ਪਟਿਆਲਾ

ਸਿੰਚਾਈ ਵਿਭਾਗ ਦਫਤਰ ਅੰਦਰ ਮਾਰਕੁਟਾਈ ਕਰਨ ਵਾਲੇ ਅਨਸਰਾਂ ਵਿਰੁੱਧ ਬਣਦੀ ਕਾਨੂੰਨੀ ਰਵਾਈ ਨਾ ਕੀਤੇ ਜਾਣ ਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ

ਮੁਲਾਜਮਾਂ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸਿੰਚਾਈ ਵਿਭਾਗ, ਨਾਭਾ ਰੋਡ ਦੇ ਦਫਤਰ ਅੰਦਰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਵੜ ਕੇ ਜਸਵੀਰ ਸਿੰਘ ਪੇਸੀਆ, ਜੋ ਕਿ ਐਸ.ਸੀ./ਬੀ.ਸੀ. ਕਰਮਚਾਰੀ ਅਤੇ ਲੋਕ ਏਕਤਾ, ਫਰੰਟ, ਸਿੰਚਾਈ ਵਿਭਾਗ ਦਾ ਪ੍ਰਧਾਨ ਵੀ ਹੈ ਦੀ ਮਿਤੀ 05—04—2022 ਨੂੰ ਕੁੱਟਮਾਰ ਸਬੰਧੀ ਜਿਲਾ ਪ੍ਰਸ਼ਾਸ਼ਨ ਵਲੋਂ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਭਰਾਤਰੀ ਜਥੇਬੰਦੀਆਂ ਨਾਲ ਮਿਲਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਚਿਤਾਵਨੀ ਵੀ ਜਾਰੀ ਕੀਤੀ ਗਈ ਕਿ ਜੇਕਰ ਤੁਰੰਤ ਇਸ ਸਬੰਧੀ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਅੰਦਰ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਸਬੰਧੀ ਜਥੇਬੰਦੀ ਵੱਲੋਂ ਸਬੰਧਤ ਦਫਤਰ ਨੂੰ ਅਤੇ ਜਿਲਾ ਪ੍ਰਸ਼ਾਸ਼ਨ ਨੂੰ ਮਿਤੀ 07—04—2022 ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਸੀ, ਪਰ 20 ਦਿਨਾਂ ਤੋਂ ਵੱਧ ਸਮਾਂ ਬੀਤ ਜਾਣ ਉਪਰੰਤ ਵੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਜੇ ਤੱਕ ਐਫ.ਆਈ.ਆਰ. ਤੱਕ ਦਰਜ ਨਹੀਂ ਕੀਤੀ ਗਈ।

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਅਤੇ ਲੋਕ ਏਕਤਾ ਫਰੰਟ ਦੇ ਸੂਬਾ ਕਨਵੀਨਰ ਸ੍ਰੀ ਅਵਤਾਰ ਸਿੰਘ ਕੈਂਥ, ਕੋ ਕਨਵੀਨਰ ਸ੍ਰੀ ਨਾਰੰਗ ਸਿੰਘ ਭਾਰਤੀ, ਗੁਰਪ੍ਰੀਤ ਸਿੰਘ ਪ੍ਰਧਾਨ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ, ਪੰਜਾਬ, ਅਰਮ ਬਹਾਦਰ ਸਿੰਘ ਬਾਠ ਪ੍ਰਧਾਨ, ਇਰੀਗੇਸ਼ਨ ਮਨਿਸਟਰੀਅਲ ਸਰਵਿਸ ਐਸੋਸੀਏਸ਼ਨ, ਜਸਵੀਰ ਸਿੰਘ ਖੋਵਰ, ਪ੍ਰਧਾਨ ਪੀ.ਡਬਲਿਯੂ.ਡੀ. ਫੀਲਡ ਅਤੇ ਵਕਰਸ਼ਾਪ ਯੂਨੀਅਨ, ਹਰੀ ਸਿੰਘ ਟੌਹੜਾ ਪ੍ਰਧਾਨ, ਸਟੇਟ ਕਰਮਚਾਰੀ ਦਲ, ਸੁਨੀਲ ਕੁਮਾਰ ਧਬਲਾਨ ਪ੍ਰਧਾਨ, ਸਫਾਈ ਸੇਵਕ ਯੂਨੀਅਨ, ਹਰਦੀਪ ਸਿੰਘ ਪ੍ਰਧਾਨ, ਡਰਾਇਵਰ ਯੂਨੀਅਨ ਜਲ ਸਰੋਤ ਵਿਭਾਗ, ਜਗਵਿੰਦਰ ਸਿੰਘ ਪ੍ਰਧਾਨ, ਰੈਵਨਿਊ ਯੂਨੀਅਨ ਜਸਕਰਨ ਸਿੰਘ ਗੈਰੀ ਬੁੱਟਰ ਪ੍ਰਧਾਨ ਜਲ ਸਰੋਤ ਵਿਭਾਗ, ਨਹਿਰੀ ਪਟਵਾਰ ਯੂਨੀਅਨ ਗੁਰਸ਼ਰਨਜੀਤ ਸਿੰਘ ਹੁੰਦਲ ਪ੍ਰਧਾਨ, ਕੈਨਾਲ ਸਪੀਰੀਅਰ ਰੈਵਨਿਊ ਐਸਟੇਬਲਿਸਮੈਂਟ ਐਸੋਸੀਏਸ਼ਨ, ਅਮਰਜੀਤ ਸਿੰਘ ਰਾਮਗੜੀਆ, ਜੁਆਇੰਟ ਐਕਸ਼ਨ ਕਮੇਟੀ, ਕਿਰਤੀ ਸਮਾਜ ਪੰਜਾਬ ਅਤੇ ਸ੍ਰੀ ਮੰਗਤ ਸਿੰਘ ਗਿੱਲ, ਹਲਕਾ ਇੰਚਾਰਜ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਵਿਚਾਰ ਪੇਸ਼ ਕੀਤੇ ਗਏ ਅਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ।

Leave a Reply

Your email address will not be published. Required fields are marked *