ਪਟਿਆਲਾ

ਮਾਹਵਾਰੀ ਦੌਰਾਨ ਮਾਮੂਲੀ ਜਿਹੀ ਲਾਪਰਵਾਹੀ ਬਣ ਸਕਦੀ ਹੈ ਗੰਭੀਰ ਬਿਮਾਰੀਆਂ ਦਾ ਕਾਰਨ

ਮਾਹਵਾਰੀ ਕੋਈ ਅਪਰਾਧ ਨਹੀਂ ਹੈ, ਸਗੋਂ ਇਹ ਇਕ ਆਮ ਸਰੀਰਕ ਪ੍ਰਕਿਰਿਆ:ਡਾ. ਵੀਨੂੰ ਗੋਇਲ

ਪਟਿਆਲਾ 30 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸਿਵਲ ਸਰਜਨ ਡਾ. ਰਾਜੂ ਧੀਰ ਦੇ ਹੁਕਮਾਂ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਤਹਿਤ ਅਨੁਸਾਰ ਲੜਕੀਆਂ ਨੂੰ ਮਾਹਵਾਰੀ ਦੋਰਾਣ ਸ਼ਰੀਰਿਕ ਸਾਫ ਸਫਾਈ ਦਾ ਧਿਆਨ ਰੱਖਣ ਅਤੇ ਦਿਵਸ ਦੀ ਮਹਤਤਾ ਬਾਰੇ ਜਾਗਰੂਕਰ ਕਰਨ ਲਈ ਵਿਸ਼ਵ ਮਹਾਵਾਰੀ ਸਫਾਈ ਦਿਵਸ ਦਾ ਆਯੋਜਨ ਨੋਡਲ ਅਫਸਰ ਡਾ. ਵੀਨੂੰ ਗੋਇਲ ਦੀ ਨਿਗਰਾਨੀ ਵਿੱਚ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਸਨੋਰ ਵਿਖੇ ਕੀਤਾ ਗਿਆ।ਨੋਡਲ ਅਫਸਰ ਡਾ.ਵੀਨੂੰ ਗੋਇਲ ਨੇ ਦੱਸਿਆ ਕਿ ਮਾਹਵਾਰੀ ਸਫਾਈ ਦਿਵਸ ਦਾ ਮਕਸਦ ਔਰਤਾਂ/ ਲੜਕੀਆਂ ਨੂੰ ਮਾਹਵਾਰੀ ਦੌਰਾਨ ਸਫਾਈ ਦੇ ਮਹੱਤਵ ਨੂੰ ਸਮਝਾਉਣਾ ਹੈ। ਇਸ ਦਿਨ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਦੱਸਿਆਂ ਜਾ ਸਕੇ ਕਿ ਮਾਹਵਾਰੀ ਕੋਈ ਅਪਰਾਧ ਨਹੀਂ ਹੈ, ਸਗੋਂ ਇਹ ਇਕ ਆਮ ਸਰੀਰਕ ਪ੍ਰਕਿਰਿਆ ਹੈ।ਉਹਨਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿਣ ਵਾਲੀਆਂ ਲੱਖਾਂ ਔਰਤਾਂ ਮੈਨਸਟੂਰਅਲ ਹਾਈਜੀਨ ਹੈਲਥ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਤੋਂ ਅਜੇ ਵੀ ਅਣਜਾਣ ਹਨ ਅਤੇ ਉਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਨਾਂ ਦੀ ਮਾਮੂਲੀ ਜਿਹੀ ਲਾਪਰਵਾਹੀ ਉਨਾਂ ਲਈ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ, ਯੋਨੀ ਦੀ ਲਾਗ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।

ਡਾ. ਜਸਮੀਤ ਕੋਰ ਨੇ ਦੱਸਿਆ ਕਿ ਸਮਾਜ ਵਿਚ ਅਜੇ ਵੀ ਬਹੁਤ ਔਰਤਾਂ/ ਲੜਕੀਆਂ ਇਸ ਤੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ ਕਿ ਪੀਰੀਅਡਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।ਉੁਨਾਂ ਵੱਲੋਂ ਮਾਹਵਾਰੀ ਚੱਕਰ ਨੂੰ ਵਿਸਥਾਰ ਪੂਰਵਕ ਦੱਸਣ ਦੇ ਨਾਲ-ਨਾਲ ਸੇਨੇਟਰੀ ਪੈਡ ਦੀ ਵਰਤੋਂ ਅਤੇ ਵਰਤੋਂ ਹੋਏ ਸੈਨਟਰੀ ਨੈਪਕਿਨ ਦੇ ਸਹੀ ਨਿਪਟਾਰੇ ਦੇ ਤਰੀਕੇ ਬਾਰੇ ਵੀ ਦੱਸਿਆ।ਚਾਈਲਡ ਕੇਅਰ ਵੈਲਫੈਅਰ ਕਮੇਟੀ ਦੇ ਚੈਅਰਮੈਨ ਮੈਡਮ ਰੋਜੀ ਸਰੀਨ ਵੱਲੋਂ ਬੱਚਿਆਂ ਦੀ ਰਾਖੀ ਲਈ ਬਣਾਈ ਗਈ ਹੈਲਪਲਾਈਨ ਨੰਬਰ 1098 ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੰਦੇ ਸੰਸ਼ਥਾ ਵੱਲੋਂ ਬੱਚਿਆ ਦੀ ਰਾਕੀ ਲਈ ਕੀਤੇ ਜਾ ਰਹੇ ਕੰਮਾ ਬਾਰੇ ਜਾਣਕਾਰੀ ਦਿੱਤੀ।ਇਸ ਮੋਕੇ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਪਹਿਲਾ, ਦੁਜਾ ਤੇਂ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਬੱਚੀਆਂ ਨੂੰ ਸੇਨੇਟਰੀ ਪੈਡ ਦੀ ਵੰਡ ਵੀ ਕੀਤੀ ਗਈ।ਪ੍ਰਿੰਸੀਪਲ ਮੈਡਮ ਵੱਲੋਂ ਜਿਲਾ ਸਿਹਤ ਵਿਭਾਗ ਦੀ ਟੀਮ ਦਾ ਦਿਵਸ ਆਯੋਜਨ ਕਰਕੇ ਬੱਚੀਆਂ ਨੂੰ ਬਹੁਮੁਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਸ਼ਾਂਤ ਗੋਤਮ, ਮੈਡੀਕਲ ਅਫਸਰ ਡਾ. ਨਵਦੀਪ ਕੋਰ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੋਰ, ਬੀ.ਈ.ਈ.ਗੁਰਵਿੰਦਰ ਸਿੰਘ, ਰਾਜਦੀਪ ਕੋਰ, ਸਕੂਲ ਸਟਾਫ ਅਤੇ ਆਰ.ਬੀ. ਐਸ.ਕੇ.ਟੀਮਾ ਦਾ ਸਟਾਫ ਵੀ ਹਾਜਰ ਸੀ।

Leave a Reply

Your email address will not be published. Required fields are marked *