ਪਟਿਆਲਾ

ਸੋਨੀ ਪਬਲਿਕ ਸਕੂਲ ਦੇ ਬਚਿਆ ਦਾ ਪੰਜਵੀ ਦਾ ਰਿਜਲਟ ਰਿਹਾ ਸ਼ਲਾਘਾਯੋਗ

ਪਟਿਆਲਾ10 ਮਈ (ਮਧੂਸਾਰ ਬਿਊਰੋ) ਬੀਤੇ ਦਿਨ ਪੰਜਵੀ ਕਲਾਸ ਪੰਜਾਬ ਬੋਰਡ ਦਾ ਰਿਜਲਟ ਵਿੱਚ ਸੋਨੀ ਪਬਲਿਕ ਸਕੂਲ ਦੇ ਵਿਦਿਆਰਥੀਆ ਨੇ ਚੰਗੇ ਨੰਬਰ ਲੈ ਕੇ ਮੌਹਰਲੀ ਸਫਾ ਚ ਖੜਨ ਦਾ ਸਥਾਨ ਹਾਸਲ ਕੀਤਾ। ਸੁਹਾਨੀ ਨੇ 600 ਵਿਚੋਂ 573 ( 95.6%) ਅੰਕ ਲੈਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਅਭੈ ਨੇ 92.4% ਦੂਸਰਾ ਸਥਾਨ ਗੁਰਨੂਰ ਨੇ 91.6%ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਗੁਰਪ੍ਰੀਤ ਨੇ91.4% , ਅੰਸ਼ ਨੇ 89.4%,ਖੁਸ਼ਬੂ ਨੇ 88.6%,ਦਕਸ਼ ਨੇ 88.2% ,ਬਰਿਜੇਸ਼ ਨੇ 85.2%,ਅੰਜਲੀ ਨੇ 83% ਅੰਨਸ਼ਿਕਾ ਨੇ 80.4% ਅਤੇ ਕਾਜਲ ਨੇ 76.2%, ਅਰੁਣ ਨੇ 74%ਅੰਕਾ ਨਾਲ ਆਪਣੀ ਕਾਬਲੀਅਤਾ ਦਰਜ ਕਰਵਾਈ। ਜਿਕਰਯੋਗ ਹੈ ਕਿ ਸੋਨੀ ਐਜੂਕੇਸ਼ਨਲ ਸੁਸਾਇਟੀ ਵਲੋਂ ਸੋਨੀ ਪਬਲਿਕ ਸਕੂਲ ਏਕਤਾ ਨਗਰ ਵਿਖੇ ਚਲਾਇਆ ਜਾ ਰਿਹਾ ਹੈ ।

ਸੋਨੀ ਬਲਡ ਡੌਨਰਜ ਕਲਬ ਦੇ ਜਰਨਲ ਸੈਕਟਰੀ ਡਾ.ਮਨਪ੍ਰੀਤ ਸਿੰਘ ਚੱਢਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੋਨੀ ਪਬਲਿਕ ਸਕੂਲ ਵਿੱਚ ਸੋਨੀ ਬਲਡ ਡੋਨਰ ਕਲੱਬ ਵਲੋਂ ਲੋੜਵੰਦ 20 ਬੱਚਿਆ ਦੀ ਪੜਾਈ ਲਿਖਾਈ ਲਈ ਕਿਤਾਬਾ ਕਾਪੀਆ ਦੇ ਨਾਲ ਨਾਲ ਕਲੱਬ ਵਲੋਂ ਆਉਣ ਜਾਣ ਦਾ ਕਿਰਾਇਆ ਅਤੇ ਫੀਸ ਮੁਹੱਈਆ ਕਰਵਾਈ ਜਾਂਦੀ ਹੈ।ਡਾ. ਚੱਢਾ ਨੇ ਜਿਥੇ ਬਚਿਆ ਦੀ ਕਾਮਯਾਬੀ ਲਈ ਬੱਚਿਆ ਨੂੰ ਮੁਬਾਰਕਬਾਦ ਦਿਤੀ ਉਥੇ ਸਕੂਲ ਦੇ ਚੇਅਰਮੈਨ ਸ੍ਰੀ ਵਰਿੰਦਰ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਰਮਨਦੀਪ ਕੌਰ ਵਲੋਂ ਦਿਤੀਆ ਸੇਵਾਵਾ ਦੀ ਸ਼ਲਾਘਾ ਕਰਦਿਆ ਮੁਬਾਰਕਬਾਦ ਦਿਤੀ।

Leave a Reply

Your email address will not be published. Required fields are marked *