ਪਟਿਆਲਾ

ਬਿੱਟੂ ਚੱਠਾ ਦੀ ਸਿਫਾਰਿਸ਼ ‘ਤੇ ਰੱਖੜਾ ਵੱਲੋਂ ਜਿਲਾ ਪਟਿਆਲਾ ਦੇ ਹੋਰ ਨਵੇਂ ਅਹੁੱਦੇਦਾਰਾਂ ਦਾ ਐਲਾਨ

ਚੱਠਾ ਨੇ ਵੰਡੇ ਸਾਰਿਆਂ ਨੂੰ ਨਿਯੁੱਕਤੀ ਪੱਤਰ

ਪਟਿਆਲਾ, 7 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਹਲਕੇ ਤੋਂ ਸਾਂਝੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੰਠਾ ਦੀ ਸਿਫਾਰਿਸ਼ ‘ਤੇ ਅੱਜ ਸਾਬਕਾ ਮੰਤਰੀ ਅਤੇ ਜਿਲਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਦਿਹਾਤੀ ਹਲਕੇ ਨਾਲ ਸਬੰਧਿਤ ਸੀਨੀਅਰ ਅਕਾਲੀ ਨੇਤਾਵਾਂ ਨੂੰ ਅਕਾਲੀ ਦਲ ਵਿੱਚ ਨਵੇਂ ਅਹੁੱਦੇ ਦੇ ਕੇ ਨਵਾਜਿਆ ਹੈ ਤੇ ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਇਨ੍ਹਾਂ ਸਾਰਿਆਂ ਨੂੰ ਅੱਜ ਨਿਯੁੱਕਤੀ ਪੱਤਰ ਵੰਡੇ ਹਨ, ਜਿਸ ਤਹਿਤ ਸੀਨੀਅਰ ਅਕਾਲੀ ਨੇਤਾ ਹਰਿੰਦਰ ਸਿੰਘ ਹਰਦਾਸਪੁਰ ਨੂੰ ਸਰਕਲ ਜਥੇਦਾਰ ਫੱਗਣਮਾਜਰਾ, ਸਤਨਾਮ ਸਿੰਘ ਲਚਕਾਣੀ (ਸਰਕਲ ਜਥੇਦਾਰ ਬਖਸ਼ੀਵਾਲ), ਜੋਰਾਵਰ ਸਿੰਘ ਲੁਬਾਣਾ (ਸਰਕਲ ਜਥੇਦਾਰ ਰੋਹਟੀ), ਗੁਰਮੁੱਖ ਸਿੰਘ ਕਨਸੂਹਾ ਕਲਾਂ (ਸਰਕਲ ਜਥੇਦਾਰ ਆਲੋਵਾਲ) ਨਿਯੁੱਕਤ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਾਬਕਾ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਲੰਗ, ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਝਿਲ, ਹਰਪਾਲ ਸਿੰਘ ਭੰਗੂ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬੱਬੂ ਅਤੇ ਹੋਰ ਵੀ ਨੇਤਾ ਹਾਜਰ ਸਨ।

ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨਾਂ ਵਿੱਚ ਜਥੇਦਾਰ ਸਰਬਜੀਤ ਸਿੰਘ ਰੋਹਟਾ ਸਾਹਿਬ, ਕਰਨੈਲ ਸਿੰਘ ਧੰਗੇੜਾ, ਮਨਜੀਤ ਸਿੰਘ ਫੱਗਣਮਾਜਰਾ, ਗੁਰਜੰਟ ਸਿੰਘ ਸਿੰਬੋੜ ਤੇ ਕਰਨੈਲ ਸਿੰਘ ਆਲੋਵਾਲ ਸ਼ਾਮਲ ਹਨ। ਜਦੋਂ ਕਿ ਜਨਰਲ ਸਕੱਤਰ ਵਿੱਚ ਕਰਨੈਲ ਸਿੰਘ ਲੰਗ, ਕੁਲਵੰਤ ਸਿੰਘ ਬਾਰਨ, ਬਲਵਿੰਦਰ ਸਿੰਘ ਹਿਰਦਾਪੁਰ, ਅਮਰੀਕ ਸਿੰਘ ਕਿਸ਼ਨਗੜ੍ਹ, ਤਿਰਲੋਚਣ ਸਿੰਘ ਕਨਸੂਹਾ ਕਲਾਂ, ਬਲਜੀਤ ਸਿੰਘ ਰੋੜੇਵਾਲ, ਗੁਰਚਰਨ ਸਿੰਘ ਲੰਗ, ਦੀਦਾਰ ਸਿੰਘ ਕਾਲਵਾ, ਅਜੈਬ ਸਿੰਘ ਨੰਦਪੁਰ ਕੇਸੋ, ਗੁਰਮੀਤ ਸਿੰਘ ਫਰੀਦਪੁਰ, ਹਰਦੇਵ ਸਿੰਘ ਨੰਦਪੁਰ ਕੇਸੋ, ਗੁਰਜਿੰਦਰ ਸਿੰਘ ਭੋਲਾ ਮੰਡੌੜ, ਬੇਅੰਤ ਸਿੰਘ ਲਚਕਾਣੀ, ਗੁਰਮੇਲ ਸਿੰਘ ਚਲੈਲਾ, ਸਤਨਾਮ ਸਿੰਘ ਧਨੌਰਾ, ਪ੍ਰੇਮ ਸਿੰਘ ਕਸਿਆਣਾ, ਬਲਜੀਤ ਸਿੰਘ ਮਾਜਰੀ ਅਕਾਲੀਆਂ ਸ਼ਾਮਲ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ ਵਿੱਚ ਬਲਬੀਰ ਸਿੰਘ ਚਲੈਲਾ, ਨਾਜਰ ਸਿੰਘ ਲਚਕਾਣੀ, ਭਿੰਦਰ ਸਿੰਘ ਸਿੱਧੂਵਾਲ, ਜੋਰਾ ਸਿੰਘ ਕਿਸ਼ਨਗੜ੍ਹ, ਅੰਮ੍ਰਿਤ ਪਾਲ ਸਿੰਘ ਲਲੋਡ, ਬਲਵਿੰਦਰ ਸਿੰਘ ਹਿਆਣਾ ਕਲਾ, ਬਚਿੱਤਰ ਸਿੰਘ ਬੋਪਾਰਾਏ ਸ਼ਮਲਾ, ਬੇਅੰਤ ਸਿੰਘ ਖੁਰਦ, ਲਖਵਿੰਦਰ ਸਿੰਘ ਲੁਬਾਣਾ ਕਰਮੂ, ਬਲਵਿੰਦਰ ਸਿੰਘ ਹਿਰਦਾਪੁਰ ਸ਼ਾਮਲ ਹਨ।

Leave a Reply

Your email address will not be published. Required fields are marked *