ਪਸ਼ੂ ਪਾਲਣ ਕਾਮਿਆਂ ਨੂੰ ਜਲਦੀ ਤਨਖਾਹਾਂ ਨਾ ਦਿੱਤੀਆਂ ਤਾਂ ਸਾਰੇ ਫਾਰਮਾਂ ਦਾ ਕੰਮ ਕੀਤਾ ਜਾਵੇਗਾ ਬੰਦ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਸ਼ੂ ਪਾਲਣ ਵਰਕਰਜ਼ ਯੂਨੀਅਨ ਪੰਜਾਬ ਨਾਲ ਸਬੰਧਤ ਪਸ਼ੂ ਪਾਲਣ ਵਿਭਾਗ ਦੇ ਕੁੱਲੇ ਮਾਜਰਾ ਫਾਰਮ ਦੇ ਕੱਚੇ ਅਤੇ ਪੱਕੇ ਮੁਲਾਜਮਾਂ ਨੂੰ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਗੁਰਦੀਪ ਸਿੰਘ, ਕਸ਼ਮੀਰ ਸਿੰਘ, ਤਰਸੇਮ ਸਿੰਘ, ਮੋਹਨ ਸਿੰਘ ਨੇ ਕਿਹਾ ਕਿ ਅਸੀਂ ਪਸ਼ੂ ਪਾਲਣ ਵਿਭਾਗ ਦੇ ਕੁੱਲੇਮਾਜਰਾ ਫਾਰਮ ਵਿੱਚ ਬਤੌਰ ਕੱਚੇ ਤੇ ਪੱਕੇ ਮੁਲਾਜਮ ਕੰਮ ਕਰਦੇ ਆ ਰਹੇ ਹਾਂ। ਅੱਜ ਅੱਤ ਦੀ ਹੋ ਰਹੀ ਮਹਿੰਗਾਈ ਵਿੱਚ ਤਨਖਾਹਾਂ ਨਾ ਮਿਲਣ ਕਾਰਨ ਸਾਰੇ ਪਰਿਵਾਰਾਂ ਦੀ ਭੁੱਖੇ ਮਰਨ ਤੱਕ ਦੀ ਨੋਬਤ ਆ ਚੁੱਕੀ ਹੈ। ਇੱਥੋਂ ਤੱਕ ਕਿ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਵੀ ਨਹੀਂ ਭਰ ਸਕੇ। ਸੀਜਨ ਮੁਤਾਬਿਕ ਅਸੀਂ ਕਣਕ ਵੀਹ ਨਹੀਂ ਖਰੀਦ ਸਕੇ। ਤਨਖਾਹਾਂ ਨਾ ਮਿਲਣ ਕਾਰਨ ਅਸੀਂ ਮਜਬੂਰ ਹੋ ਸਰਕਾਰ ਦੇ ਲਾਰਿਆਂ ਤੋਂ ਤੰਗ ਆ। ਅਸੀਂ ਫਾਰਮ ਦਾ ਕੰਮ ਬੰਦ ਕਰਕੇ ਧਰਨੇ ਦੇਣ ਲਈ ਮਜਬੂਰ ਹਾਂ ਅੱਜ ਦੁੱਜੇ ਦਿਨ ਦੇ ਪੱਕੇ ਧਰਨੇ ਤੇ ਮਨਪ੍ਰੀਤ ਸਿੰਘ, ਨਰਿੰਦਰ ਪਾਲ, ਨੀਸਾ ਰਾਣੀ, ਬਲਵਿੰਦਰ ਕੌਰ, ਮਹਿੰਦਰ ਕੌਰ, ਨਿਰਮਲਾ ਕੌਰ ਨੇ ਕਿਹਾ ਕਿ ਤਨਖਾਹ ਨਾ ਮਿਲਣ ਕਾਰਨ ਸਾਰੇ ਪਰਿਵਾਰਾਂ ਦਾ ਭੁੱਖੇ ਮਾਰਨ ਤੱਕ ਦੀ ਨੋਬਿਤ ਆ ਚੁੱਕੀ ਹੈ। ਜਿਸ ਕਾਰਨ ਅਸੀਂ ਪਰਿਵਾਰ ਸਮੇਤ ਧਰਨਾ ਦੇਣ ਲਈ ਮਜਬੂਰ ਹੋਵਾਗੇ।
ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪੰਹੁਚੇ ਪਸ਼ੂ ਪਾਲਣ ਵਰਕਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਚਮਕੌਰ ਸਿੰਘ ਬਰੋਕੀ, ਪ੍ਰਭਦਿਆਲ ਸਿੰਘ ਤੇ ਪੀ.ਐਸ.ਐਸ.ਐਫ. ਦੇ ਜਿਲਾ ਪ੍ਰਧਾਨ, ਲਖਵਿੰਦਰ ਸਿੰਘ ਖਾਨਪੁਰ, ਜਸਵੀਰ ਸਿੰਘ ਖੋਖਰ, ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਆਗੂ ਜਸਵਿੰਦਰ ਸਿੰਘ ਸੌਜਾ ਨੇ ਕਿਹਾ ਕਿ ਜੇਕਰ ਕੱਚੇ ਤੇ ਪੱਕੇ ਮੁਲਾਜਮਾਂ ਦੀਆਂ ਜਲਦੀ ਤਲਖਾਹਾਂ ਨਾ ਦਿੱਤੀਆਂ ਤਾਂ 1 ਮਾਰਚ 2020 ਤੋਂ ਵਧੇ ਹੋਏ ਡੀ.ਸੀ. ਰੇਟ ਦਾ ਬਕਾਇਆ ਨਾ ਦਿੱਤਾ ਤਾਂ ਅਸੀਂ ਸਮੁੱਚੇ ਫਾਰਮ ਦਾ ਮੁਕੰਮਲ ਕੰਮ ਬੰਦ ਕਰਕੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਲ ਦੇ ਸਹਿਯੋਗ ਨਾਲ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ, ਬਲਕਾਰ ਸਿੰਘ, ਬਲਦੇਵ ਸਿੰਘ, ਬੰਤ ਸਿੰਘ, ਤਰਸੇਮ ਸਿੰਘ ਮਿੱਠੂ, ਪ੍ਰੇਮ ਸਿੰਘ, ਅਰੁਣ ਕੁਮਾਰ, ਲਖਵਿੰਦਰ ਸਿੰਘ ਆਦਿ ਵਰਕਰਾ ਨੇ ਹਿੱਸਾ ਲਿਆ।

