ਅੰਮ੍ਰਿਤਸਰ

ਆਜ਼ਾਦ ਪ੍ਰੈੱਸ ਕਲੱਬ ਰਜਿਸਟਰਡ ਸੰਸਥਾ ਵੱਲੋਂ ਆਂਗਣਵਾੜੀ ਸੈਂਟਰ ਵਿੱਚ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਵੰਡੀਆਂ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਆਜ਼ਾਦ ਪ੍ਰੈੱਸ ਕਲੱਬ ਰਜਿਸਟਰਡ ਸੰਸਥਾ ਵੱਲੋਂ ਅੱਜ ਸੁਲਤਾਨਵਿੰਡ ਰੋਡ ਉਤਮ ਐਵੀਨਿਉ ਆਂਗਣਵਾੜੀ ਸੈਂਟਰਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਵੰਡੀਆਂ ਗਈਆਂ ਇਸ ਮੌਕੇ ਅਜ਼ਾਦ ਪ੍ਰੈੱਸ ਕਲੱਬ ਦੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ,ਜ਼ਿਲ੍ਹਾ ਵਾਈਸ ਪ੍ਰਧਾਨ ਸੁਖਬੀਰ ਸਿੰਘ, ਮੀਡੀਆ ਇੰਚਾਰਜ ਵਰਿੰਦਰ ਸਿੰਘ ਧੁੰਨਾ, ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ, ਮੈਂਬਰ ਗਗਨਦੀਪ, ਆਂਗਣਵਾੜੀ ਵਰਕਰ ਮੈਡਮ ਕੁਲਵਿੰਦਰ ਕੌਰ ,ਤੇਜਿੰਦਰ ਸ਼ਕਤੀ, ਹਰਪ੍ਰੀਤ ਕੌਰ ਹੈਲਪਰ ਗੁਰਜੀਤ ਕੌਰ, ਬਲਜੀਤ ਕੌਰ ਦੀ ਹਾਜ਼ਰੀ ਵਿਚ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ ਆਂਗਨਵਾੜੀ ਸਮੂਹ ਸਟਾਫ਼ ਨੇ ਅਜ਼ਾਦ ਪ੍ਰੈੱਸ ਕਲੱਬ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਇਸ ਮੌਕੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਨੇ ਕਿਹਾ ਕਿ ਸੰਸਥਾ ਪਿਛਲੇ ਸਮੇਂ ਤੋਂ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਕੰਮ ਕਰਦੀ ਰਹੇਗੀ

Leave a Reply

Your email address will not be published. Required fields are marked *