿੰਦਰ ਸਿੰਘ ਨੂੰ ਸਾਡੀ ਯੂਨੀਅਨ ਦੇ ਹਰ ਇੱਕ ਅਹੁਦੇਦਾਰ ਦੀ ਸਿਕਾਇਤ ਦਾ ਕਦੀ ਵੀ ਕੋਈ ਮੋਕਾ ਨਹੀਂ ਮਿਲੇਗਾ ਅਤੇ ਹਰ ਮੁਸਕਿਲ ਸਮੇ ਵਿੱਚ ਸਾਡੀ ਯੂਨੀਅਨ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ
ਇਸ ਮੌਕੇ ਕੁਲਵਿੰਦਰ ਸਿੰਘ ਸਰਕਲ ਸਕੱਤਰ, ਰਾਮ ਕੁਮਾਰ ਮੀਤ ਪ੍ਰਧਾਨ, ਰਮੇਸ਼ ਸ਼ਰਮਾ ਕੈਸ਼ੀਅਰ ਸਰਕਲ,ਗੁਰਪ੍ਰੀਤ ਸਿੰਘ ਜੱਸਲ ਬਾਰਡਰ ਜੋਨ ਆਗੂ, ਰਜੇਸ਼ ਕੁਮਾਰ ਇੰਡਸਟ੍ਰੀਅਲ ਡਵੀਜਨ ਪ੍ਰਧਾਨ, ਗੋਪਾਲ ਮੋਹਨ ਸਕੱਤਰ, ਰਾਜੀਵ ਸਲਵਾਨ ਜੇ ਈ, ਫੁਲਵਿੰਦਰ ਸਿੰਘ ਜੇ ਈ, ਦਵਿੰਦਰ ਸਿੰਘ ਬੱਗਾ ਹਾਜਰ ਸਨ ਇਸ ਦੇ ਨਾਲ ਹੀ ਐਮ ਐਸ ਯੂ ਦੇ ਆਗੂ ਸ੍ਰੀ ਸੁਖਦੇਵ ਸਿੰਘ ਸਿੱਧੂ ਨੂੰ ਇੰਡਸਟ੍ਰੀਅਲ ਮੰਡਲ ਵਿੱਚ ਡਵੀਜਨ ਸੁਪਰਡੈੱਟ ਵਜੋਂ ਜੁਆਇਨ ਕਰਨ ਤੇ ਸਨਮਾਨਿਤ ਕੀਤਾ ਗਿਆ।

