ਰਾਮ ਸੰਗੀਤ ਸਭਾ ਵਲੋਂ ਸੰਗੀਤ ਤੇ ਹਿੰਦੀ ਭਾਸ਼ਾ ਦੇ ਵਿਕਾਸ ਲਈ ਯਤਨ ਸ਼ਾਲਾਘਾ ਯੋਗ ਭਗਵਾਨ ਦਾਸ ਗੁੱਪਤਾ
ਪਟਿਆਲਾ 16 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਧੀ ਸਦੀ ਤੋਂ ਨਿਰਵਿਘਨ ਤੇ ਨਿਸ਼ਕਾਮ ਪ੍ਰਾਚੀਨ ਤੇ ਪੱਛਮੀ ਸੰਗੀਤ ਤੇ ਹਿੰਦੀ ਭਾਸ਼ਾ ਦੇ ਵਿਕਾਸ ਲਈ ਲਗਾਤਾਰ ਯਤਨ ਕਰ ਰਹੀ ਰਾਮ ਸੰਗੀਤ ਸਭਾ ਪਟਿਆਲਾ ਵਲੋਂ ਕੈਰੋਕੇ ਸੰਗੀਤ ਤੇ ਆਧਾਰਿਤ ਇੱਕ ਖੂਬਸੂਰਤ ਰੰਗਾਂ ਰੰਗ ਸੱਭਿਆਚਾਰਕ ਪ੍ਰੋਗਰਾਮ ਰਾਮ ਸੰਗੀਤ ਆਡੀਟੋਰੀਅਮ ਦਾਲ ਦਲੀਆ ਚੌਕ ਵਿਖੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਤੇ ਪ੍ਰਧਾਨ ਇਲੈਕਟ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਸਨ। ਪ੍ਰਧਾਨਗੀ ਮਸ਼ਹੂਰ ਦੰਦ ਚਕਿਸਤਕ ਡਾ.ਰਾਮ ਅਰੋੜਾ ਨਿਰਦੇਸ਼ਕ ਰਾਮ ਸੰਗੀਤ ਸਭਾ ਤੇ ਮੈਡਮ ਬਿੰਦੁ ਅਰੋੜਾ ਸਨ। ਅਸ਼ਵਨੀ ਮੇਹਤਾ ਸੈਕਟਰੀ ਮਾਰਕੀਟ ਕਮੇਟੀ ਧੂਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨ ਵਲੋਂ ਸਮਾਂ ਰੌਸ਼ਨ ਤੇ ਸਰਸਵਤੀ ਬੰਦਨਾ ਉਪਰੰਤ ਡੀ.ਐਸ.ਪੁਰੀ ਨੇ ਸਵਰਗੀ ਮੁਹੰਮਦ ਰਫ਼ੀ ਦੇ ਇੱਕ ਫਿਲਮੀ ਗੀਤ ਨਾਲ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਉਸ ਤੋ ਬਾਅਦ ਪੰਜਾਬ, ਹਰਿਆਣਾ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਤੋ ਆਏ 50ਤੋ ਵੀ ਵੱਧ ਨਵੇ ਪੁਰਾਣੇ ਕਲਾਕਾਰਾਂ ਨੋ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ।
ਮੁੱਖ ਮਹਿਮਾਨ ਭਗਵਾਨ ਦਾਸ ਗੁੱਪਤਾ ਨੇ ਸਭਾ ਦੇ ਪ੍ਰਬੰਧਕਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੰਚ ਤੋ ਹੀ ਸੁਰੂਆਤ ਕਰਕੇ ਅੱਜ ਬਾਲੀਵੁੱਡ ਪਲੇਅ ਬੈਕ ਸਿੰਗਰ ਕਮਲ ਖਾਨ,ਆਵਾਜ ਪੰਜਾਬ ਦੀ ਸੁਮੰਗਲ ਅਰੋੜਾ,ਲਾਲ ਚੰਦ ਲਾਲਾ ਤੇ ਸੀਮਾ ਮੱਟੂ ਯੂ.ਐਸ.ਏ ਅਮਰਿੰਦਰ ਬੌਬੀ, ਜਗਤਾਰ ਸਹਿਰੀ ਯੁ.ਕੇ.ਤੇ ਵਿਜੋ ਸਾਹ ਆਦਿ ਕਲਾਕਾਰ ਚੰਗਾ ਨਾਮ ਕਮਾ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਤੇ ਪ੍ਰਬੰਧਕਾਂ ਵੱਲੋਂ ਕਿਸ਼ੋਰ ਫੈਨਜ਼ ਤੇ ਚੈਰੀਟੇਬਲ ਕਲੱਬ ਸਰਹਿੰਦ ਦੇ ਪ੍ਰਧਾਨ ਬਲਜੀਤ ਸਿੰਘ ਤੇ ਸਕੱਤਰ ਪਰਮਿੰਦਰ ਸਿੰਘ ਦਾ ਗੀਤ ਸੰਗੀਤ ਲਈ੍ ਸ਼ਾਲਾਘਾ ਯੋਗ ਸਰਗਰਮੀਆਂ ਕਰਕੇ ਅਤੇ ਪ੍ਰੋਗਰਾਮ ਦੇ ਪ੍ਰਾਯੋਜਕ ਅਸ਼ਵਨੀ ਗੋਇਲ ਜਿਨ੍ਹਾਂ ਦਾ ਜਨਮ ਦਿਨ ਵੀ ਸਭਾ ਦੇ ਕਲਾਕਾਰਾਂ ਵੱਲੋਂ ਮਨਾਇਆ ਗਿਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦਾ ਫ਼ਰਜ਼ ਰਾਜੀਵ ਵਰਮਾ ਨੇ ਬਾਖੂਬੀ ਨਿਭਾਇਆ। ਨਰਿੰਦਰ ਅਰੋੜਾ ਦਾ ਆਵਾਜ ਤੇ ਰੌਸ਼ਨੀ ਪ੍ਰਬੰਧ ਤਸੱਲੀਬਖ਼ਸ਼ ਸੀ। ਪ੍ਰੋਗਰਾਮ ਵਿੱਚ ਸਾਹੀ ਸਹਿਰ ਪਟਿਆਲਾ ਤੋ ਇਲਾਵਾ੍ ਨਾਭਾ, ਸਰਹਿੰਦ, ਮੰਡੀ ਗੋਬਿੰਦਗੜ੍ਹ, ਲੁਧਿਆਣਾ,ਧਰਮਪੁਰ ਹਿਮਾਚਲ ਪ੍ਰਦੇਸ਼, ਅੰਬਾਲਾ, ਚੰਡੀਗੜ੍ਹ, ਪੰਚਕੂਲਾ ਆਦਿ ਸ਼ਹਿਰਾਂ ਤੋ ਕੈਰੋਕੇ ਕਲਾਕਾਰਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ, ਮਨਜੀਤ ਕੌਰ, ਮਨਜੀਤ ਰਾਏ, ਸਤਪਾਲ ਸਿੰਘ, ਪ੍ਰੇਮ ਸੇਠੀ, ਕਮਲਜੀਤ ਸੇਠੀ,ਰਸਪਾਲ ਖਹਿਰਾ ਵੀ ਮੋਜੂਦ ਸਨ।

