ਵੇਰਕਾ ਪਟਿਆਲਾ ਡੇਅਰੀ ਨੇ ਆਪਣਾ ਦਸਵਾਂ ਆਮ ਇਜਲਾਸ ਬੁਲਾਇਆ
ਇਜਲਾਸ ‘ਚ 187 ਸਹਿਕਾਰੀ ਦੁੱਧ ਸਭਾਵਾਂ ਦੇ ਨੁਮਾਇੰਦਿਆਂ ਲਿਆ ਹਿੱਸਾ
ਪਟਿਆਲਾ, 20 ਫਰਵਰੀ (ਰਮਨਦੀਪ ਕੌਰ/ਮਧੂਸਾਰ ਬਿਊਰੋ) ਵੇਰਕਾ ਪਟਿਆਲਾ ਡੇਅਰੀ ਵੱਲੋਂ ਆਪਣਾ ਦਸਵਾਂ ਆਮ ਇਜਲਾਸ ਚੇਅਰਮੈਨ ਸ. ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਬੁਲਾਇਆ ਗਿਆ ਜਿਸ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੀਆਂ ਲਗਭਗ 187 ਸਹਿਕਾਰੀ ਦੁੱਧ ਸਭਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਆਮ ਇਜਲਾਸ ਦੀ ਸ਼ੁਰੂਆਤ ਮੌਕੇ ਜਨਰਲ ਮੈਨੇਜਰ ਵੇਰਕਾ ਸ. ਗੁਰਮੇਲ ਸਿੰਘ ਨੇ ਵੇਰਕਾ ਪਟਿਆਲਾ ਦੀ ਸਲਾਨਾ ਰਿਪੋਰਟ ਪੜਦਿਆਂ ਪਿਛਲੇ ਸਾਲ ਦੇ ਲੇਖੇ ਜੋੜੇ ‘ਤੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਦੱਸਿਆ ਕਿ ਵੇਰਕਾ ਪਟਿਆਲਾ ਡੇਅਰੀ ਪਿਛਲੇ ਕਈ ਸਾਲਾਂ ਤੋਂ ਚੰਗੇ ਮੁਨਾਫੇ ਵਿਚ ਚੱਲ ਰਹੀ ਹੈ। ਇਸ ਮੌਕੇ ਜੀ.ਐਮ ਨੇ ਸਮੂਹ ਸਭਾਵਾਂ ਦੇ ਨੁਮਾਇੰਦਿਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆ ਆਉਣ ਵਾਲੇ ਗਰਮੀਆਂ ਦੇ ਸੀਜ਼ਨ ਸਬੰਧੀ ਗੱਲਬਾਤ ਕੀਤੀ।
ਇਸ ਮੌਕੇ ਇੰਚਾਰਜ ਖਰੀਦ ਡਾ. ਅਮਿਤ ਗਰਗ ਨੇ ਸਭਾਵਾਂ ਦੇ ਨੁਮਾਇੰਦਿਆਂ ਨੂੰ ਚੰਗੀ ਕੁਆਲਟੀ ਦਾ ਦੁੱਧ ਵੇਰਕਾ ਨੂੰ ਸਪਲਾਈ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆ ਉਨ੍ਹਾਂ ਪਸ਼ੂਆਂ ਦੀ ਮੈਨੇਜਮੈਂਟ ਅਤੇ ਖੁਰਾਕ ਸਬੰਧੀ ਵਿਚ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਚੰਗੀ ਕਾਰਗੁਜ਼ਾਰੀ ਵਾਲੀ ਸਭਾਵਾਂ ਜਿਨ੍ਹਾਂ ਵਿਚ ਬੋਰਾਂ, ਗੁਣੀਆਂ ਮਾਜਰਾ, ਟਿੱਬੀ, ਮਰੌੜੀ, ਅਕੌਤ (ਔਰਤਾਂ), ਹੰਡਾਣਾ (ਔਰਤਾਂ), ਨੌਗਾਵਾਂ, ਚਮਾਰੂ, ਟਹਿਲਪੁਰਾ, ਚੁੱਪਕੀ, ਖੋਖ ਅਤੇ ਰਾਜਗੜ੍ਹ (ਔਰਤਾਂ) ਦੀਆਂ ਸਭਾਵਾਂ ਨੂੰ ਸਨਮਾਨਤ ਕੀਤਾ। ਇਸ ਤਰ੍ਹਾਂ ਦੀ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਭ ਤੋਂ ਵੱਧ ਵਿਕਰੀ ਕਰਨ ਲਈ ਡਿਸਟਰੀਬਿਊਟਰ/ਰਿਟੇਲਰਾਂ ਸਿੰਗਲਾ ਮਿਲਕਬਾਰ, ਉਤਮ ਸਰਵਿਸਸ, ਅਹੂਜਾ ਕੰਨਫੈਕਸ਼ਨਰੀ ਸਟੋਰ ਅਤੇ ਅਰੋੜਾ ਮਿਲਕ ਏਜੰਸੀ ਨੂੰ ਵੀ ਸਨਮਾਨਤ ਕੀਤਾ ਗਿਆ।
ਆਮ ਇਜਲਾਸ ਦੌਰਾਨ ਚੇਅਰਮੈਨ ਸ੍ਰੀ ਰਘਬੀਰ ਸਿੰਘ ਨੇ ਵੱਖ-ਵੱਖ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਤੋਂ ਆਏ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਅਤੇ ਵੇਰਕਾ ਪਟਿਆਲਾ ਡੇਅਰੀ ਦੇ ਸਮੂਹ ਕਰਮਚਾਰੀਆਂ ਅਤੇ ਸਭਾਵਾਂ ਨੂੰ ਮਿਲਕ ਪਲਾਂਟ ਦੀ ਤਰੱਕੀ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਆਮ ਇਜਲਾਸ ‘ਚ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਮਿਲਕਫੈਡ ਹੈਡ ਆਫਿਸ ਦੇ ਨੁਮਾਇੰਦੇ ਸ੍ਰੀ ਏ.ਕੇ. ਅਗਰਵਾਲ, ਜਨਰਲ ਮੈਨੇਜਰ ਕੈਟਲਫੀਡ ਪਲਾਟ ਖੰਨਾ ਸ੍ਰੀ ਨਿਰਮਲ ਸਿੰਘ, ਉਪ ਚੇਅਰਮੈਨ ਸ੍ਰੀ ਸੁਖਜਿੰਦਰ ਸਿੰਘ ਮਵੀ, ਡਾਇਰੈਕਟਰ ਮਿਲਕਫੈਡ ਸ੍ਰੀ ਹਰਪਾਲ ਸਿੰਘ, ਸ੍ਰੀ ਸਿੰਦਰ ਸਿੰਘ, ਸ੍ਰੀ ਸੁਖਦੀਪ ਸਿੰਘ, ਸ੍ਰੀ ਤੇਜਿੰਦਰਪਾਲ ਸਿੰਘ, ਸ੍ਰੀ ਸਤਪਾਲ ਸਿੰਘ ਸ੍ਰੀ ਅਜੈਬ ਸਿੰਘ ਅਤੇ ਸ੍ਰੀ ਸੁਖਦਰਸ਼ਨ ਸਿੰਘ ਵੀ ਹਾਜ਼ਰ ਸਨ।

