ਅੰਮ੍ਰਿਤਸਰ

ਡਿਪਟੀ ਕਮਿਸ਼ਨਰ ਨੇ ਬਾਈਕ ਰਾਈਡ ਰੈਲੀ ਨੂੰ ਲੇਹ ਲਦਾਖ ਲਈ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬਾਈਕ ਰਾਈਡ ਰੈਲੀ ਜੋ ਕਿ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ ਕੀਤੀ ਗਈ ਹੈ ਅਤੇ ਅੰਮ੍ਰਿਤਸਰ ਬਾਈਕਸ ਨਾਲ ਮਿੱਲ ਕੇ ਇਸ ਰੈਲੀ ਨੂੰ ਇਨਕਮ ਟੈਕਸ ਦਫ਼ਤਰ ਅੰਮ੍ਰਿਤਸਰ ਤੋਂ ਲੇਹ ਲਦਾਖ ਲਈ ਝੰਡੀ ਦੇ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਹਰਪ੍ਰੀਤ ਸਿੰਘ ਸੂਦਨ ਨੇ ਰਵਾਨਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਬਾਈਕ ਰੈਲੀ ਪਹਿਲਾਂ ਵਾਹਗ੍ਹਾ ਬਾਰਡਰ ਅਤੇ ਇਸ ਤੋਂ ਉਪਰੰਤ ਪਾਲਮਪੁਰ ਤੋਂ ਹੁੰਦੀ ਹੋਈ ਲੇਹ ਲਦਾਖ ਵਿਖੇ ਪੁਜੇਗੀ ਅਤੇ 15 ਦਿਨਾਂ ਬਾਅਦ ਵਾਪਿਸ ਅੰਮ੍ਰਿਤਸਰ ਪੁਜੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਦੇਸ਼ ਦੋ ਲੋਕਾਂ ਨੂੰ 75ਵੇਂ ਆਜ਼ਾਦੀ ਮਹਾਉਤਸਵ ਸਬੰਧੀ ਜਾਗਰੂਕ ਕਰਨਾ ਹੈ ਅਤੇ ਇਹ ਰੈਲੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਲੇਹ ਲਦਾਖ ਪੁੱਜੇਗੀ। ਇਸ ਮੌਕੇ ਇਨਕਮ ਟੈਕਸ ਕਮਿਸ਼ਨਰ ਤਰਲੋਚਨ ਸਿੰਘ ਨੇ ਇਸ ਬਾਈਕ ਰੈਲੀ ਦੀ ਅਗਵਾਈ ਕੀਤੀ ਅਤੇ ਹੋਰਨਾਂ ਤੋਂ ਇਲਾਵਾ ਵਧੀਕ ਕਮਿਸ਼ਨਰ ਇਨਕਮ ਟੈਕਸ ਰੋਹਿਤ ਮਹਿਰਾ, ਕਰੂਤਿਕ ਐਮਪਟੇਅਰ ਸਹਾਇਕ ਕਮਿਸ਼ਨਰ ਆਮਦਨ ਕਰ, ਸ: ਬਲਬੀਰ ਸਿੰਘ ਮਾਂਗਟ ਜੁਆਇੰਟ ਕਮਿਸ਼ਨਰ ਕਸਟਮ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *