ਖ਼ਾਲਸਾ ਕਾਲਜ ਪਟਿਆਲਾ ਵਿਖੇ ਲਗਾਇਆ ਰੁਜ਼ਗਾਰ ਮੇਲਾ
ਪਟਿਆਲਾ ( (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ ਵਲੋਂ ਅਲਮਾ-ਬੇ ਦੇ ਸਹਿਯੋਗ ਨਾਲ ਕਾਲਜ ਵਿਦਿਆਰਥੀਆਂ ਲਈ ਨੌਕਰੀ ਮੇਲਾ ਲਗਾਇਆ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਜਿਵੇਂ ਕਿ ਬੈਂਕਿੰਗ, ਸੂਚਨਾ-ਤਕਨਾਲੋਜੀ, ਮਾਰਕੀਟਿੰਗ, ਫਾਰਮਾਸਿਊਟੀਕਲ ਉਦਯੋਗ ਆਦਿ ਦੀਆਂ 10 ਤੋਂ ਵੱਧ ਕੰਪਨੀਆਂ ਨੇ ਕਾਲਜ ਕੈਂਪਸ ਦਾ ਦੌਰਾ ਕੀਤਾ। ਕਾਲਜ ਦਾ ਦੌਰਾ ਕਰਨ ਵਾਲੀਆਂ ਕੰਪਨੀਆਂ ਜਿਨ੍ਹਾਂ ਵਿਚ ਬਲੂਲੁਪਿਨ ਟੈਕਨੋਲੋਜੀਜ ਪ੍ਰਾ.ਲਿਮਿਟੇਡ, ਮਾਰਕ ਇਨਫੋਟੈਕ, ਕਾਰਗੈਸਨ, ਪ੍ਰਬਲ ਸਾਰਿਆ, ਆਨਫਿਨਿਟੀ ਟੈਕਨੋਲੋਜੀਜ, ਐਚ.ਡੀ.ਐਫ.ਸੀ ਬੈਂਕ, ਹੈਲਥਕਿੰਡ ਲੈਬਜ ਪ੍ਰਾਈਵੇਟ ਲਿ. ਲਿਮਿਟੇਡ, ਅਨੇਟਕੋਰਪ ਇੰਡੀਆ ਪ੍ਰਾਈਵੇਟ., ਇਨ ਸਟੈਪ ਟੈਕਨੋਲੋਜੀਜ, ਫਸਟ-ਯੂਨੀਵ, ਇੰਡੀਕੋਰ ਇਨਫੋਕਾਮ ਪ੍ਰਾਈਵੇਟ ਲਿ. ਲਿਮਟਿਡ ਸਾਮਲ ਸਨ ਨੇ ਰੁਜ਼ਗਾਰ ਲਈ 800 ਤੋਂ ਵੱਧ ਵਿਦਿਆਰਥੀਆਂ ਦੀ ਰਜਿਸਟ੍ਰੇਸਨ ਕੀਤੀ। ਰੁਜ਼ਗਾਰਮੇਲੇ ਦਾ ਉਦੇਸ਼ ਵਿਦਿਆਰਥੀਆਂ ਨਵੇਂ ਰਾਹ ਖੋਲ੍ਹਣਾ ਅਤੇ ਸਾਰੇ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਸੀ।
ਇਸ ਦੌਰਾਨ ਕਾਲਜ ਦੇ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਪਲੇਸਮੈਂਟ ਸੈਂਟਰ ਨੂੰ ਵਿਦਿਆਰਥੀਆਂ ਵਾਸਤੇ ਪਲੇਸਮੈਂਟ ਲਈ ਮਜਬੂਤ ਪਲੇਟਫਾਰਮ ਪ੍ਰਦਾਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਾਲਜ ਹਮੇਸ਼ਾ ਵਿਸ਼ਵੀਕਰਨ ਵਾਲੇ ਸੰਸਾਰ ਦੁਆਰਾ ਦਰਪੇਸ਼ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਹਮੇਸ਼ਾਂ ਕਦਮ ਚੁੱਕਦਾ ਹੈ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਸਿੱਖਣ ਦੇ ਪੜਾਅ ’ਤੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਚੰਗੀ ਸਥਿਤੀ ਅਤੇ ਉੱਚ ਪੱਧਰ ਦੀ ਪ੍ਰਾਪਤੀ ਲਈ ਹਮੇਸ਼ਾਂ ਉਤਸਾਹਿਤ ਕਰਦਾ ਰਹਿੰਦਾ ਹੈ।
ਕਾਲਜ ਦੇ ਡੀਨ ਪਲੇਸਮੈਂਟ ਅਤੇ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਕੈਰੀਅਰ ਦੀ ਕਾਮਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਚੋਣ ਹੋਰ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹੋਵੇਗੀ। ਇਸ ਮੌਕੇ ਪਲੇਸਮੈਂਟ ਦੇ ਕਨਵੀਨਰ ਡਾ. ਨਿਪੁੰਨਜੋਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਰੁਜ਼ਗਾਰ ਮੇਲੇ ਵਿੱਚ ਬੜੇ ਹੀ ਉਤਸਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਅੱਗੇ ਤੋਂ ਵੀ ਕੇਂਦਰ ਵੱਲੋਂ ਅਜਿਹੀਆਂ ਪਲੇਸਮੈਂਟ ਡਰਾਈਵਾਂ ਨਿਯਮਤ ਤੌਰ ’ਤੇ ਕਰਵਾਈਆਂ ਜਾਣਗੀਆਂ। ਪ੍ਰੋ. ਅਮਨਦੀਪ ਸਿੰਘ, ਟਰੇਨਿੰਗ ਅਤੇ ਪਲੇਸਮੈਂਟ ਅਫਸਰ ਦੇ ਅਣਥੱਕ ਯਤਨਾਂ ਨਾਲ, ਨੌਕਰੀ ਮੇਲੇ ਨੂੰ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।

