ਦੇਸ਼-ਵਿਦੇਸ਼ਪੰਜਾਬ

ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ, 6 ਸ਼ੂਟਰਾਂ ਦੀ ਹੋਈ ਪਛਾਣ

ਨਵੀਂ ਦਿੱਲੀ (ਮਧੂਸਾਰ ਬਿਊਰੋ) ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਪੁਲਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਦਿੱਲੀ ਪੁਲਸ ਦੇ ਐੱਚ. ਜੀ. ਐੱਸ. ਧਾਲੀਵਾਲ, ਸਪੈਸ਼ਲ ਕਮਿਸ਼ਨਰ ਆਫ ਪੁਲਸ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਸਪੈਸ਼ਲ ਸੈੱਲ ਨੇ 6 ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਪੁਲਸ ਨੇ ਜਿਹੜੇ 8 ਸ਼ੱਕੀ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਇਨ੍ਹਾਂ ’ਚੋਂ ਛੇ ਸ਼ੂਟਰਾਂ ’ਚੋਂ 4 ਦੀ ਭੂਮਿਕਾ ਕਨਫਰਮ ਕਰ ਲਈ ਗਈ ਹੈ ਤੇ ਬਾਕੀ 4 ਦੀ ਕੀ ਭੂਮਿਕਾ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।

ਮਹਾਕਾਲ ਨੂੰ ਲੈ ਕੇ ਮਹਾਰਾਸ਼ਟਰ ਪੁਲਸ ਨਾਲ ਮਿਲ ਕੇ ਸਾਂਝੇ ਤੌਰ ’ਤੇ ਜਾਂਚ ਕੀਤੀ ਗਈ। ਉਸ ਜਾਂਚ ਤੋਂ ਸਾਫ ਹੋਇਆ ਕਿ ਮਹਾਰਾਸ਼ਟਰ ਮੈਡਿਊਲ ਦੇ ਦੋ ਸ਼ੂਟਰ ਸੰਤੋਸ਼ ਜਾਧਵ ਤੇ ਸੂਰਿਆਵੰਸ਼ੀ ਸਨ। ਮਹਾਕਾਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸ਼ੂਟਰਾਂ ਨੂੰ 7 ਲੱਖ ਰੁਪਏ ਦਿੱਤੇ ਗਏ ਤੇ 50 ਹਜ਼ਾਰ ਰੁਪੲੇ ਉਸ ਨੂੰ ਇਨ੍ਹਾਂ ਸ਼ੂਟਰ ਮੁਹੱਈਆ ਕਰਵਾਉਣ ਲਈ ਮਿਲੇ। ਇਸ ਕੇਸ ਵਿਚ ਨਵਾਂ ਨਾਂ ਵਿਕਰਮ ਬਰਾੜ ਦਾ ਜੋੜਿਆ ਗਿਆ ਹੈ, ਜਿਸ ਨੇ ਸ਼ੂਟਰ ਆਰਗੇਨਾਈਜ਼ ਕਰਵਾਏ ਸਨ।

Leave a Reply

Your email address will not be published. Required fields are marked *