ਪਟਿਆਲਾ

ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਨੋਜ਼ਵਾਨ ਪੀੜੀ ਆਪਣਾ ਫਰਜ ਸਮਝੇ..ਜੀਤ ਕੋਰ 

ਪਟਿਆਲਾ 18 ਮਈ (ਮਧੂਸਾਰ ਬਿਊਰੋ) ਅੱਜ ਭੁਪਿੰਦਰਾ ਰੋਡ ਪਾਰਕ ਵਿਖੇ ਸਾਂਭ ਸੰਭਾਲ ਤੇ ਸਾਫ਼ ਸਫ਼ਾਈ ਨਵੇਂ ਰੁੱਖ ਲਗਾਉਣ ਦਾ ਕੰਮ ਪ੍ਰਧਾਨ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਹਿਊਮਨ ਰਾਈਟਸ ਮਿਸ਼ਨ ਪ੍ਰੋਟਕਸ਼ਨ ਦੇ ਸਹਿਯੋਗ ਨਾਲ ਮੁੱਖ ਮਹਿਮਾਨ ਸੱਬ ਇੰਸਪੈਕਟਰ ਜੀਤ ਕੋਰ ਐਡੀਸ਼ਨਲ ਇੰਨਚਾਰਜ ਥਾਣਾ ਤਿਰਪੜੀ ਅਤੇ ਡਾਕਟਰ ਹਰਦੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਚਰਨਦਾਸ ਗੋਇਲ ਪਰਿਵਾਰ ਵੱਲੋ ਉਨ੍ਹਾਂ ਦੇ ਪਿਤਾ ਜੀ ਦੀ ਬਰਸੀ ਮਨਾਉਣ ਲਈ ਸ਼ੁਰੂ ਕੀਤਾ।ਸਾਰੇ ਕਲੱਬ ਮੈਂਬਰ ਹਰ ਰੋਜ਼ ਸਵੇਰ ਨੂੰ ਵੱਧ ਚਡ਼੍ਹ ਕੇ ਹਿੱਸਾ ਲੈ ਰਹੇ ਹਨ। ਸੈਰ ਵਾਲੇ ਟਰੈਕ ਸਾਫ ਕਰਨ ਅਤੇ ਉਸਦੇ ਨਾਲ ਨਾਲ ਮੋਰ ਪੱਖੀਂ ਦੇ 270 ਬੂਟੇ ਵੀ ਲਗਾ ਦਿੱਤਾ ਗਏ ਹਨ।ਜਿਸ ਵਿੱਚ ਲੜਕੇ ਲੜਕੀਆਂ ਬੱਚੇ ਅਤੇ ਬਜ਼ੁਰਗ ਆ ਕੇ ਤੰਦਰੁਸਤੀ ਲਈ ਕਸਰਤ ਕਰਦੇ ਹਨ

ਸੂਬੇਦਾਰ ਅੱਸ਼ਰ ਸਿੰਘ ਅਭੈ ਗੋਇਲ ਈਸ਼ਵਰ ਚੌਧਰੀ ਐ ਕੇ ਸੇਠ ਸਤੀਸ਼ ਟੋਨੀ ਪਰਮਜੀਤ ਸਿੰਘ ਕਰਨ ਬਰਾੜ ਪ੍ਰਧਾਨ  ਸੋਮ ਸਿੰਘ ਗੁਰਨਾਮ ਸਿੰਘ ਗੁਰਪਰੀਤ ਭਲਵਾਨ ਇਸ਼ਵਰ ਚੋਧਰੀ ਨਗਰ ਨਿਗਮ ਤੋਂ ਦਲੀਪ ਜੀ ਸੁਖੀ ਸਰਮਾਂ ਮੇਜਰ ਸਿੰਘ ਨਰੇਸ਼ ਦੂਗਲ ਦਰਵੇਸ਼ ਗੋਇਲ ਰੁੰਪਿਦਰ ਸਿੰਘ ਗੁਰਮੇਲ ਸਿੰਘ ਦਰਸ਼ਨ ਸਿੰਘ ਰਣੀਆਂ ਨਿਰਪਾਲ ਪਾਵਾ ਸੁਰਜੀਤ ਕੋਰ ਪ੍ਰਧਾਨ ਰੋਟਰੀ ਕਲੱਬ ਮਹਿੰਦਰ ਕੋਰ ਅੰਸ਼ੂ ਗੋਇਲ ਅਤੇ ਬਹੁਤ ਕਲੱਬ ਮੈਂਬਰ ਹਾਜਰ ਹੋੲੈ। ਅੰਗਰੇਜ਼ ਵਿਰਕ ਪੰਜਾਬ ਪ੍ਰਧਾਨ ਅਤੇ ਅਬੈ ਗੋਇਲ ਜੀ ਨੇ ਆਉਣ ਵਾਲੇ ਦਿਨਾਂ ਵਿਚ ਸਾਰੇ ਪਾਰਕ ਦੇ ਵਿਚ ਮੋਰ ਪੱਖੀਂ ਬੂਟਿਆਂ ਨਾਲ ਸਾਰਾ ਪਾਰਕ ਸਜਾਉਣ ਦਾ ਵਿਸ਼ਵਾਸ਼ ਦੁਆਇਆ ਅਤੇ ਵਿਨੋਦ ਕੇਰੀ ਅਤੇ ਦਲੀਪ ਜੀ ਨੇ ਧਰਤੀ ਨੂੰ ਹਰਾ ਭਰਾ ਰੱਖਣ ਅਤੇ ਫੁੱਲਾਂ ਨਾਲ ਸ਼ਿੰਗਾਰਨ ਲਈ ਦਿਨ ਰਾਤ ਇਕ ਕਰਨ ਲਈ ਕਲੱਬ ਮੈਂਬਰਾਂ ਨੂੰ ਬੇਨਤੀ ਕੀਤੀ।ਅਖੀਰ ਵਿਚ ਹਰਭਵਾਨ ਸਿੰਘ ਬਾਠ ਨੇ ਆਪਣੀ ਸਾਰੀ ਟੀਮ ਨਾਲ ਸ਼ਨੀਵਾਰ ਨੂੰ ਇਸ ਪਾਰਕ ਵਿਚ ਆ ਕੇ ਸਾਫ਼ ਸਫ਼ਾਈ ਦਾ ਕੰਮ ਕਰਨ ਦੀ ਬੇਨਤੀ ਕੀਤੀ

Leave a Reply

Your email address will not be published. Required fields are marked *