ਪੰਜਾਬ

ਆਏ ਸਰਬੰਸ ਪ੍ਰਤੀਕ ਦੇ ਗੀਤ ਸਿਖ਼ਰ ਦੁਪਹਿਰ ਨੇ ਮਚਾਈ ਹਲਚਲ

ਉਦੋਂ ਸਾਹਿਬਾ ਤੋੜੇ ਤੀਰ ਹੁਣ ਸਿਮ ਤੋੜਦੀ” ਬੋਲ ਟੁੱਟੇ ਦਿਲਾਂ ਦੀ ਬਾਤ

ਚੰਡੀਗੜ੍ਹ 20 ਮਈ (ਮਧੂਸਾਰ ਬਿਊਰੋ) ਸਰਬੰਸ ਪ੍ਰਤੀਕ ਸਿੰਘ ਨਵਾਂ ਗੀਤ, ” ਸਿਖ਼ਰ ਦੁਪਹਿਰੇ” ਜਿਉਂ ਹੀ ਯੂ ਟਿਊਬ ਉਤੇ ਆਇਆ ਟੁੱਟੇ ਦਿਲਾਂ ਵਾਲਿਆਂ ਨੇ ਗੀਤ ਵਾਰ ਵਾਰ ਸੁਣਿਆ ਤੇ ਆਪਣੇ ਉਤੇ ਲਾ ਵੇਖਿਆ ‌ ਉਦੋਂ ਸਾਹਿਬਾ ੜੋੜੇ ਤੀਰ ਹੁਣ ਸਿਮ ਤੋੜਦੀ, ਨੂੰ ਪੁਰਾਣੀਆਂ ਪ੍ਰੀਤ ਕਹਾਣੀਆਂ ਅਤੇ ਮਾਡਰਨ ਪਿਆਰ ਵਿੱਚ ਅੰਤਰ ਬਿਆਨਦਾ ਹੈ। ਇਸ ਦਾ ਫਿਲਮਾਂਕਣ ਵੀ ਚੰਡੀਗੜ੍ਹ, ਮੁਹਾਲੀ ਅਤੇ ਹੋਰ ਰਮਣੀਕ ਥਾਂਵਾਂ ਤੇ ਮੁਕੰਮਲ ਹੋ ਚੁੱਕਿਆ ਹੈ। ਇਸ ਗੀਤ ਨੂੰ ਲਿਖਿਆ ਅਤੇ ਗਾਇਆ ਸਰਬੰਸ ਪ੍ਰਤੀਕ ਸਿੰਘ ਨੇ ਹੈ।

ਪੰਜਾਬੀ ਸੱਭਿਆਚਾਰ ਵਿੱਚ ਪ੍ਰਤੀਕ ਭੰਗੜਾ, ਝੂਮਰ, ਲੋਕ ਸਾਜ਼ ਤੋਂ ਇਲਾਵਾ ਗੀਤਕਾਰੀ ਅਤੇ ਗਾਇਕੀ ਭਰਵੀਂ ਸ਼ਮੂਲੀਅਤ ਕਰ ਚੁੱਕਾ ਹੈ। ਉਸ ਵਲੋਂ ਗਾਏ ਗੀਤ, ਵੱਡਾ ਸਾਕਾ, ਪੁੱਤ ਸਾਡਾ, ਜਲਸਾ, ਫੋਟੋ ਕਾਪੀਆਂ, ਸੁਰਮਾ,ਦਿੱਲੀ ਬੋਲਦੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,ਕੁੜੀ ਵਿਚਾਰੀ, ਅਤੇ ਹੋਰ ਤੋਂ ਇਲਾਵਾ ਗੁਰਲੇਜ਼ ਅਖਤਰ ਨਾਲ ਦੋਗਾਣਾ,” ਅੱਖ ਬੋਲਦੀ” ਚਰਚਾ ਵਿੱਚ ਹਨ। ਉਹ ਅਲਗੋਜ਼ੇ,ਬੁਗਚੁ, ਹਰਮੋਨੀਅਮ, ਚਿਮਟੇ, ਢੋਲਕੀਆਂ, ਛੈਣੇ, ਬੰਸਰੀ, ਤੂੰਬੀ, ਢੋਲ ਵੀ ਵਜਾ ਲੈਂਦਾ ਹੈ। ਚੰਡੀਗੜ੍ਹ ਦੀ ਸੈਕਟਰ 42 ਦੀ ਲੇਕ ਵਿਖੇ ਹੋਇਆ ਵਿਸਾਖੀ ਮੇਲਾ ਉਸ ਨੇ ਬਤੌਰ ਮੰਚ ਸੰਚਾਲਕ ਨਿਭਾਇਆ।

Leave a Reply

Your email address will not be published. Required fields are marked *