ਪੰਜਾਬਪਟਿਆਲਾ

ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਸਿੱਖ-ਹਿੰਦੂ ਜਥੇਬੰਦੀਆਂ ਦੇ ਕਾਰਕੁੰਨ ਹੋਏ ਆਹਮੋ ਸਾਹਮਣੇ, ਅੱਧੀ ਦਰਜਨ ਦੇ ਕਰੀਬ ਜਖਮੀ

ਸ੍ਰੀ ਕਾਲੀ ਮਾਤਾ ਮੰਦਰ ਸਾਹਮਣੇ ਇਕ ਦੂਜੇ ਵਿਚਕਾਰ ਚੱਲੇ ਇਟਾਂ ਰੋੜੇ

ਕਈ ਘੰਟੇ ਰਿਹਾ ਮਾਹੌਲ ਤਣਾਅਪੂਰਵਕ, ਐਸਐਸਪੀ ਨੇ ਖੁਦ ਕੀਤੀ ਫਾਇਰੰਗ

ਪਟਿਆਲਾ (ਮਧੂਸਾਰ ਬਿਊਰੋ) , ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਹਿੰਦੂ ਅਤੇ ਸਿੱਖ ਧਿਰਾਂ ਦੇ ਕਾਰਕੁੰਨ ਆਹਮੋ ਸਾਹਮਣੇ ਹੋ ਗਏ। ਇਸ ਦੋਰਾਨ ਹੋਈ ਖੂਨੀ ਝੜੱਪ ਵਿਚਕਾਰ ਪੁਲਿਸ ਮੁਲਾਜਮਾਂ ਸਮੇਤ ਅੱਧੀ ਦਰਜਨ ਦੇ ਕਰੀਬ ਜਖਮੀ ਹੋਣ ਹੋ ਗਏ ਹਨ। ਇਹ ਝੜੱਪ ਸ੍ਰੀ ਕਾਲੀ ਮਾਤਾ ਮੰਦਰ ਸਾਹਮਣੇ ਖਾਲਿਸਤਾਨ ਵਿਰੋਧੀਆਂ ਅਤੇ ਸਮਰਥਕਾਂ ਵਿਚਕਾਰ ਹੋਈ। ਬੇਸ਼ਕ ਭਾਰੀ ਪੁਲਿਸ ਫੋਰਸ ਤਾਇਨਾਤ ਸੀ, ਪਰ ਫਿਰ ਵੀ ਮਾਹੋਲ ਇਨਾ ਜਿਆਦਾ ਖਰਾਬ ਹੋ ਗਿਆ ਕਿ ਪਟਿਆਲਾ ਦੇ ਐਸ.ਐਸ.ਪੀ. ਡਾ. ਨਾਨਕ ਸਿੰਘਨੂੰ ਖੁਦ ਹਵਾਈ ਫਾਇਰਿੰਗ ਕਰਨੀ ਪਈ। ਇਸ ਮੌਕੇ ਦੋਵੇਂ ਧਿਰਾਂ ਵਿਚਕਾਰ ਜੋਰਦਾਰ ਰੋੜੇ ਤੇ ਇੱਟਾਂ ਵੀ ਆਪਸ ਵਿੱਚ ਚੱਲੀਆਂ। ਸ਼ਿਵ ਸੈਨਾ ਦੇ ਪ੍ਰਧਾਨ ਹਰੀਸ਼ ਸਿੰਗਲਾ ਨੇ ਪਿਛਲੇ ਇੱਕ ਹਫਤੇ ਤੋਂ ਪਟਿਆਲਾ ਅੰਦਰ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਐਲਾਨ ਕੀਤਾ ਸੀ, ਜਿਸ ਕਾਰਨ ਦੂਜੇ ਪਾਸਿਓ ਲੰਘੇ ਕੱਲ ਸਿੱਖ ਜਥੇਬਦੀਆਂ ਨੇ ਵੀ ਇਸ ਮਾਰਚ ਦਾ ਵਿਰੋਧ ਕਰਕੇ ਖਾਲਿਸਤਾਨ ਦੇ ਹੱਕ ਵਿੱਚ ਮਾਰਚ ਕੱਢਣ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਪਟਿਆਲਾ ਪੁਲਿਸ ਨੇ ਆਰਿਆ ਸਮਾਜ ਚੌਂਕ ਵਿੱਚ ਹੀ ਹਰੀਸ਼ ਸਿੰਗਲਾ ਤੇ ਊਨ੍ਹਾਂ ਦੀ ਟੀਮ ਨੂੰ ਨਿਕਲਣ ਨਹੀਂ ਦਿੱਤਾ। ਹਰੀਸ਼ ਸਿੰਗਲਾ ਤੇ ਊਨ੍ਹਾਂ ਦੇ ਸਾਥੀਆਂ ਨੇ ਉੱਥੇ ਹੀ ਪੁੱਤਲਾ ਸਾੜਕੇ ਖਾਲਿਸਤਾਨ ਵਿਰੋਧੀ ਨਾਅਰੇ ਲਗਾਏ। ਦੂਜੇ ਪਾਸੇ ਕੁੱਝ ਸ਼ਿਵ ਸੈਨਿਕ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਆ ਗਏ।

ਦੂਜੇ ਪਾਸੇ ਸ਼ਹਿਰ ਦੇ ਅਲੱਗ ਅਲੱਗ ਥਾਵਾਂ ਤੇ ਖਾਲਿਸਤਾਨ ਸਮਰਥਕ ਬਾਬਾ ਬਖਸੀਸ ਸਿੰਘ,ਬਗੀਚਾ ਸਿੰਘ ਵੜੈਚ, ਜਸਵਿੰਦਰ ਸਿੰਘ ਰਾਜਪੁਰਾ ਅਤੇ ਬਲਜਿੰਦਰ ਸਿੰਘ ਪਰਵਾਨਾ ਦੀ ਅਗਵਾਈ ਹੇਠ ਇੱਕਤਰ ਹੋਏ ਖਾਲਿਸਤਾਨ ਪੱਖੀ ਕਾਰਕੁੰਨ ਜਦੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਬੱਸ ਸਟੈਂਡ ਤੋਂ ਨਿਕਲ ਕੇ ਮਾਰਚ ਸ਼ੁਰੂ ਕਰ ਰਹੇ ਸਨ ਤਾਂ, ਇਨਾ ਦਾ ਮਾਰਚ ਜਦੋਂ ਸ੍ਰੀ ਕਾਲੀ ਮਾਤਾ ਮੰਦਰ ਸਾਹਮਣੇ ਪੁੱਜਿਆ ਤਾਂ ਕੁੱਝ ਸਰਾਰਤੀ ਲੋਕਾਂ ਨੇ ਮੰਦਰ ਦੇ ਅੰਦਰੋਂ ਪਥਰਾਅ ਕਰ ਦਿੱਤਾ, ਜਿਸ ਕਾਰਨ ਖਾਲਿਸਤਾਨ ਪੱਖੀਆਂ ਨੇ ਵੀ ਪਥਰਾਅ ਕੀਤਾ। ਮਾਹੌਲ ਬੇਹਦ ਜ਼ਿਆਦਾ ਤਣਾਅਪੂਰਨ ਹੋ ਗਿਆ। ਪਟਿਆਲਾ ਦੇ ਆਈ.ਜੀ. ਰਾਕੇਸ਼ਅਗਰਵਾਲ, ਐਸ.ਐਸ.ਪੀ ਡਾ. ਨਾਨਕ ਸਿੰਘ, ਡੀ.ਸੀ. ਮੈਡਮ ਸਾਕਸ਼ੀ ਸਾਹਨੀ, ਐਸਡੀਐਮ ਚਰਨਜੀਤ ਸਿੰਘ, ਨਮਨ ਮੜਕਣ ਸਮੇਤ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਦੋ ਘੰਟੇ ਦੇ ਤਣਾਅਪੂਰਨ ਮਾਹੌਲ ਵਿੱਚ ਪੁਲਿਸ ਨੂੰ ਹਵਾਈ ਫਾਇਰਿੰਗ ਵੀ ਕਰਨੀ ਪਈ। ਉਸਤੋਂ ਬਾਅਦ ਜਾਕੇ ਮਾਹੌਲ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਨੇਤਾਵਾਂ ਨੇ ਦੋਸ਼ ਲਗਾਇਆ ਕਿ ਸ੍ਰੀ ਕਾਲੀ ਮਾਤਾ ਮੰਦਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਕਿ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਨੇਤਾਵਾਂ ਨੇ ਆਖਿਆ ਕਿ ਸਿਰਫ਼ ਕੁੱਝ ਕੁ ਅਖੌਤੀ ਲੋਕਾਂ ਨੇ ਸ਼ਾਂਤੀ ਪੂਰਵਕ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।

Leave a Reply

Your email address will not be published. Required fields are marked *