ਪੰਜਾਬਪਟਿਆਲਾ

ਬਸਪਾ ਆਗੂ ਕੁਲਵੰਤ ਮਹਿਤੋ ਤੇ ਰਾਮ ਸਿੰਘ ਗੋਗੀ ਦਾ ਰਾਜੂ ਖੰਨਾ ਦੀ ਅਗਵਾਈ ਵਿੱਚ ਹਲਕੇ ਦੀ ਲੀਡਰਸ਼ਿਪ ਨੇ ਕੀਤਾ ਵਿਸ਼ੇਸ਼ ਸਨਮਾਨ।

ਪਾਰਟੀਆਂ ਅੰਦਰ ਮਿਹਨਤੀ ਆਗੂਆਂ ਨੂੰ ਹਮੇਸ਼ਾ ਮਾਣ ਸਤਿਕਾਰ ਮਿਲਦਾ ਹੈ।

ਅਮਲੋਹ,22 ਮਈ (ਮਧੂਸਾਰ ਬਿਊਰੋ) ਬਹੁਜਨ ਸਮਾਜ ਪਾਰਟੀ ਵੱਲੋਂ ਪਾਰਟੀ ਨੂੰ ਸਮਰਪਿਤ ਆਗੂਆਂ ਨੂੰ ਉਹਨਾਂ ਦੀਆਂ ਪਾਰਟੀ ਅੰਦਰ ਸੇਵਾਵਾਂ ਨੂੰ ਦੇਖਦੇ ਹੋਏ। ਸਮੇਂ ਸਮੇਂ ਪ੍ਰਮੁੱਖ ਅਹੁਦੇ ਦੇ ਕਿ ਸੇਵਾ ਕਰਨ ਦਾ ਮਾਣ ਦਿੱਤਾ ਜਾਂਦਾ ਹੈ। ਇਸ ਕੜੀ ਤਹਿਤ ਬਸਪਾ ਵੱਲੋਂ ਕੁਲਵੰਤ ਸਿੰਘ ਮਹਿਤੋ ਨੂੰ ਸੂਬਾ ਕਾਰਜਕਾਰਨੀ ਦਾ ਮੈਂਬਰ ਤੇ ਰਾਮ ਸਿੰਘ ਗੋਗੀ ਨੂੰ ਸੂਬਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਿਹਨਾਂ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਮੁੱਖ ਦਫਤਰ ਅਮਲੋਹ ਵਿਖੇ ਪੁੱਜਣ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਹਲਕਾ ਦੀ ਸਮੁੱਚੀ ਅਕਾਲੀ ਬਸਪਾ ਸੀਨੀਅਰ ਲੀਡਰਸ਼ਿਪ ਵੱਲੋਂ ਭਰਵਾਂ ਸਵਾਗਤ ਕਰਦੇਂ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਜੋ ਵੀ ਵਰਕਰ ਤੇ ਆਗੂ ਪਾਰਟੀ ਨੂੰ ਸਮਰਪਿਤ ਹੋ ਕਿ ਦਿਨ ਰਾਤ ਪਾਰਟੀ ਲਈ ਕੰਮ ਕਰਦਾ ਹੈ।

ਪਾਰਟੀ ਵੀ ਉਸ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉੱਚ ਅਹੁਦੇ ਦੇ ਕਿ ਮਾਣ ਦਿੰਦੀ ਹੈ। ਉਹਨਾਂ ਕੁਲਵੰਤ ਸਿੰਘ ਮਹਿਤੋ ਤੇ ਰਾਮ ਸਿੰਘ ਗੋਗੀ ਨੂੰ ਬਸਪਾ ਵੱਲੋਂ ਦਿੱਤੇ ਮਾਣ ਸਨਮਾਨ ਤੇ ਜਿਥੇ ਵਧਾਈ ਦਿੱਤੀ ਉਥੇ ਉਹਨਾਂ ਹਲਕਾ ਅਮਲੋਹ ਦੇ ਸਮੁੱਚੇ ਅਕਾਲੀ ਬਸਪਾ ਵਰਕਰਾਂ ਤੇ ਆਗੂਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਡੱਟ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ।ਇਸ ਮੌਕੇ ਤੇ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਜਥੇਦਾਰ ਹਰਬੰਸ ਸਿੰਘ ਬਡਾਲੀ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ,ਜਥੇਦਾਰ ਗੁਰਦੀਪ ਸਿੰਘ ਮੰਡੋਫਲ,ਪਾਲ ਸਿੰਘ ਖੁੰਮਣਾ, ਬਸਪਾ ਆਗੂ ਧਰਮਪਾਲ ਸੌਟੀ, ਹਰਚੰਦ ਸਿੰਘ ਨਸਰਾਲੀ, ਰਾਜਿੰਦਰ ਸਿੰਘ ਡਡਹੇੜੀ, ਗੁਰਬਖਸ਼ ਸਿੰਘ, ਰਾਜਿੰਦਰ ਸਿੰਘ ਨਸਰਾਲੀ, ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਗੁਰਮੇਲ ਸਿੰਘ ਅਮਲੋਹ, ਸਿਮਰਨਜੀਤ ਸਿੰਘ ਛੀਨੂੰ, ਵਰਿੰਦਰ ਸਿੰਘ ਅਮਲੋਹ,ਲੱਖੀ ਔਜਲਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *