ਹਰਿਆਣਾ ਤੈਅ ਕੋਟੇ ਦੇ ਤਹਿਤ ਦਿੱਲੀ ਨੂੰ ਉਪਲਬਧ ਕਰਵਾ ਰਿਹਾ ਹੈ ਪਾਣੀ – ਮਨੋਹਰ ਲਾਲ
ਮੁੱਖ ਮੰਤਰੀ ਮਨੋਹਰ ਲਾਲ ਨੇ ਪਿੰਡ ਮਸਾਨਾ ਵਿਚ ਸ੍ਰੀ ਪੰਚਨਦ ਸਮਾਰਕ ਟਰਸਟ ਸੰਸਥਾਨ ਦਾ ਕੀਤਾ ਅਵਲੋਕਨ
ਪਿਪਲੀ ਪੈਰਾਕਿਟ ਵਿਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੁਮਾਇੰਦਿਆਂ ਦੀ ਗਲਬਾਤ
ਚੰਡੀਗੜ੍ਹ, 11 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਤੈਅ ਕੋਟੇ ਦੇ ਤਹਿਤ ਦਿੱਲੀ ਨੂੰ ਪਾਣੀ ਉਪਲਬਧ ਕਰਵਾ ਰਿਹਾ ਹੈ ਇਸ ਲਈ ਇਸ ਮਾਮਲੇ ਨੂੰ ਲੈ ਕੇ ਕਿਤੇ ਕੋਈ ਮੁਸ਼ਕਲ ਨਹੀਂ ਹੈ। ਜੇਕਰ ਦਿੱਲੀ ਸੂਬਾ ਆਪਣਾ ਨਿਰਧਾਰਤ ਕੋਟੇ ਦਾ ਪਾਣੀ ਦਾ ਇੱਧਰ-ਉੱਧਰ ਵਰਤੋ ਕਰ ਲਵੇ ਤਾਂ ਇਸ ਦਾ ਕੋਈ ਉਪਾਅ ਨਹੀਂ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਦੇਰ ਸ਼ਾਮ ਪਿਪਲੀ ਪੈਰਾਕਿਟ ਟੂਰਿਸਟ ਪਰਿਸਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਾਣੀ ਨੂੰ ਲੈ ਕੇ ਕਿਤੇ ਕੋਈ ਮੁਸ਼ਕਲ ਨਹੀਂ ਹੈ ਅਤੇ ਕੋਟੇ ਅਨੁਸਾਰ ਦਿੱਲੀ ਸੂਬਾ ਨੁੰ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵੱਲੋਂ ਹੈਦਰਪੁ ਅਤੇ ਇਕ ਹੋਰ ਬੈਰਾਜ ਸਮੇਤ ਦੋਵਾਂ ਬੈਰਾਜਾਂ ਨੂੰ ਸਮੇਂ ‘ਤੇ ਭਰ ਦਿੱਤਾ ਜਾਂਦਾ ਹੈ। ਹਰਿਆਣਾ ਦੇ ਕੋਲ ਵੱਧ ਸਰਪਲੱਸ ਪਾਣੀ ਨਹੀਂ ਹੈ। ਉਨ੍ਹਾਂ ਨੈ ਕਿਹਾ ਕਿ ਹੁਣ ਗਰਮੀਆਂ ਦੇ ਸੀਜਨ ਵਿਚ ਸੂਬਾ ਸਰਕਾਰ ਸਥਾਨਕ ਲੋਕਾਂ ਨੂੰ ਘਰ-ਘਰ ਪਾਣੀ ਉਪਲਬਧ ਕਰਵਾ ਰਹੀ ਹੈ। ਉਨ੍ਹਾਂ ਲੇ ਕਿਹਾ ਕਿ ਹੁਣ ਕੁੱਝ ਹੀ ਦਿਨਾਂ ਵਿਚ ਮਾਨਸੂਨ ਆਉਣ ਵਾਲਾ ਹੈ ਅਤੇ ਪਾਣੀ ਨਾਲ ਸਬੰਧਿਤ ਸਾਰੀ ਮੁਸ਼ਕਲਾਂ ਵੀ ਦੂਰ ਹੋ ਜਾਣਗੀਆਂ।
ਇਕ ਹੋਰ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿਚ ਗਣਿਤ ਰਹਿੰਦਾ ਹੈ ਉਸ ਗਣਿਤ ਵਿਚ ਮਾਰਜਨ ਦੇ ਉੱਪਰ ਹਾਰ ਜਿੱਤ ਨਿਰਭਰ ਕਰਦੀ ਹੈ। ਅਜਿਹੇ ਵਿਚ ਕੁੱਝ ਵੀ ਸੰਭਵ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਰਾਜ ਸਭਾ ਚੋਣਾਂ ਵਿਚ ਕਾਂਗਰਸ ਹਿਕ ਵਿਧਾਇਕ ਨੇ ਯਕੀਨੀ ਹੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰਾਜਸਭਾ ਦੇ ਆਜਾਦ ਉਮੀਦਵਾਰ ਨੂੰ ਆਪਣਾ ਵੋਟ ਦਿੱਤਾ ਅਤੇ ਇਕ ਵਿਧਾਇਕ ਦਾ ਵੋਟ ਰੱਦ ਹੋਇਆ, ਕਿਸੇ ਵਿਧਾਇਕ ਦਾ ਵੋਟ ਰੱਦ ਹੋਇਆ ਇਹ ਦਸਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਗਣਿਤ ਵਿਚ ਬੀਜੇਪੀ ਤੋਂ ਰਾਜਸਭਾ ਦੇ ਉਮੀਦਵਾਰ ਸ੍ਰੀ ਕ੍ਰਿਸ਼ਣ ਪੰਵਾਰ ਦੀ ਜਿੱਤ ਤੈਅ ਸੀ ਅਤੇ ਕਾਂਗਰਸ ਆਜਾਦ ਉਮੀਦਵਾਰ ਦੇ ਵਿਚ ਮੁਕਾਬਲਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮੁਕਾਬਲੇ ਵਿਚ ਆਜਾਦ ਉਮੀਦਵਾਰ ਦੀ ਜਿੱਤ ਹੋਈ ਹੈ ਅਤੇ ਇਸ ਉਮੀਦਵਾਰ ਨੂੰ ਬੀਜੇਪੀ ਨੇ ਵੀ ਆਪਣਾ ਸਮਰਥਨ ਦਿੱਤਾ ਸੀ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਪਿੰਡ ਮਸਾਨਾ ਵਿਚ ਸ੍ਰੀ ਪੰਚਨਦ ਸਮਾਰਕ ਟਰਸਟ ਸੰਸਥਾਨ ਵਿਚ ਪਹੁੰਚੇ। ਇੱਥੇ ਪਹੁੰਚਣ ‘ਤੇ ਵਿਧਾਇਕ ਸੁਭਾਸ਼ ਸੁਧਾ ਅਤੇ ਸਵਾਮੀ ਧਰਮਦੇਵ ਮਹਾਰਾਜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੇ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਸ੍ਰੀ ਪੰਚਨਦ ਸਮਾਰਕ ਟਰਸਟ ਦੇ ਅਧਿਕਾਰੀਆਂ ਨਾਲ ਗਲਬਾਤ ਕੀਤੀ ਅਤੇ ਸੰਸਥਾਨ ਨੂੰ ਜਮੀਨ ਦਾ ਅਵਲੋਕਨ ਵੀ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪਿਪਲੀ ਪੈਰਾਕਿਟ ਵਿਚ ਸ਼ਹਿਰ ਦੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਗਲਬਾਤ ਵੀ ਕੀਤੀ ਹੈ। ਇਸ ਮੌਕੇ ‘ਤੇ ਵਿਧਾਇਕ ਸੁਭਾਸ਼ ਸੁਧਾ, ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

