ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਦੋ ਸੌਂ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਖਮਨੀ ਸੇਵਾ ਸੋਸਾਇਟੀਆਂ ਵੱਲੋਂ ਸ਼ਬਦ ਕੀਰਤਨ ਅਤੇ ਸੁਖਮਨੀ ਸਾਹਿਬ ਦੇ ਪਾਠਾਂ ਦੀ ਅਰੰਭਤਾ ਹੋਈ
ਅੰਮ੍ਰਿਤਸਰ 4 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਦੋ ਸੌਂ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁੱਖੀ ਬੁੱਢਾ ਦਲ ਦੀ ਪ੍ਰੇਰਨਾ ਸਦਕਾ ਅੰਮ੍ਰਿਤਸਰ ਦੀਆਂ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਰੋਜ਼ਾਨਾ ਸੁਖਮਨੀ ਸਾਹਿਬ ਦੇ ਪਾਠ ਤੇ ਸ਼ਬਦ ਕੀਰਤਨ ਗੁਰਮਤਿ ਸਮਾਗਮਾਂ ਦੀ ਅੱਜ ਤੋਂ ਬਕਾਇਦਾ ਤੌਰ ਤੇ ਅਰੰਭਤਾ ਕਰ ਦਿਤੀ ਗਈ ਹੈ। ਬੁੱੱਢਾ ਦਲ ਦੇ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੀ ਦਿਨੀ ਬੀਬੀ ਗੁਰਚਰਨ ਕੌਰ ਤੇ ਬੀਬੀ ਨਿਰਮਲ ਕੌਰ ਦੀ ਅਗਵਾਈ ਵਿਚ ਅੰਮ੍ਰਿਤਸਰ ਸ਼ਹਿਰ ਦੀਆਂ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਮਲ ਅਖਾੜਾ ਪਾ: ਛੇਵੀਂ ਵਿਖੇ ਹੋਈ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੀ ਦੂਸਰੀ ਸ਼ਤਾਬਦੀ ਦੇ ਸਮਾਗਮਾਂ ਭਾਵ 14 ਮਾਰਚ 2023 ਤੀਕ ਰੋਜਾਨਾਂ ਦੋ ਜਾਂ ਤਿੰਨ ਸੁਸਾਇਟੀਆਂ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ, ਬੁਰਜ ਆਕਾਲੀ ਫੂਲਾ ਸਿੰਘ ਵਿਖੇ ਪਾਠ ਤੇ ਸ਼ਬਦ ਕੀਰਤਨ ਦੀ ਸੇਵਾ ਨਿਭਾਉਣਗੀਆਂ। ਅੱਜ ਦੇ ਗੁਰਮਤਿ ਸਮਾਗਮ ਵਿਚ ਗੁਰੂ ਕ੍ਰਿਪਾ ਸੇਵਾ ਸੁਸਾਇਟੀ ਗੁਰਨਾਮ ਨਗਰ ਤੋਂ ਬੀਬੀ ਨਰਿੰਦਰ ਕੌਰ, ਉਨ੍ਹਾਂ ਦੇ ਨਾਲ ਬੀਬੀ ਸਿਮਰਜੀਤ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਸਤਨਾਮ ਕੌਰ ਸ਼ੀਲਾ, ਬੀਬੀ ਰਾਜ ਕੌਰ ਅਤੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਸ਼ਹੀਦ ਉਧਮ ਸਿੰਘ ਨਗਰ ਤੋਂ ਬੀਬੀ ਪ੍ਰੀਤ ਕੌਰ ਤੇ ਉਨ੍ਹਾਂ ਦੇ ਨਾਲ ਬੀਬੀ ਜਤਿੰਦਰ ਕੌਰ, ਬੀਬੀ ਕੰਵਲਜੀਤ ਕੌਰ, ਬੀਬੀ ਪ੍ਰਕਾਸ਼ ਕੌਰ, ਬੀਬੀ ਦਲਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਪਰਮਿੰਦਰ ਕੌਰ ਦੀ ਹਾਜਰੀ ਵਿਚ ਬਕਾਇਦਾ ਰੂਪ ਵਿਚ ਅਰੰਭ ਹੋ ਗਏ ਹਨ।
ਏਸੇ ਤਰ੍ਹਾਂ ਕਰਮਵਾਰ 5 ਜੁਲਾਈ ਨੂੰ ਜਗਤ ਮਾਤਾ ਗੁਜਰ ਕੌਰ ਜੀ ਈਸਟਮੋਹਨ ਨਗਰ ਤੋਂ ਬੀਬੀ ਪਰਮਜੀਤ ਕੌਰ, ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਬੀਬੀ ਹਰਜੀਤ ਕੌਰ, ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਸੇਵਾ ਸੁਸਾਇਟੀ ਦਰਸ਼ਨ ਐਵੀਨਿਊ ਤੋਂ ਬੀਬੀ ਜਸਵਿੰਦਰ ਕੌਰ, 6 ਜੁਲਾਈ ਨੂੰ ਮਾਤਾ ਭਾਨੀ ਸੇਵਾ ਸੁਸਾਇਟੀ ਜੈ ਸਿੰਘ ਚੌਂਕ ਤੋਂ ਬੀਬੀ ਮਨਜੀਤ ਕੌਰ, ਸ਼੍ਰੀ ਗੁਰੂ ਅਰਜਨ ਦੇਵ ਜੀ ਸੇਵਾ ਸੁਸਾਇਟੀ ਗਲੀ ਨੰ: 3 ਤੋਂ ਬੀਬੀ ਪਰਮਜੀਤ ਕੌਰ, ਗੁਰਦੁਆਰਾ ਰਾਮਗੜੀਆ, ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਤੋਂ ਬੀਬੀ ਪਰਮਜੀਤ ਕੌਰ, 7 ਜੁਲਾਈ ਨੂੰ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਗਲੀ ਸ਼ਹੀਦ ਉਧਮ ਸਿੰਘ ਨਗਰ ਤੋਂ ਬੀਬੀ ਮਨਜੀਤ ਕੌਰ, ਗੁਰਦੁਆਰਾ ਕਲਗੀਧਰ ਗੁਰਨਾਮ ਨਗਰ ਤੋਂ ਬੀਬੀ ਹਰਜਿੰਦਰ ਕੌਰ, 8 ਜੁਲਾਈ ਨੁੰ ਨਾਮ ਸਿਮਰਨ ਸੇਵਾ ਸੁਸਾਇਟੀ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਗੁਰਨਾਮ ਨਗਰ ਤੋਂ ਬੀਬੀ ਹਰਬੇਦ ਕੌਰ, ਮੀਰੀ ਪੀਰੀ ਇਸਤਰੀ ਸਤਿ ਸੰਗ ਸਭਾ ਕੋਟ ਆਤਮਾ ਰਾਮ ਤੋਂ ਬੀਬੀ ਬਲਬੀਰ ਕੌਰ, 9 ਜੁਲਾਈ ਨੂੰ ਗੁਰਦੁਆਰਾ ਤੂਤ ਸਾਹਿਬ, ਸੁਲਤਾਨ ਵਿੰਡ ਰੋਡ ਤੋਂ ਬੀਬੀ ਰਜਵੰਤ ਕੌਰ, 11 ਜੁਲਾਈ ਨੂੰ ਬਾਬਾ ਸ਼ਾਮ ਸਿੰਘ ਡੇਰਾ ਆਟਾ ਮੰਡੀ ਤੋਂ ਬੀਬੀ ਅਰਵਿੰਦਰ ਕੌਰ, ਸ਼੍ਰੀ ਗੁਰੂ ਨਾਨਕ ਸਤਿ ਸੰਗ ਸਭਾ ਮੋਨੀ ਚੌਕ ਤੋਂ ਬੀਬੀ ਸੁਰਿੰਦਰ ਕੌਰ, 12 ਜੁਲਾਈ ਨੂੰ ਮਾਤਾ ਦਇਆ ਕੌਰ ਨਿਸ਼ਕਾਮ ਸੇਵਾ ਸੁਸਾਇਟੀ ਜਸਪਾਲ ਨਗਰ ਤੋਂ ਬੀਬੀ ਮਨਿੰਦਰ ਕੌਰ, ਇਸਤਰੀ ਸਤਿਸੰਗ ਸਭਾ ਈਸਟ ਮੋਹਨ ਨਗਰ ਤੋਂ ਬੀਬੀ ਸੁਖਜੀਤ ਕੌਰ, 13 ਜੁਲਾਈ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਸੇਵਾ ਸੁਸਾਇਟੀ ਨਿਊ ਸ਼ਹੀਦ ਨਗਰ ਤੋਂ ਬੀਬੀ ਬਲਵਿੰਦਰ ਕੌਰ, ਸਤਿਗੁਰੂ ਜਾਣੀ ਜਾਨਣ ਸੇਵਾ ਸੁਸਾਇਟੀ ਮੋਹਨ ਨਗਰ ਤੋਂ ਬੀਬੀ ਅਵਿਨਾਸ਼ ਕੌਰ, 14 ਜੁਲਾਈ ਨੂੰ ਮਾਤਾ ਗੰਗਾ ਜੀ ਸੇਵਾ ਸੁਸਾਇਟੀ ਗਲੀ ਗੁਜਰਾਂ ਵਾਲੀ ਤੋਂ ਬੀਬੀ ਹਰਜੀਤ ਕੌਰ, 15 ਜੁਲਾਈ ਨੂੰ ਗੁਰਦੁਆਰਾ ਪਿਪਲੀ ਸਾਹਿਬ ਪੁਤਲੀਘਰ ਤੋਂ ਬੀਬੀ ਗੁਲਸ਼ਨ ਕੌਰ, ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਨਗਰ ਨਿਗਮ ਕਲੋਨੀ ਤੋਂ ਬੀਬੀ ਮਨਜੀਤ ਕੌਰ, 16 ਜੁਲਾਈ ਨੂੰ ਭਾਈ ਘਨਈਆ ਜੀ ਸੇਵਾ ਸੁਸਾਇਟੀ ਤੋਂ ਬੀਬੀ ਅਮਰਜੀਤ ਕੌਰ, ਮਾਤਾ ਸੁੰਦਰ ਕੌਰ ਗਲੀ ਨਿਸ਼ਾਚੀਆਂ ਵਾਲੀ ਤੋਂ ਬੀਬੀ ਗੁਰਮੀਤ ਕੌਰ, ਗੁਰਦੁਆਰਾ ਕਲਗੀਧਰ ਮੋਹਨ ਨਗਰ ਤੋਂ ਬੀਬੀ ਅਮਰਜੀਤ ਕੌਰ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਤਰਨ ਦੀ ਸੇਵਾ ਨਿਭਾਉਣਗੀਆਂ। ਇਕ ਸੌ ਦੇ ਲਗਭਗ ਇਸਤਰੀਆ ਸੁਸਾਇਟੀਆਂ ਹਨ ਦੋ, ਤਿੰਨ ਸੁਸਾਇਟੀਆਂ ਨੂੰ ਇੱਕਠੀਆਂ ਕੀਰਤਨ ਕਰਨ ਦੀ ਆਗਿਆ ਦਿਤੀ ਗਈ ਹੈ ਇਸ ਤਰ੍ਹਾਂ ਮਹੀਨੇ ਪਿਛੋਂ ਪਹਿਲੇ ਜਥੇ ਦੀ ਵਾਰੀ ਆਵੇਗੀ। ਬੁੱਢਾ ਦਲ ਵੱਲੋਂ ਠੰਡੀ ਮਿੱਠੀ ਛਬੀਲ ਅਤੇ ਚਾਹ ਮੱਠੀਆਂ ਦੇ ਲੰਗਰ ਦੀ ਸੇਵਾ ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਗੁਰਲਾਲ ਸਿੰਘ, ਬਾਬਾ ਪਿਆਰਾ ਸਿੰਘ ਨੇ ਨਿਭਾਈ।

