ਬੁੱਧ ਪੂਰਣਿਮਾ ’ਤੇ ਹੋਇਆ ਸਤ ਨਰਾਇਣ ਜੀ ਦੀ ਪੂਜਾ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਨਰਾਇਣ ਸੇਵਾ ਸੁਸਾਇਟੀ ਵੱਲੋਂ ਬੁੱਧ ਪੂਰਣਿਮਾ ਦੇ ਸ਼ੁਭ ਦਿਹਾੜੇ ’ਤੇ ਸ੍ਰੀ ਸਤ ਨਰਾਇਣ ਜੀ ਦੀ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਤੇ ਸਰਪ੍ਰਸਤ ਦੀਪਕ ਮਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਪਿਛਲੇ ਕਾਫ਼ੀ ਸਮੇਂ ਤੋਂ ਗਊ ਮਾਤਾ ਦੇ ਚਾਰੇ ਦੀ ਸੇਵਾ ਵਿਚ ਲੱਗੀ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬੁੱਧ ਪੂਰਣਿਮਾ ਤੇ 900 ਟਰਾਲੀ ਅਤੇ 9 ਸੈਂਚੁਰੀ ਚਾਰਾ ਪੂਰਾ ਹੋਣ ’ਤੇ ਅਤੇ ਸੁਸਾਇਟੀ ਦੇ ਮੈਂਬਰਾਂ ਦੀ ਸੁੱਖ ਸ਼ਾਂਤੀ ਲਈ ਸਤ ਨਰਾਇਣ ਜੀ ਦੀ ਪੂਜਾ ਕਰਵਾ ਕੇ ਭਗਵਾਨ ਦਾ ਸ਼ੁਕਰਾਨਾ ਅਦਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿੱਥੇ ਵੀ ਗਊਆਂ ਨੂੰ ਚਾਰੇ ਦੀ ਜ਼ਰੂਰਤ ਹੁੰਦੀ ਹੈ ਉਨ੍ਹਾਂ ਦੀ ਸੁਸਾਇਟੀ ਵੱਲੋਂ ਜ਼ਰੂਰਤ ਅਨੁਸਾਰ ਚਾਰਾ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਗਊ ਮਾਤਾ ਨੂੰ ਚਾਰੇ ਦੀ ਕਮੀ ਨਾ ਰਹਿ ਸਕੇ। ਇਸ ਮੋਕੇ ਵਿਜੇ ਪੰਡਿਤ, ਨਿਖਿਲ ਮਲਹੋਤਰਾ, ਲੋਕੇਸ਼ ਸੁਖਰੇਜਾ, ਗੋਪਾਲ ਕ੍ਰਿਸ਼ਨ, ਹਰਵਿੰਦਰ ਸਿੰਘ ਅਤੇ ਅਵਿਨਾਸ਼ ਮੌਜੂਦ ਸਨ।

