ਪੰਜਾਬਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਗੁਰਮੁਖੀ ਅੱਖਰਕਾਰੀ ਸਿਖਲਾਈ ਕਾਰਜਸ਼ਾਲਾ

ਫਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਥਾਨਕ ਬੋਲੀ ਦੀ ਸਾਂਭ-ਸੰਭਾਲ ਲਈ ਗੁਰਮੁਖੀ ਅੱਖਰਕਾਰੀ ਸਿਖਲਾਈ ਕਾਰਜਸ਼ਾਲਾ ਕਰਵਾਈ ਗਈ। ਗੁਰਮੁਖੀ ਅੱਖਰਕਾਰੀ ਦੇ ਮਾਹਿਰ ਸ. ਮਹਿਤਾਬ ਸਿੰਘ ਅਤੇ ਕਲਮ-ਦਵਾਤ ਦੀ ਟੀਮ ਨੇ ਵਿਦਿਆਰਥੀਆਂ ਨੂੰ ਪੁਰਾਤਨ ਗੁਰਮੁਖੀ ਅੱਖਰਾਂ ਦੀ ਬਣਤਰ ਸਿਆਹੀ ਤੇ ਕਲਮ ਨਾਲ ਲਿਖਣੇ ਸਿਖਾਏ। ਉਹਨਾਂ ਨੇ ਵਿਦਿਆਰਥੀਆਂ ਨੂੰ ਅੱਖਰਾਂ ਦੇ ਵਿਭਿੰਨ ਪ੍ਰਚੱਲਿਤ ਰੂਪਾਂ ਦੇ ਨਾਲ-ਨਾਲ ਉਹਨਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ। ਸ. ਮਹਿਤਾਬ ਸਿੰਘ ਨੇ ਅੱਖਰਾਂ ਦੀ ਸੁੰਦਰ ਬਣਤਰ ਦੇ ਨੁਕਤੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ।

ਵਿਭਾਗ ਮੁਖੀ ਡਾ. ਸਿਕੰਦਰ ਸਿੰਘ ਨੇ ਪਹੁੰਚੀ ਟੀਮ ਦਾ ਧੰਨਵਾਦ ਕੀਤਾ ਅਤੇ ਅੱਖਰਕਾਰੀ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਅੱਖਰਕਾਰੀ ਮਨੁੱਖ ਦੀ ਸ਼ਖਸੀ ਘਾੜਤ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਕਾਰਜਸ਼ਾਲਾ ਵਿਚ ਵੱਖੋ-ਵੱਖਰੇ ਵਿਭਾਗਾਂ ਦੇ ਲਗਪਗ ੧੨੦ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਕਾਰਜਸ਼ਾਲਾ ਦੇ ਅੰਤ ਵਿਚ ਕਲਮ-ਦਵਾਤ ਟੀਮ ਵੱਲੋਂ ਕੁਝ ਚੋਣਵੇਂ ਵਿਦਿਆਰਥੀਆਂ ਨੂੰ ਬਿਹਤਰ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *