ਪੀਕ ਸਮੇਂ ਵਿਚ ਵੀ ਨਹੀਂ ਹੋਣ ਦਿੱਤੀ ਜਾਵੇਗੀ ਬਿਜਲੀ ਦੀ ਕਿਲੱਤ
ਅਗਲੇ 10 ਦਿਨਾਂ ਵਿਚ 1500 ਮੈਗਾਵਾਟ ਵੱਧ ਬਿਜਲੀ ਦੇ ਪ੍ਰਬੰਧ – ਰਣਜੀਤ ਸਿੰਘ
ਪਿਛਲੇ 15 ਸਾਲਾਂ ਵਿਚ ਸਮੇਂ ਤੋਂ ਪਹਿਲਾਂ ਭੀਸ਼ਣ ਗਰਮੀ ਦੀ ਆਹਟ ਬਿਜਲੀ ਦੀ ਵੱਧ ਮੰਗ ਦਾ ਇਕ ਕਾਰਣ
ਚੰਡੀਗੜ੍ਹ, 27 ਅਪ੍ਰੈਲ (ਮਧੂਸਾਰ ਬਿਊਰੋ)- ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ ਪਿਛਲੇ ਸਾਲ ਗਰਮੀ ਦੇ ਮੌਸਮ ਵਿਚ ਵੱਧ ਤੋਂ ਵੱਧ ਮਗ 12125 ਮੇਗਾਵਾਟ ਰੋਜਾਨਾ ਸੀ, ਜੋ ਇਸ ਸਾਲ ਪੀਕ ਸਮੇਂ ਵਿਚ ਲਗਭਗ15000 ਮੇਗਾਵਾਟ ਦੀ ਰਹਿਣ ਦਾ ਅੰਦਾਜਾ ਹੈ। ਇਸ 2500 ਤੋਂ 3000 ਮੈਗਾਵਾਟ ਦੇ ਅੰਤਰਾਲ ਨੂੰ ਘੱਟ ਕਰਨ ਲਈ ਬਿਜਲੀ ਨਿਗਮਾਂ ਨੇ ਪੁਖਤਾ ਪ੍ਰਬੰਧ ਕਰ ਦਿੱਤੇ ਹਨ। ਅਗਲੇ 10 ਦਿਨਾਂ ਵਿਚ ਲਗਭਗ 1500 ਮੇਗਾਵਾਟ ਵੱਧ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ।
ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਬਿਜਲੀ ਮਤਰੀ ਨੇ ਕਿਹਾ ਕਿ ਮੌਜੂਦਾ ਵਿਚ ਪਾਣੀਪਤ ਵਿਚ 250-250 ਮੇਗਾਵਾਟ ਦੀ ਤਿੰਨ ਇਕਾਈਆਂ, ਖੇਦੜ ਵਿਚ 600-600 ਮੇਗਾਵਾਟ ਦੀ ਦੋ ਇਕਾਈਆਂ ਅਤੇ ਯਮੁਨਾਨਗਰ ਵਿਚ 300-300 ਮੇਗਾਵਾਟ ਦੀ ਦੋ ਇਕਾਈਆਂ ਸੰਚਾਲਿਤ ਹਨ। ਇਸ ਤੋਂ ਇਲਾਵਾ, ਅਦਾਨੀ ਪਾਵਰ ਤੋਂ 1400 ਮੇਗਾਵਾਟ ਬਿਜਲੀ ਲਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਦਾਨੀ ਤੋਂ 1000 ਮੇਗਾਵਾਟ, ਛਤੀਸਗੜ੍ਹ ਤੋਂ 350 ਮੇਗਾਵਾਟ ਤੇ ਮੱਧ ਪ੍ਰਦੇਸ਼ ਤੋਂ 150 ਮੇਗਾਵਾਟ ਵੱਧ ਬਿਜਲੀ ਲਈ ਜਾਵੇਗੀ। ਜੇਕਰ ਪੀਕ ਸਮੇਂ ਵਿਚ ਜਰੂਰਤ ਹੋਈ ਤਾਂ ਬਾਜਾਰ ਤੋਂ ਹੋਰ ਬਿਜਲੀ ਲਈ ਜਾਵੇਗੀ ਅਤੇ ਪੀਕ ਸਮੇਂ ਵਿਚ ਵੀ ਬਿਜਲੀ ਦੀ ਕਿਲੱਤ ਨਹੀਂ ਹੋਣ ਦਿੱਤੀ ਜਾਵੇਗੀ।
ਸਮੇਂ ਤੋਂ ਪਹਿਲਾਂ ਗਰਮੀ ਆਉਣਾ ਵੀ ਮੰਗ ਵੱਧਣ ਦਾ ਇਕ ਅਹਿਮ ਕਾਰਣ
ਬਿਜਲੀ ਮੰਤਰੀ ਨੇ ਕਿਹਾ ਕਿ ਆਮਤੌਰ ‘ਤੇ ਹਰਿਆਣਾ ਵਿਚ ਗਰਮੀ ਦਾ ਪੀਕ ਸਮੇਂ 15 ਜੂਨ ਤੋਂ ਮੰਨਿਆ ਜਾਂਦਾ ਹੈ ਅਤੇ ਜੂਨ ਤੇ ਜੁਲਾਈ ਵਿਚ ਬਿਜਲੀ ਦੀ ਵੱਧ ਮੰਗ ਹੁੰਦੀ ਹੈ। ਜੇਕਰ ਅਸੀਂ ਪਿਛਲੇ 15 ਸਾਲ ਦੀ ਤੁਲਣਾ ਕਰਨ ਤਾਂ ਇਸ ਵਾਰ ਅਪ੍ਰੈਲ ਵਿਚ ਹੀ ਗਰਮੀ ਤੇਜ ਹੋ ਗਈ ਹੈ, ਜਿਸ ਤੋਂ ਮੰਗ ਵੱਧਣਾ ਸਭਾਵਿਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਲਗਭਗ ਯੋਜਨਾ ਦੇ ਤਹਿਤ ਸੂਬੇ ਦੇ 650 ਪਿੰਡਾਂ ਵਿੱਚੋਂ ਲਗਭਗ 5600 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤਰ੍ਹਾ ਲਾਇਨ ਲੋਸਿਸ, ਜੋ ਕਾਂਗਰਸ ਸਰਕਾਰ ਦੇ ਸਮੇਂ 17 ਫੀਸਦੀ ਸੀ, ਉਸ ਨੂੰ ਹੁਣ 13.4 ਫੀਸਦੀ ਤਕ ਲਿਆਇਆ ਗਿਆ ਹੈ। ਕਾਂਗਰਸ ਦੇ ਸਮੇਂ ਬਿਜਲੀ ਨਿਯਮਾਂ ਦਾ ਘਾਟਾ ਲਗਭਗ 37000 ਕਰੋੜ ਰੁਪਏ ਸੀ, ਉਸ ਦੀ ਭਰਪਾਈ ਕੀਤੀ ਗਈ ਹੈ ਅਤੇ ਬਿਜਲੀ ਨਿਗਮ ਪਹਿਲੀ ਵਾਰ ਲਗਭਗ 2000 ਕਰੋੜ ਰੁਪਏ ਦੇ ਮੁਨਾਫੇ ਵਿਚ ਹੈ। ਦੇਸ਼ ਦੀ 46 ਡਿਸਕਾਮ ਕੰਪਨੀਆਂ ਗੁਜਰਾਤ ਤੇ ਕਰਨਾਟਕ ਨੂੰ ਛੱਡ ਕੇ ਹਰਿਆਣਾ ਦੀ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ 5ਵੇਂ ਸਥਾਨ ‘ਤੇ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ 6ਵੇਂ ਸਥਾਨ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਕਾਰਣਾਂ ਦੇ ਚਲਦੇ ਖੇਦੜ ਥਰਮਲ ਪਲਾਂਟ ਦੀ ਇਕ ਇਕਾਈ ਬੰਦ ਕੀਤੀ ਗਈ ਹੈ, ਇਸ ਦਾ ਰੁਟਰ ਬਦਲਿਆ ਜਾਣਾ ਹੈ, ਜਿਸ ਨੂੰ ਚੀਨ ਤੋਂ ਲਿਆਇਆ ਜਾਣਾ ਹੈ, ਪਰ ਜੀਨ ਵਿਚ ਲਾਕਡਾਉਨ ਦੇ ਚਲਦੇ ਇਹ ਸੰਭਵ ਨਹੀਂ ਹੋ ਪਾਇਆ ਸੀ। ਹੁਣ ਕਿਸੇ ਵੀ ਸਮੇਂ ਇਹ ਰੁਟਰ ਆ ਸਕਦਾ ਹੈ ਅਤੇ ਇਕ ਹਫਤੇ ਵਿਚ ਇਸ ਨੂੰ ਬਦਲਣ ਦਾ ਕਾਰਜ ਪੂਰਾ ਕਰ ਲਿਆ ਜਾਵੇਗਾ।
ਕੌਮੀ ਰਾਜਧਾਰਨੀ ਖੇਤਰ ਵਿਚ ਵੱਧਦੇ ਸ਼ਹਿਰੀਕਰਣ ਤੇ ਦਿੱਲੀ ਤੋਂ ਉਦਯੋਗਾਂ ਦੇ ਬਾਹਰ ਸ਼ਿਫਟ ਹੋਣ ਦੇ ਕਾਰਨ ਬਿਜਲੀ ਦੀ ਮੰਗ 1000 ਤੋਂ 1500 ਮੇਗਾਵਾਟ ਰੋਜਾਨਾ ਤਕ ਵੱਧ ਹੈ। ਦਿੱਲੀ ਤੋਂ ਲੱਕੜ ਮੰਡੀ, ਸਬਜੀ ਮਡੀ, ਵੇਅਰਹਾਊਸਿਸ ਤੇ ਹੋਰ ਉਦਯੋਗਿਕ ਇਕਾਈ ਹਰਿਆਣਾ ਦੇ ਏਨਸੀਆਰ ਖੇਤਰ ਵਿਚ ਸ਼ਿਫਟ ਹੋਈ ਹੈ, ਇਸ ਲਈ ਵੀ ਬਿਜਲੀ ਦੀ ਮੰਗ ਵਧੀ ਹੈ। ਐਨਸੀਆਰ ਵਿਚ ਵੱਧਦੇ ਸ਼ਹਿਰਕਰਣ ਦੇ ਕਾਰਣ ਬਹੁਮੰਜਿਲਾਂ ਫਲੈਟਸ ਬਣੇ ਹਨ, ਜਿਨ੍ਹਾਂ ਵਿਚ ਵੀ ਬਿਜਲੀ ਦੀ ਵੱਧ ਖਪਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੂਰਤ ਵਿਚ ਸੂਬੇ ਵਿਚ ਬਿਜਲੀ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਇੱਥੇ ਤਕ ਕਿ ਸਰਕਾਰ ਵੱਲੋਂ 12 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਖਰੀਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਵਾਭਵਿਕ ਹੈ ਕਿ ਗਰਮੀ ਦੌਰਾਨ ਤਕਨੀਕੀ ਕਾਰਣਾਂ ਨਾਲ ਜਦੋਂ ਕੋਈ ਖਰਾਬੀ ਆ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਨ ਵਿਚ ਕੁੱਝ ਸਮੇਂ ਤਾਂ ਲਗਦਾ ਹੀ ਹੈ।

