ਕੈਬੀਨੇਟ ਨੇ ਠੇਕੇਦਾਰ ਰਜਿਸਟ੍ਰੇਸ਼ਣ ਨਿਯਮ-2022, ਹਰਿਆਣਾ ਨੂੰ ਦਿੱਤੀ ਮੰਜੂਰੀ
ਇਸ ਦਾ ਉਦੇਸ਼ ਪਾਰਦਰਸ਼ਿਤਾ ਲਿਆਉਣਾ ਅਤੇ ਕਾਰੋਬਾਰ ਦੀ ਸਹੂਲੀਅਤ ਦੇ ਲਈ ਠੇਕੇਦਾਰਾਂ ਨੂੰ ਸਿੰਗਲ ਵਿੰਡੋ ਪ੍ਰਦਾਨ ਕਰਨਾ
ਚੰਡੀਗੜ੍ਹ, 6 ਮਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਪਾਰਦਰਸ਼ਿਤਾ ਲਿਆਉਣ ਅਤੇ ਕਾਰੋਬਾਰ ਦੀ ਸਹੂਲੀਅਤ ਲਈ ਠੇਕੇਦਾਰਾਂ ਨੂੰ ਸਿੰਗਲ ਵਿੰਡੋਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਰਾਜ ਸਰਕਾਰ ਦੇ ਨਾਲ ਕੰਮ ਕਰਨ ਦੇ ਇਛੁੱਕ ਠੇਕੇਦਾਰਾਂ ਦੇ ਰਜਿਸਟ੍ਰੇਸ਼ਣ ਲਈ ਠੇਕੇਦਾਰ ਰਜਿਸਟ੍ਰੇਸ਼ਨ ਨਿਯਮ-2022 ਹਰਿਆਣਾ ਲਾਗੂ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਨਿਯਮਾਂ ਦੇ ਅਨੁਸਾਰ, ਹੁਣ ਹਰਿਆਣਾ ਇੰਜੀਨੀਅਰਿੰਗ ਵਰਕਸ (ਐਚਈਡਬਲਿਯੂ) ਪੋਰਟਲ ‘ਤੇ ਠੇਕੇਦਾਰਾਂ ਦੀ ਆਈਡੀ ਸ੍ਰਿਜਤ ਕਰਨਾ ਜਰੂਰੀ ਹੋਵੇਗਾ। ਹਾਂਲਾਕਿ , ਰਜਿਸਟ੍ਰੇਸ਼ਨ ਵੀ ਬਿਹਤਰ ਹੋਵੇਗਾ ਤਾਂ ਜੋ ਟੈਂਡਰ ਮੰਗੇ ਜਾਣ ਸਮੇਂ ਕ੍ਰੇਡੇਂਸ਼ਿਅਲਸ ਦੀ ਤਸਦੀਕ ਦੀ ਜਰੂਰਤ ਅਤੇ ਇਸ ਵਿਚ ਲਗਣ ਵਾਲੇ ਸਮੇਂ ਨੂੰ ਘੱਟ ਕਰਨ ਲਈ ਸਮਰੱਥ ਠੇਕੇਦਾਰਾਂ ਦੀ ਤਿਆਰ ਸੂਚੀ ਉਪਲਬਧ ਹੋ ਸਕੇ। ਨਾਲ ਹੀ, ਠੇਕੇਦਾਰ ਦੇ ਪ੍ਰਦਰਸ਼ਨ ਦਾ ਮੁਲਾਂਕਨ ਹਰੇਕ ਪੂਰਾ ਕੰਮ ਦੇ ਲਈ ਨੰਬਰ ਦੇਕੇ ਅਤੇ ਇਕ ਗਤੀਸ਼ੀਲ ਰੇਟਿੰਗ ਉਤਪਨ ਕਰ ਕੇ ਕੀਤਾ ਜਾਵੇਗਾ।
ਹਾਲਾਂਕਿ ਠੇਕੇਦਾਰਾਂ ਵੱਲੋਂ ਰਜਿਸਟ੍ਰੇਸ਼ਨ ਲਈ ਬਿਨੈ ਕਰਨਾ ਵੈਕਲਪਿਕ ਹੈ। ਪਰ ਹਰਿਆਣਾ ਸਰਕਾਰ ਦੇ ਕਿਸੇ ਵੀ ਵਿਭਾਗ, ਬੋਰਡ, ਸੋਸਾਇਟੀ ਆਦਿ ਵਿਚ ਕੰਮ ਕਰਨ ਵਾਲੇ ਹਰੇਕ ਠੇਕੇਦਾਰ ਦੇ ਲਈ ਕੁੱਝ ਮੁੱਢਲੀ ਜਾਣਕਾਰੀ ਦਰਜ ਕਰਦੇ ਹੋਏ ਐਚਈਡਬਲਿਯੂ ਪੋਰਟਲ ‘ਤੇ ਇਕ ਪ੍ਰੋਫਾਇਲ ਬਨਾਉਣਾ ਜਰੁ+ੀ ਹੈ। ਹਰਿਆਣਾ ਵਿਚ ਕਿਸੇ ਵੀ ਥਾਂ ਕੰਮ ਕਰਨ ਵਾਲੇ ਹਰ ਠੇਕੇਦਾਰ ਦੀ ਇਕ ਵਿਸ਼ੇਸ਼ ਠੇਕੇਦਾਰ ਆਈਡੀ ਤਿਆਰ ਕਰਨ ਲਈ ਇਹ ਜਰੂਰੀ ਹੈ। ਸਾਰੇ ਠੇਕੇਦਾਰਾਂ ਨੂੰ ਲਾਗਇਨ ਅਕਾਉਂਟ ਬਨਾਉਣਾ ਹੋਵੇਗਾ ਅਤੇ ਪ੍ਰੋਫਾਇਲ ਸਮਰੀ ਦਸਤਾਵੇਜ ਪ੍ਰਾਪਤ ਕਰਨੇ ਹੋਣਗੇ।
ਇਸ ਤੋਂ ਰਜਿਸਟਰਡ ਠੇਕੇਦਾਰਾਂ ਨੂੰ ਲਾਭ ਹੋਵੇਗਾ ਕਿਉਂਕਿ ਉਨ੍ਹਾ ਨੇ ਬਿਯਾਨਾ ਰਕਮ ਜਮ੍ਹਾ (ਈਐਮਡੀ) ਦੇ ਭੁਗਤਾਨ ਤੋਂ ਛੋਟ ਦਿੱਤੀ ਜਾਵੇਗੀ। ਅਜਿਹੇ ਠੇਕੇਦਾਰ ਜੋ ਐਚਈਡਬਲਿਯੂ ਪੋਰਟਲ ‘ਤੇ ਰਜਿਸਟਰਡ ਨਹੀਂ ਹਨ, ਉਹ ਟੈਂਡਰ ਪ੍ਰਕ੍ਰਿਆ ਵਿਚ ਹਿੱਸਾ ਲੈ ਸਕਣਗੇ ਪਰ ਉਹ ਈਐਡੀ ਛੋਟ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ ਅਤੇ ਇੰਨ੍ਹਾਂ ਠੇਕੇਦਾਰਾਂ ਨੂੰ ਕਿਸੀ ਵਿਸ਼ੇਸ਼ ਕੰਮ ਲਈ ਨਿਰਦੇਸ਼ਿਤ ਰਕਮ ਲਈ ਬੋਲੀ ਦੇ ਹਿੱਸੇ ਵਜੋ ਈਐਮਡੀ ਜਮ੍ਹਾ ਕਰਵਾਉਣੀ ਹੋਵੇਗੀ। ਹਰੇਕ ਕਾਰਜ ਦੇ ਪੂਰਾ ਹੋਣ ਦੇ ਬਾਅਦ ਠਕੇਦਾਰ ਦੇ ਪ੍ਰਦਰਸ਼ਨ ਦਾ ਨਿਰੀਖਣ ਅਤੇ ਮੁਲਾਕਣ ਕੀਤਾ ਜਾਵੇਗਾ।
ਥ੍ਰੇਸ਼ੋਲਡ ਲਿਮੀਟੇਡ ਸਕੋਰ (ਮਤਲਬ ਉਨ੍ਹਾਂ ਦੇ ਪ੍ਰਦਰਸ਼ਨ ਸਕੋਰ ਵਿਚ 70 ਫੀਸਦੀ) ਤੋਂ ਹੇਠਾਂ ਆਉਣ ਵਾਲੇ ਕਿਸੇ ਵੀ ਰਜਿਸਟਰਡ ਠੇਕੇਦਾਰ ਨੂੰ ਐਚਈਡਬਲਿਯੂ ਪੋਰਟਲ ‘ਤੇਖੁਦ ਡੀ-ਰਜਿਸਟਰਡ ਕਰ ਦਿੱਤਾ ਜਾਵੇਗਾ। ਕਿਸੇ ਵੀ ਵਿਭਾਗ। ਬੋਰਡ, ਸੋਸਾਇਟੀ ਨਾਲ ਸਬੰਧਿਤ ਜਾਣਕਾਰੀ ਲਈ ਰਜਿਸਟਰਡ ਠੇਕੇਦਾਰਾਂ ਦੀ ਸੂਚੀ ਐਚਈਡਬਲਿਯੂ ਪੋਰਟਲ (ਮਰਗਾਤ।ੀ.ਗਖ.ਅ.।ਪਰਡ।ਜਅ) ‘ਤੇ ਉਪਲਬਧ ਕਰਵਾਈ ਜਾਵੇਗੀ।
ਪ੍ਰੋਫਾਇਲਡ ਸਮਰੀ ਦਸਤਾਵੇਜ ਨੂੰ ਹਰੇਕ ਬੋਲੀ ਦਸਤਾਵੇਜ ਵਿਚ ਜਰੂਰੀ ਸ਼ਰਤ ਵਜੋ ਸ਼ਾਮਿਲ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਮੰਗੇ ਜਾਣ ਵਾਲੇ ਟੈਂਡਰਾਂ ਦਾ ਹਿੱਸਾ ਬਣਾਇਆ ਜਾਵੇਗਾ। ਇਸ ਲਈ ਹਰੇਕ ਪੇਸ਼ ਬੋਲੀ ਲਈ ਤਕਨੀਕੀ ਮੁਲਾਕਨ ਦੇ ਹਿੱਸੇ ਵਜੋ ਸਾਰੇ ਠੇਕੇਦਾਰਾਂ ਨੂੰ ਐਚਈਡਬਲਿਯੂ ਪੋਰਟਲ ਦੇ ਲਾਂਚ ਹੋਣ ਦੇ ਬਾਅਦ ਮੰਗੇ ਜਾਣੇ ਵਾਲੇ ਸਾਰੇ ਟੈਂਡਰਾਂ ਲਈ ਐਚਈਡਬਲਿਯੂ ਪੋਰਟਲ ਦਾ ਪ੍ਰੋਡਾਇਡ ਸਮਰੀ ਦਸਤਾਵੇਜ ਅਟੈਚ ਕਰਨਾ ਹੋਵੇਗਾ। ਜੇਕਰ ਠੇਕੇਦਾਰ ਬੋਲੀ ਦੇ ਨਾਲ ਪ੍ਰੋਫਾਇਡ ਸਮਰੀ ਦਸਤਾਵੇਜ ਦੀ ਕਾਪੀ ਜਮ੍ਹਾ ਕਰਨ ਜਾਂ ਅਪਲੋਡ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਐਚਈਡਬਲਿਯੂ ਪੋਰਟਲ ਦੇ ਲਾਂਚ ਬਾਅਦ ਮੰਗੇ ਜਾਣ ਵਾਲੇ ਸਾਰੇ ਟੈਂਡਰਾਂ ਲਈ ਪੇਸ਼ ਬੋਲੀਆਂ ਨੂੰ ਨਾਮੰਜੂਰ ਕਰ ਦਿੱਤਾ ਜਾਵੇਗਾ।

