ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿਖੇ ‘ਕੌਮਾਂਤਰੀ ਜੈਵਿਕ ਵਿਭਿੰਨਤਾ ਦਿਹਾੜਾ’ ਮਨਾਇਆ
ਪਟਿਆਲਾ (ਮਧੂਸਾਰ ਬਿਊਰੋ) ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 24 ਅਤੇ 25 ਮਈ, 2022 ਨੂੰ ‘ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ’ ਸੰਬੰਧੀ ਇਕ ਵਿਸ਼ੇਸ਼ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ: ਜਗਬੀਰ ਸਿੰਘ ਕੀਰਤੀ, ਸਾਬਕਾ ਮੁਖੀ ਜੀਵ ਵਿਗਿਆਨ ਵਿਭਾਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ‘ਟੂਵਾਰਡਜ਼ ਏ ਬੈਟਰ ਵਰਲਡ’ ਥੀਮ ਤੇ ਆਧਾਰਿਤ ਇਸ ਸਮਾਗਮ ਦੇ ਸੁਆਗਤੀ ਭਾਸ਼ਣ ਵਿਚ ਵਿਭਾਗ ਦੇ ਮੁਖੀ ਡਾ: ਹੈਪੀ ਜੇਜੀ ਨੇ ਵਿਦਿਆਰਥੀਆਂ ਨੂੰ ਜੈਵਿਕ ਵਿਭਿੰਨਤਾ ਨਾਲ ਸੰਬੰਧਤ ਜੁੜੇ ਮੁਦਿਆਂ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਵੱਡੀ ਜਿੰਮੇਵਾਰੀ ਹੈ । ਵਾਤਾਵਰਣ ਪ੍ਰਤੀ ਅਵੇਸਲੇ ਹੋਣ ਕਾਰਨ ਪੈਦਾ ਹੋ ਰਹੀਆਂ ਚੁਣੌਤੀਆਂ ਅਤੇ ਆਫ਼ਤਾਂ ਬਾਰੇ ਮੀਡੀਆ ਦੇ ਵਿਦਿਆਰਥੀਆਂ ਨੂੰ ਨਾ ਸਿਰਫ ਖੁਦ ਜਾਗਰੂਕ ਹੋਣ ਦੀ ਜਰੂਰਤ ਹੈ ਸਗੋਂ ਸਮਾਜ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ ।| ਜੈਵਿਕ ਵਿਭਿੰਨਤਾ ਦੀ ਇਸ ਸਾਲ ਦੀ ਥੀਮ ‘ਸਾਰੇ ਜੀਵਨ ਲਈ ਸਾਂਝੇ ਭਵਿੱਖ ਦਾ ਨਿਰਮਾਣ’ ਹੈ, ਜਿਸਦਾ ਉਦੇਸ਼ ਜੈਵ ਵਿਭਿੰਨਤਾ ਮੁੱਦਿਆਂ ਬਾਰੇ ਸਮਝ ਅਤੇ ਜਾਗਰੂਕਤਾ ਵਧਾਉਣਾ ਹੈ, ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੱਤਰਕਾਰੀ ਅਤੇ ਜਨ ਸੰਚਾਰ

ਵਿਭਾਗ ਦੇ ਵਿਦਿਆਰਥੀਆਂ ਦਾ ਇਹ ਵਿਸ਼ੇਸ਼ ਉਪਰਾਲਾ ਬਹੁਤ ਮਹੱਤਵਪੂਰਨ ਹੈ । ਵਿਭਾਗ ਦੇ ਵਿਦਿਆਰਥੀਆਂ ਵਲੋਂ ਇਸ ਮੌਕੇ ਜੈਵਿਕ ਵਿਭਿੰਨਿਤਾ ਸਬੰਧੀ ਡਾਕੂਮੈਂਟਰੀ ਮੁਕਾਬਲਿਆ ਵਿੱਚ ਭਾਗ ਲਿਆ ਗਿਆ। ਸਮਾਗਮ ਦੇ ਪਹਿਲੇ ਦਿਨ ਡਾਕੂਮੈਂਟਰੀ ਅਤੇ ਪੀ.ਪੀ.ਟੀਜ਼ ਰਾਹੀਂ ਜੀਵ ਵਿਭਿੰਨਤਾ ਦੀ ਸੁਹਜ ਪੇਸ਼ਕਾਰੀ ਕੀਤੀ ਗਈ। ਅਗਲੇ ਦਿਨ ਡਾ: ਜਗਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਔਰਤ ਅਤੇ ਜਲਵਾਯੂ ਪਰਿਵਰਤਨ ਵਿਚਕਾਰ ਸਬੰਧਾਂ ਬਾਰੇ ਜਾਗਰੂਕ ਕੀਤਾ ਗਿਆ । ਉਨ੍ਹਾਂ ਨੇ ਜੈਵਿਕ ਵਿਭਿੰਨਤਾ ਵਿੱਚ ਔਰਤ ਦੀ ਭੂਮੀੱਕਾ ਮਹੱਤਤਾ ਅਤੇ ਮੁਸ਼ਕਿਲਾ ਬਾਰੇ ਜ਼ਿਕਰ ਕਰਦੇ ਹੋਏ ਦੱਸਿਆ ਕਿ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਪਾਣੀ ਦੀ ਕਮੀ ਕਿਸ ਤਰ੍ਹਾਂ ਉਨ੍ਹਾਂ ਦੇ ਜੀਵਨ ਤੇ ਮਾੜਾ ਅਸਰ ਪਾਉਂਦੀ ਹੈ। ਉਨ੍ਹਾਂ ਨੇ ਇਹ ਵੀ ਚਰਚਾ ਕੀਤੀ ਕਿ ਅਜਿਹੇ ਇਲਾਕਿਆਂ ਵਿੱਚ ਕਿਵੇਂ ਉਹ ਬਿਮਾਰੀਆਂ ਦਾ ਸ਼ਿਕਾਰ ਹੁੰਦੀਆਂ ਹਨ। ਕਿਉਂਕਿ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲਈ ਜ਼ੋਰਦਾਰ ਮਿਹਨਤ ਅਤੇ ਮੁਸ਼ੱਕਤ ਕਰਨੀ ਪੈਂਦੀ ਹੈ। ਡਾ: ਜਗਬੀਰ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਔਰਤਾਂ ਲਈ ਇੱਕ ਬਿਹਤਰ ਸੰਸਾਰ ਬਣਾਉਣ ਲਈ ਲਿੰਗਕ ਸਮਾਨਤਾ ਪ੍ਰਾਪਤ ਕਰਨ ਅਤੇ ਜੀਵ ਵਿਭਿੰਨਤਾ ਦੀ ਸੰਭਾਲ ਲਈ ਔਰਤਾਂ ਦੇ ਸਸ਼ਕਤੀਕਰਨ ਅਤੇ ਉੱਨਤੀ ਉੱਤੇ ਜ਼ੋਰ ਦਿੱਤਾ। ਜੇਤੂ ਟੀਮਾਂ ਨੂੰ ਆਏ ਹੋਏ ਮੁੱਖ ਮਹਿਮਾਨ ਵੱਲੋਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਡਾ: ਨੈਨਸੀ ਦਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਜੈਵਿਕ ਵਿਭਿੰਨਤਾ ਦੀ ਸੰਭਾਲ ਦੀ ਲੋੜ ਬਾਰੇ ਦੱਸਿਆ ਅਤੇ ਵਾਤਾਵਰਣ ਨੂੰ ਮੁੜ ਭਰਨ ਲਈ ਵਿਅਕਤੀਗਤ ਤੌਰ ਉੱਤੇ ਯੋਗਦਾਨ ਪਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਦਾ ਮਤਾ ਵੀ ਪੇਸ਼ ਕੀਤਾ।

