ਛੀਨਾ ਨੇ ਜੇਲ ਤੋਂ ਬਚਣ ਲਈ ਨਵਜੋਤ ਸਿੱਧੂ ਵੱਲੋਂ ਆਤਮ ਸਮਰਪਣ ਤੋਂ ਪਹਿਲਾਂ ਕੀਤੇ ਡਰਾਮੇਬਾਜ਼ੀ ਦੀ ਕੀਤੀ ਨਿਖੇਧੀ
ਕਿਹਾ : ਸਿੱਧੂ ਜੇਲ ਨਾ ਜਾਣ ਲਈ ਵਰਤਣ ਰਿਹਾ ਸੀ ਹੱਥਕੰਡੇ
ਅੰਮ੍ਰਿਤਸਰ, 20 ਮਈ (ਮਧੂਸਾਰ ਬਿਊਰੋ) ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ 34 ਸਾਲ ਪੁਰਾਣੇ ਰੋਡ ਰੇਜ ਕੇਸ ’ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜੇਲ੍ਹ ਜਾਣ ਤੋਂ ਬਚਣ ਲਈ ਆਤਮ ਸਮਰਪਣ ਕਰਨ ਤੋਂ ਪਹਿਲਾਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਅਪਨਾਏ ਗਏ ਹੱਥਕੰਡੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਿੱਧੂ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਿਰ ਮੱਥੇ ਕਹਿਣ ਦੀ ਬਿਆਨਬਾਜ਼ੀ ਦਾਗ ਰਿਹਾ ਸੀ ਅਤੇ ਦੂਜੇ ਪਾਸੇ ਉਹ ਜ਼ੇਲ ਨਾ ਜਾਣ ਲਈ ਆਤਮ ਸਮਰਪਣ ਕਰਨ ਤੋਂ ਬਹਾਨੇ ਬਣਾ ਕੇ ਡਰਾਮੇਬਾਜ਼ੀ ਕਰ ਰਿਹਾ ਸੀ ਤਾਂ ਕਿ ਸਜ਼ਾ ਤੋਂ ਬਚਿਆ ਜਾ ਸਕੇ, ਪਰ ਹੁਣ ਉਸ ਦੇ ਸਾਂਰਡਰ ਕਰਨ ਤੋਂ ਬਾਅਦ ਪੁਲਿਸ ਦੁਆਰਾ ਜ਼ੇਲ੍ਹ ਲਿਜਾਏ ਜਾਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਸ: ਛੀਨਾ ਨੇ ਕਿਹਾ ਕਿ ਸਿੱਧੂ ਨੂੰ ਬਹਾਨੇ ਲੱਭਣ ਦੀ ਬਜਾਏ ਕਾਨੂੰਨ ਦੇ ਅਧੀਨ ਹੋਣਾ ਚਾਹੀਦਾ ਸੀ ਅਤੇ ਸਮਾਂ ਬਰਬਾਦ ਕਰਦਿਆਂ ਬਚਣ ਲਈ ਵਿਉਂਤਬੰਦੀਆਂ ਬਣਾਉਣ ਨਾਲੋਂ ਸਹੀ ਹੁੰਦਾ ਜੇਕਰ ਉਹ ਸੁਪਰੀਮ ਕੋਰਟ ਦੇ ਫ਼ੈਸਲਾ ਦੀ ਇਨ ਬਿਨ ਉਸੇ ਸਮੇਂ ਪਾਲਣਾ ਕਰਕੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰਦੇ। ਉਨ੍ਹਾਂ ਕਿਹਾ ਕਿ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਨਸਾਫ਼ ਲਈ ਉਡੀਕ ਕਰ ਰਹੇ ਗੁਰਨਾਮ ਸਿੰਘ ਦੇ ਪੀੜਤ ਪਰਿਵਾਰ ਨੂੰ ਨਿਆਂ ਮਿਲਿਆ ਹੈ। ਪਰ ਸਿੱਧੂ ਜੇਲ੍ਹਾਂ ਤੋਂ ਬਚਣ ਲਈ ਦਾਅ-ਪੇਚ ਚਲਾ ਰਿਹਾ ਸੀ। ਉਨ੍ਹਾਂ ਇੱਥੇ ਜਾਰੀ ਇਕ ਬਿਆਨ ’ਚ ਕਿਹਾ ਕਿ ਆਖ਼ਰਕਾਰ ਉਸ ਪਰਿਵਾਰ ਨੂੰ ਇਨਸਾਫ਼ ਮਿਲ ਗਿਆ ਹੈ, ਜਿਸ ਦਾ ਇੱਕਲੌਤਾ ਰੋਟੀ ਕਮਾਉਣ ਵਾਲਾ ਇਸ ਘਟਨਾ ’ਚ ਮਾਰਿਆ ਗਿਆ ਸੀ ਜਿਸ ’ਚ ਸਿੱਧੂ ਮੁੱਖ ਦੋਸ਼ੀ ਸੀ”।
ਸ: ਛੀਨਾ ਅਤੇ ਸਿੱਧੂ ਕਿਸੇ ਸਮੇਂ ਦੋਵੇਂ ਭਾਜਪਾ ’ਚ ਰਹੇ ਹਨ ਅਤੇ ਆਪ ਵੀ ਕੱਟੜ ਵਿਰੋਧੀ ਅਤੇ ਆਲੋਚਕ ਰਹੇ ਹਨ। ਛੀਨਾ ਨੇ ਕਿਹਾ ਕਿਹਾ ਕਿ ਸਿੱਧੂ ਕੱਲ੍ਹ ਫੈਸਲਾ ਸੁਣਾਏ ਜਾਣ ਤੋਂ ਬਾਅਦ ਆਤਮ ਸਮਰਪਣ ਕਰਨ ਦੀ ਗੱਲ ਕਰਦੇ ਰਹੇ ਪਰ ਅਚਾਨਕ ਅਜਿਹਾ ਕੀ ਹੋਇਆ ਕੀ ਉਨ੍ਹਾਂ ਦੀ ਸਿਹਤ ਵਿਗੜ ਗਈ? ਛੀਨਾ ਨੇ ਕਿਹਾ ਕਿ ਹੁਣ ਕਾਫ਼ੀ ਬਹਾਨੇਬਾਜ਼ੀ ਉਪਰੰਤ ਖ਼ੁਦ ਨੂੰ ਜੇਲ੍ਹ ਅਧਿਕਾਰੀਆਂ ਅੱਗੇ ਪੇਸ਼ ਕਰ ਦਿੱਤਾ ਹੈ ਅਤੇ ਹੁਣ ਸੁਪਰੀਮ ਕੋਰਟ ਦੀ ਸਜ਼ਾ ਅਨੁਸਾਰ ਸਲਾਖਾਂ ਪਿੱਛੇ ਜਾਣਗੇ।
ਛੀਨਾ ਨੇ ਕਿਹਾ ਕਿ ਸਿੱਧੂ ਨੇ ‘ਕਿਸੇ ਵੀ ਵਚਨਬੱਧਤਾ ਅਤੇ ਸਿਧਾਂਤਾਂ ਤੋਂ ਬਿਨਾਂ ਰਾਜਨੀਤੀ’ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਹਮੇਸ਼ਾਂ ਜਿਸ ਵੀ ਉਚ ਸਿਆਸਤਦਾਨ ਦੀ ਵਾਹੋ-ਵਾਹੀ ਕੀਤੀ, ਬਾਅਦ ’ਚ ਉਸ ਨੂੰ ਬਦਨਾਮ ਕਰਨ ’ਚ ਵੀ ਕੋਈ ਕਸਰ ਨਹੀਂ ਛੱਡੀ, ਭਾਵੇਂ ਉਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੀ ਜਾਂ ਫ਼ਿਕ ਮੌਜ਼ੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

