ਈਦ-ਉਲ-ਫਿਤਰ ਤਿਉਹਾਰ ਪਿਆਰ ਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ:- ਰਾਜੂ ਖੰਨਾ।
ਹਲਕਾ ਅਮਲੋਹ ਦੇ ਵੱਖ ਵੱਖ ਪਿੰਡਾਂ ਤੇ ਮੰਡੀਗੌਬਿੰਦਗੜ ਦੀਆਂ ਮਸਜਿਦਾਂ ਵਿੱਚ ਜਾ ਕੇ ਮੁਸਲਿਮ ਭਾਈਚਾਰੇ ਨਾਲ ਕੀਤੀ ਈਦ ਦੀ ਖੁਸ਼ੀ ਸਾਂਝੀ।

ਮੰਡੀਗੌਬਿੰਦਗੜ, 3 ਅਪ੍ਰੈਲ (ਮਧੂਸਾਰ ਬਿਊਰੋ) ਈਦ ਉਲ ਫਿਤਰ ਜਿਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ, ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ।ਈਦ ਤੋ ਭਾਵ ਖੁਸ਼ੀ ਦਾ ਉਹ ਦਿਨ ਹੈ ,ਜੋ ਯਾਦਗਾਰ ਦੇ ਤੌਰ ਤੇ ਮਨਾਇਆ ਜਾਵੇ। ਫਿਤਰ ਦਾ ਅਰਥ ਰੋਜੇ ਖੋਲਣੇ ਜਾਂ ਮੁਕੰਮਲ ਹੋਣਾਂ ਹੈ।ਇਹ ਤਿਉਹਾਰ ਪਿਆਰ ਮੁਹੱਬਤ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਈਦ ਉਲ ਫਿਤਰ ਦੇ ਪਵਿੱਤਰ ਤਿਉਹਾਰ ਤੇ ਹਲਕਾ ਅਮਲੋਹ ਦੇ ਵੱਖ ਵੱਖ ਪਿੰਡਾਂ, ਅਮਲੋਹ ਸ਼ਹਿਰ ਤੇ ਮੰਡੀਗੌਬਿੰਦਗੜ ਦੀਆਂ ਵੱਖ ਵੱਖ ਮਸਜਿਦਾਂ ਵਿੱਚ ਜਾ ਕੇ ਮੁਸਲਿਮ ਭਾਈਚਾਰੇ ਨਾਲ ਖੁਸ਼ੀ ਸਾਂਝੀ ਕਰਨ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਈਦ ਦਾ ਦਿਨ ਖੁਸ਼ੀ ਅਤੇ ਈਸ਼ਵਰ ਦੇ ਧੰਨਵਾਦ ਦੇ ਤੌਰ ਤੇ ਮਨਾਇਆ ਜਾਂਦਾ ਹੈ। ਰਮਜਾਨ ਦੇ ਰੋਜਿਆ ਚੋ ਇੱਕ ਸੱਚਾ ਮੁਸਲਮਾਨ ਸਵੇਰੇ ਤੋਂ ਸਾਮ ਤੱਕ ਅੱਲਾਹ ਦੀ ਮਰਜੀ ਦੇ ਅਨੁਸਾਰ ਜ਼ਿੰਦਗੀ ਬਤੀਤ ਕਰਦਾਂ ਹੈਂ।ਖਾਣ ਪੀਣ ਦੀਆਂ ਚੀਜ਼ਾਂ ਹੁੰਦੇ ਹੋਏ ਵੀ ਉਨਾਂ ਤੋਂ ਮੂੰਹ ਮੋੜਦਾ ਹੈ,ਸਰੀਰਕ ਇੱਛਾਵਾਂ ਤੋ ਦੂਰ ਰਹਿੰਦਾਂ ਹੈ ਅਤੇ ਆਪਣੇ ਮਨ ਨੂੰ ਅੱਲਾ ਤਾਲਾ ਨਾਲ ਜੋੜਦਾ ਹੈ। ਉਹਨਾਂ ਕਿਹਾ ਕਿ ਈਦ ਦਾ ਦਿਨ ਆਪਸੀ ਮੁਹੱਬਤ ਅਤੇ ਬਰਾਬਰਤਾ ਦਾ ਸਬਕ ਦਿੰਦਾ ਹੈ।

ਰਾਜੂ ਖੰਨਾ ਨੇ ਸਮੁੱਚੇ ਮੁਸਲਿਮ ਭਾਈਚਾਰੇ ਤੇ ਦੇਸ਼ ਵਾਸੀਆਂ ਨੂੰ ਇਸ ਪਵਿੱਤਰ ਤਿਉਹਾਰ ਤੇ ਵਧਾਈ ਦਿੰਦੇ ਹੋਏ ਪ੍ਰਮਾਤਮਾ ਅੱਗੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕਾਮਨਾ ਵੀ ਕੀਤੀ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵੱਖ ਵੱਖ ਮਸਜਿਦਾਂ ਕਮੇਟੀਆਂ ਵੱਲੋਂ ਇਸ ਪਵਿੱਤਰ ਤਿਉਹਾਰ ਤੇ ਭਰਵਾਂ ਸਵਾਗਤ ਕਰਦੇਂ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਭਿੰਦਰ ਸਿੰਘ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕ੍ਰਿਸ਼ਨ ਵਰਮਾ ਬੌਬੀ, ਚੇਅਰਮੈਨ ਰਾਜਿੰਦਰ ਬਿੱਟੂ,ਇਮਾਮ ਮੁਹੰਮਦ ਰਜਵਾਨ,ਮਹਿਫੂਜ ਅਲੀ, ਗੁਲਜ਼ਾਰ ਆਲਮ, ਸਰਬਜੀਤ ਸਿੰਘ ਲਾਲਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਪ੍ਰਦੀਪ ਕੁਮਾਰ ਮਿੰਟੂ, ਗੁਰਪ੍ਰੀਤ ਸਿੰਘ ਨੋਨੀ, ਰਣਧੀਰ ਸਿੰਘ ਧੀਰਾ, ਨਜ਼ੀਰ ਮੁਹੰਮਦ,ਸੇਰ ਅਲੀ, ਮੇਹਰਵਾਨ ਅਲੀ,ਮੇਜਰ ਖਾਂ,ਸਲਾਮਦੀਨ, ਜੁਲਫਕਾਰ ਅਲੀ,ਮੋਦੀ ਮੁਹੰਮਦ,ਜੱਸੀ ਭੁੱਲਰ, ਦਰਸ਼ਨ ਸਿੰਘ ਨਸਰਾਲੀ,ਬੀਬੀ ਪੂਨਮ ਗੋਸਾਈ,ਕੌਸਲ ਮਿਸ਼ਰਾ,ਬੀਬੀ ਸੁਖਵਿੰਦਰ ਕੌਰ ਸੁੱਖੀ, ਰਣਧੀਰ ਸਿੰਘ ਪੱਪੀ, ਸੁਖਦੇਵ ਸਿੰਘ ਸੋਢੀ, ਬਲਜੀਤ ਖਾਨ, ਰਸ਼ੀਦ ਮੁਹੰਮਦ, ਹਨੀਫ਼ ਖਾਨ, ਸਰਫ਼ਰਾਜ਼ ਆਲਮ,ਸੁਲਤਾਨ ਮੁਹੰਮਦ,ਬੀਰਵਲ ਖਾਨ,ਮੁੱਜਫਰ ਆਲਮ,ਸਲੀਮ ਖਾ, ਜਸਪਾਲ ਸਿੰਘ,ਡਾ ਮਨੋਹਰ ਕੌਸਲ, ਚਰਨਜੀਤ ਚੰਨਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ।

