ਪਟਿਆਲਾ

ਮਾਤਾ ਕੁਸ਼ਲਿਆ ਹਸਪਤਾਲ ਵਿੱਚ ਕਰਵਾਇਆ ਥੈਲਾਸੀਮੀਆ ਜਾਗਰੂਕਤਾ ਸੈਮੀਨਾਰ

ਥੈਲਾਸੀਮੀਆ ਪੀੜ੍ਹੀ ਦਰ ਪੀੜ੍ਹੀ ਹੋਣ ਵਾਲਾ ਰੋਗ ਹੈ

ਪਟਿਆਲਾ 13 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਥੈਲਾਸੀਮੀਆ ਬਿਮਾਰੀ ਦੀ ਜਾਗਰੂਕਤਾ, ਇਲਾਜ ਅਤੇ ਰੋਕਥਾਮ ਸਬੰਧੀ ਮਨਾਏ ਜਾ ਰਹੇ ਵਿਸ਼ਵ ਥੈਲਾਸੀਮੀਆ ਸਪਤਾਹ ਤਹਿਤ ਮਾਤਾ ਕੁਸ਼ਲਿਆ ਹਸਪਤਾਲ ਵੱਲੋਂ ਜਿਲ਼੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਥੈਲਾਸੀਮੀਆ ਸਬੰਧੀ ਜਾਗਰੂਕਤਾ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਸਿਵਲ ਸਰਜਨ ਡਾ. ਰਾਜੂ ਧੀਰ, ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੋਰ, ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ, ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ, ਬੱਚਿਆਂ ਦੇ ਮਾਹਰ ਡਾ. ਰਚਨਾ ਅਤੇ ਡਾ. ਨੇਹਾ, ਮੈਡੀਸਨ ਦੇ ਮਾਹਰ ਡਾ. ਭਵਨੀਤ ਕੋਰ, ਪੈਥਾਲੋੋਜਿਸਟ ਡਾ. ਆਸ਼ੀਮਾ, ਜਿਲ੍ਹਾ ਮਾਸ ਮੀਡੀਆ ਅਫਸਰ ਜਸਜੀਤ ਕੌਰ ਆਦਿ ਹਾਜਰ ਹੋਏ ।ਸਿਵਲ ਸਰਜਨ ਡਾ. ਰਾਜੂ ਧੀਰ ਨੇਂ ਕਿਹਾ ਕਿ ਇਹ ਬਿਮਾਰੀ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਤੋਂ ਪੀੜ੍ਹੀ ਦਰ ਪੀੜ੍ਹੀ ਹੋਣ ਵਾਲਾ ਰੋਗ ਹੈ ਅਤੇ ਜਾਗਰੂਕਤਾ ਦੀ ਘਾਟ ਕਾਰਨ ਹੀ ਇਸ ਬਿਮਾਰੀ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਆਉਣ ਵਾਲੀ ਪੀੜੀ ਨੂੰ ਇਸ ਬੀਮਾਰੀ ਤੋਂ ਬਚਾਅ ਲਈ ਗਰਭਵੱਤੀ ਔਰਤਾਂ ਨੂੰ ਖਾਸ ਤੌਰ ਤੇ ਪਹਿਲੀ ਤਿਮਾਹੀ, ਵਿਆਹਯੋਗ ਅਤੇ ਵਿਆਹੇ ਜ਼ੋੜੇ ਨੂੰ ਥੈਲਾਸੀਮੀਆ ਦਾ ਟੈਸਟ ਕਰਵਾਉਣਾ ਬਹੁਤ ਜਰੂਰੀ ਹੈ।

ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਤੋਂ ਪ੍ਰਭਾਵਿਤ ਬੱਚਿਆਂ ਦਾ ਰਾਸ਼ਟਰੀ ਬਾਲ ਸਵਾਸਥ ਕਾਰੀਆਕ੍ਰਮ ਅਧੀਨ ਮੁਫ਼ਤ ਖੂਨ ਚੜਾਉਣ ਦੇ ਨਾਲ ਨਾਲ ਸਾਰਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ।ਬੱਚਿਆਂ ਦੇ ਮਾਹਰ ਡਾ. ਨੇਹਾ ਨੇਂ ਕਿਹਾ ਕਿ ਇਸ ਬਿਮਾਰੀ ਕਾਰਨ ਰੈਡ ਬਲੱਡ ਸੈਲ ਦੀ ਹਿਮੋਗਲੋਬਿਨ ਬਣਾਉਣ ਦੀ ਸ਼ਕਤੀ ਘੱਟ ਜਾਂਦੀ ਹੈ, ਸਰੀਰਕ ਵਾਧੇ ਤੇ ਵਿਕਾਸ ਵਿੱਚ ਦੇਰੀ, ਜ਼ਿਆਦਾ ਕਮਜ਼ੋਰੀ ਅਤੇ ਥਕਾਵਟ, ਪਿਸ਼ਾਬ ਦਾ ਗਾੜਾ ਹੋਣਾ, ਚਮੜੀ ਦਾ ਪੀਲਾ ਪੈਣਾ ਆਦਿ ਪ੍ਰਮੁੱਖ ਲੱਛਣ ਹੁੰਦੇ ਹਨ। ਮੈਡੀਸਨ ਦਾ ਮਾਹਰ ਡਾ. ਭਵਨੀਤ ਕੋਰ ਨੇਂ ਦੱਸਿਆ ਕਿ ਥੈਲਾਸੀਮੀਆ ਨਾਲ ਮਰੀਜ਼ ਵਿੱਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਹਰ 15 ਤੋਂ 20 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ।ਉਹਨਾਂ ਬਿਮਾਰੀ ਦੀ ਰੋਕਥਾਮ ਲਈ ਗਰਭਵਤੀ ਔਰਤਾਂ ਦੀ ਸਕਰੀਨਿੰਗ ਤੇਂ ਜੋਰ ਦਿੱਤਾ।ਨਰਸਿੰਗ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਦੋਰਾਣ ਲੀਗਲ ਸਰਵਸਿਸ ਸੈਲ ਦੇ ਐਡਵੋਕਟ ਪੁਨੀਤ ਗੁਪਤਾ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੋਕੇ ਇੱਕ ਖੁਨਦਾਨ ਕੈਂਪ ਵੀ ਲਗਾਇਆ ਗਿਆ।ਸਿਵਲ ਸਰਜਨ ਡਾ. ਰਾਜੂ ਧੀਰ ਅਤੇ ਮੈਡੀਕਲ ਸੁਪਰਡੈਂਟ ਡਾ.ਸੰਦੀਪ ਕੌਰ ਵੱਲੋਂ ਬੈਚ ਲਗਾ ਕੇ ਖੁਨਦਾਨੀਆਂ ਦੀ ਹੋਂਸਲਾ ਅਫਜਾਈ ਕੀਤੀ ਗਈ ਅਤੇ ਸਰਟੀਫਿਕੇਟ ਵੀ ਦਿੱਤੇ ਗਏ।।

Leave a Reply

Your email address will not be published. Required fields are marked *