ਪੰਜਾਬਪਟਿਆਲਾ

ਜੈ ਇੰਦਰ ਕੌਰ ਨੇ ਧਨਵੰਤ ਸਿੰਘ ਜਿੰਮੀ ਨੂੰ ਜਾਟ ਮਹਾਂਸਭਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਜਤਿੰਦਰਪਾਲ ਕੌਰ ਨੂੰ ਮਹਿਲਾ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ

ਪਟਿਆਲਾ, 13 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਅਤੇ ਪੰਜਾਬ ਜਾਟ ਮਹਾਂਸਭਾ ਦੀ ਮਹਿਲਾ ਵਿੰਗ ਦੇ ਪ੍ਰਧਾਨ ਜੈ ਇੰਦਰ ਕੌਰ ਜੀ ਨੇ ਅੱਜ ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਜੀ ਦੀ ਹਾਜ਼ਰੀ ਵਿੱਚ ਧਨਵੰਤ ਸਿੰਘ ਜਿੰਮੀ ਨੂੰ ਜਾਟ ਮਹਾਂਸਭਾ ਦਾ ਪਟਿਆਲਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ।

ਇਸਦੇ ਨਾਲ ਹੀ ਜਤਿੰਦਰਪਾਲ ਕੌਰ ਨੂੰ ਮਹਿਲਾ ਵਿੰਗ ਦਾ ਪਟਿਆਲਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ‘ਤੇ ਦੋਹਾਂ ਨੂੰ ਵਧਾਈ ਦਿੰਦਿਆਂ ਬੀਬਾ ਜੈ ਇੰਦਰ ਕੌਰ ਨੇ ਕਿਹਾ ਕਿ, ‘ਮੈਨੂੰ ਯਕੀਨ ਹੈ ਕਿ ਇਹ ਦੋਵੇਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਸਖ਼ਤ ਮਿਹਨਤ ਕਰਨਗੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।’

Leave a Reply

Your email address will not be published. Required fields are marked *