ਦਿੱਲੀ ਨੂੰ ਦਿੱਤਾ ਜਾ ਰਿਹਾ ਪੂਰਾ ਪਾਣੀ, ਝੂਠ ਬੋਲ ਰਹੀ ਦਿੱਲੀ ਸਰਕਾਰ : ਮਨੋਹਰ ਲਾਲ
ਦਿੱਲੀ ਨੂੰ ਉਨ੍ਹਾਂ ਦੇ ਹਿੱਸੇ ਅਨੁਸਾਰ 1050 ਕਿਯੂਸਿਕ ਪਾਣੀ ਕੀਤਾ ਜਾ ਰਿਹਾ ਸਪਲਾਈ
ਚੰਡੀਗੜ੍ਹ, 17 ਮਈ (ਨਾਗਪਾਲ(ਮਧੂਸਾਰ ਬਿਊਰੋ)) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾ ਦੇ ਹਿੱਸੇ ਅਨੁਸਾਰ 1050 ਕਿਯੂਸਿਕ ਪਾਣੀ ਦਿੱਤਾ ਜਾ ਰਿਹਾ ਹੈ। ਦਿੱਲੀ ਸਰਕਾਰ ਪਾਣੀ ਨੂੰ ਲੈ ਕੇ ਝੂਠ ਬੋਲ ਰਹੀ ਹੈ, ਜੋ ਬੇਹੱਦ ਮੰਦਭਾਗੀ ਹੈ। ਇਸ ਦੇ ਵਿਰੋਧੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣਾ ਨੂੰ ਸਾਡੇ ਹਿੱਸੇ ਦੇ ਪਾਣੀ ਨਹੀਂ ਦੇ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਪੰਜਾਬ ਤੋਂ ਹਰਿਆਣਾ ਦੇ ਹਿੱਸੇ ਦਾ ਪਾਣੀ ਦਿਲਵਾਏ। ਮੁੱਖ ਮੰਤਰੀ ਅੱਜ ਹਰਿਆਣਾ ਨਿਵਾਸ ਵਿਚ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਦਿੱਲੀ ਦੇ ਪਾਣੀ ਨਾਲ ਜੁੜਿਆ ਮਾਮਲਾ ਸੁਪਰੀਮ ਕੋਰਟ ਤਕ ਪਹੁੰਚਿਆ ਸੀ। ਇਸ ‘ਤੇ ਕੋਰਟ ਨੇ ਮੁਹਰ ਲਗਾ ਦਿੱਤੀ ਸੀ ਕਿ ਦਿੱਲੀ ਨੂੰ ਉਨ੍ਹਾ ਦੇ ਹਿੱਸੇ ਦਾ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ। ਇਹਹੀ ਨਹੀਂ ਇਕ ਵਾਰ ਤਾਂ ਕੋਰਟ ਨੇ ਇਹ ਵੀ ਕਿਹਾ ਸੀ ਕਿ ਦਿੱਲੀ ਨੂ 250 ਕਿਯੂਸਿਕ ਵੱਧ ਪਾਣੀ ਦਿੱਤਾ ਜਾ ਰਿਹਾ ਹੈ। ਇਹ ਪਾਣੀ ਹੁਣ ਵੀ ਜਾਰੀ ਹੈ। ਕੋਰਟ ਨੇ ਉਨ੍ਹਾਂ ਦੇ ਦੋਵਾਂ ਬੈਰਾਜ ਦੇ ਭਰੇ ਹੋਣ ਦੀ ਸ਼ਰਤ ਵੀ ਲਗਾਈ ਸੀ, ਜਿਸ ਦੇ ਅਨੁਸਾਰ ਪਾਣੀ ਦਿੱਤਾ ਜਾ ਰਿਹਾ ਹੈ। ਅੱਪਰ ਯਮੁਨਾ ਬੋਰਡ ਨੇ ਵੀ ਸਮੇਂ-ਸਮੇਂ ‘ਤੇ ਪੁਸ਼ਟੀ ਕੀਤੀ ਹੈ ਕਿ ਦਿੱਲੀ ਨੂੰ ਉਨ੍ਹਾ ਦੇ ਹਿੱਸੇ ਦਾ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ।

