ਹਰਿਆਣਾਦੇਸ਼-ਵਿਦੇਸ਼

ਇਤਹਾਸਕਾਰਾਂ ਦੀ ਕਮੇਟੀ ਨੇ ਅਜਾਦੀ ਦੀ ਪਹਿਲੀ ਲੜਾਈ ਦੇ ਸ਼ਹੀਦੀ ਸਮਾਰਕ ਸਥਾਨ ਦਾ ਕੀਤਾ ਵਿਸ਼ੇਸ਼ ਦੌਰਾ

ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਇਤਿਹਾਸਕਾਰਾਂ ਦੀ ਕਮੇਟੀ ਦੇ ਨਾਲ ਕੀਤੀ ਮੀਟਿੰਗ

22 ਏਕੜ ਜਮੀਨ ‘ਤੇ ਲਗਭਗ 300 ਕਰੋੜ ਰੁਪਏ ਨਾਲ ਬਣ ਰਹੇ ਸ਼ਾਨਦਾਰ ਸਮਾਰਕ ਦਾ ਦਸੰਬਰ ਮਹੀਨੇ ਵਿਚ ਉਦਘਾਟਨ ਸੰਭਵ

ਚੰਡੀਗੜ੍ਹ, 11 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਅੰਬਾਲਾ ਕੈਂਟ ਅਵਿਚ 22 ਏਕੜ ਜਮੀਨ ‘ਤੇ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਜਾ ਰਹੇ ਆਜਾਦੀ ਦੀ ਪਹਿਲੀ ਲੜਾਈ ਦੇ ਸ਼ਾਨਦਾਰ ਸ਼ਹੀਦੀ ਸਮਾਰਕ ਦੇ ਜਲਦੀ ਸੰਚਾਲਨ ਤਹਿਤ ਅੱਜ ਮੁੱਖ ਮਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਇਤਿਹਾਸਕਾਰਾਂ ਦੀ ਕਮੇਟੀ ਦੇ ਨਾਲ ਮੀਟਿੰਗ ਕੀਤੀ। ਇਸ ਮੌਕੇ ‘ਤੇ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਇਸ ਸ਼ਾਨਦਾਰ ਸਮਾਰਕ ਦਾ ਉਦਘਾਟਨ ਦਸੰਬਰ ਮਹੀਨੇ ਦੇ ਦੂਜੇ ਜਾਂ ਤੀਜੇ ਹਫਤੇ ਵਿਚ ਕੀਤਾ ਜਾਵੇਗਾ। ਇਸ ਸਮਾਰਕ ਵਿਚ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਇਤਿਹਾਸਕ ਤੱਥਾਂ ਦੇ ਤਸਦੀਕ ਤੇ ਪੁਸ਼ਟੀ ਲਈ ਵਿਸ਼ੇਸ਼ ਤੌਰ ‘ਤੇ ਇਤਿਹਾਸਕਾਰਾਂ ਦੀ ਕਮੇਟੀ ਗਠਨ ਕੀਤੀ ਗਈ ਹੈ ਤਾਂ ਜੋ ਲੋਕ ਉਸ ਸਮੇਂ ਦੀ ਪੱਲ-ਪੱਲ ਦੀ ਸਹੀ ਜਾਣਕਾਰੀ ਨਾਲ ਜਣੂੰ ਹੋ ਸਕਣ। ਅੱਜ ਦੀ ਮੀਟਿੰਗ ਵਿਚ ਸਮਾਰਕ ਵਿਚ 1857 ਦੇ ਇਤਿਹਾਸ ਨੂੰ ਕਿਸ ਤਰ੍ਹਾ ਪ੍ਰਦਰਸ਼ਿਤ ਕੀਤਾ ਜਾਵੇਗਾ, ਉਸ ਦੇ ਸਬੰਧ ਵਿਚ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿਚ ਇਤਿਹਾਸਕਾਰਾਂ ਦੀ ਕਮੇਟੀ ਦੇ ਸਾਰੇ ਮੈਂ੍ਹਰ ਮੌਜੂਦ ਰਹ, ਜਿਨ੍ਹਾਂ ਵਿਚ ਭਾਰਤੀ ਇਤਿਹਾਸ ਪਰਿਸ਼ਦ ਖੇਜ ਦੇ ਚੇਅਰਮੇਨ ਡਾ. ਰਾਘਵੇਂਦਰ ਤੰਵਰ, ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਕਪਿਲ ਕੁਮਾਰ, ਕੌਮੀ ਅਜਾਇਬ-ਘਰ ਸੰਸਥਾਨ , ਦਿੱਲੀ ਦੀ ਨਿਦੇਸ਼ਕ ਤੇ ਉੱਪ ਵਾਇਸ ਚਾਂਸਲਰ ਪ੍ਰੋਫੈਸਰ ਅਨੁਪਾ ਪਾਂਡੇ, ਮਿਲਟਰੀ ਇਤਿਹਾਸ ਦੀ ਕਿਤਾਬਾਂ ਦੇ ਲੇਖਕ ਕਰਨਲ (ਸੇਵਾਮੁਕਤ) ਯੋਗੇਂਦਰ ਸਿੰਘ, ਭਾਰਤੀ ਕੌਮੀ ਅਜਾਇਬਘਰ ਦੇ ਅਭਿਲੇਖਾ ਅਧਿਕਾਰੀ ਡਾ. ਦੇਵੇਂਦਰ ਕੁਮਾਰ ਸ਼ਰਮਾ ਤੇ ਸਨਾਤਨ ਧਰਮ ਕਾਲਜ ਇਤਿਹਾਸ ਵਿਭਾਗ ਅੰਬਾਲਾ ਦੇ ਸਾਬਕਾ ਵਿਭਾਗ ਪ੍ਰਮੁੱਖ ਡਾ. ਉਦੇਵੀਰ ਸ਼ਾਮਿਲ ਹਨ। ਮੀਟਿੰਗ ਵਿਚ ਆਜਾਦੀ ਦੀ ਪਹਿਲੀ ਲੜਾਈ ਦੇ ਸ਼ਹੀਦੀ ਸਮਾਰਕ ਦੇ ਅੰਦਰ ਦਰਸ਼ਕਾਂ ਦੀ ਆਵਾਜਾਈ ਦੀ ਯੋਜਨਾ ਨੂੰ ਆਖੀਰੀ ਰੂਪ ਦਿੱਤਾ ਗਿਆ। 22 ਏਕੜ ਵਿਚ ਬਣ ਰਹੇ ਇਸ ਸਮਾਰਕ ਨੂੰ 4 ਹਿਸਿਆਂ ਵਿਚ ਵੰਡਿਆਂ ਗਿਆ ਹੈ, ਜਿਸ ਵਿਚ ਪਹਿਲਾ ਪ੍ਰਸਾਸ਼ਨਿਕ ਭਵਨ, ਦੂਜਾ ਹਿੱਸਾ ਅਜਾਇਬਘਰ ਭਵਨ, ਤੀਜਾ ਲਾਇ੍ਰਬ੍ਰੇਰੀ ਤੇ ਫੂਡ ਕੋਰਟ ਅਤੇ ਚੌਥਾ ਹਿੱਸਾ ਓਪਲ ਏਅਰ ਥਇਏਟਰ ਹੋਵੇਗਾ।

ਅਜਾਇਬਘਰ ਵਿਚ ਮਿਲੇਗੀ ਇਹਿਾਸ ਦੀ ਸੰਪੂਰਣ ਜਾਣਕਾਰੀ

ਅਜਾਇਬਘਰ ਭਵਨ ਦੇ ਪਹਿਲੇ ਰੂਮ ਵਿਚ ਦਰਸ਼ਕਾਂ ਨੂੰ 1857 ਦੀ ਆਜਾਦੀ ਦੀ ਪਹਿਲੀ ਲੜਾਈ ਦੇ ਸ਼ੁਰੂ ਹੋਣ ਦੇ ਕਾਰਨਾਂ ਦੀ ਜਾਣਕਾਰੀ ਮਿਲੇਗੀ। ਦੂਜੇ ਰੂਮ ਵਿਚ 10 ਮਈ, 1857 ਨੂੰ ਮੇਰਠ ਤੋਂ 9 ਘੰਟੇ ਪਹਿਲਾਂ ਹਰਿਆਣਾ ਦੇ ਅੰਬਾਲਾ ਵਿਚ ਕਿਸੇ ਤਰ੍ਹਾ ਆਜਾਦੀ ਦੀ ਪਹਿਲੀ ਲੜਾਈ ਦੀ ਸ਼ੁਰੂਆਤ ਹੁੰਦੀ ਹੈ, ਇਹ ਕਹਾਣੀ ਦੇਖਣ ਨੂੰ ਮਿਲੇਗੀ। ਤੀਜੇ ਰੂਮ ਵਿਚ ਅੰਬਾਲਾ ਦੇ ਬਾਅਦ ਪੂਰੇ ਹਰਿਆਣਾ ਵਿਚ ਇਸ ਲੜਾਈ ਦੀ ੰਿਚਗਾਰੀ ਕਿਵੇਂ ਫੈਲੀ ਅਤੇ ਚੌਥੇ ਰੂਮ ਵਿਚ ਪੂਰੇ ਭਾਰਤ ਵਿਚ ਇਸ ਲੜਾਈ ਨੇ ਕਿਵੇਂ ਇਨ੍ਹਾਂ ਵੱਡਾ ਰੂਪ ਹਾਸਲ ਕੀਤਾ, ਉਨ੍ਹਾਂ ਸਾਰੀਆਂ ਕਥਾਵਾਂ ਨਾਲ ਦਰਸ਼ਕ ਰੂਬਰੂ ਹੋਣਗੇ।

ਲੋਕ ਅਨੋਖੇ ਢੰਗ ਨਾਲ ਦੇ ਸਕਣਗੇ ਸ਼ਹੀਦਾਂ ਨੂੰ ਸ਼ਰਧਾਂਜਲੀ

ਇਸ ਤੋਂ ਇਲਾਵਾ, ਸਮਾਰਕ ਵਿਚ ਇਕ ਸ਼ਰਧਾਂਜਲੀ ਰੂਮ ਵੀ ਬਣਾਇਆ ਗਿਆ ਹੈ, ਜਿੱਥੇ ਸੂਬੇ ਤੇ ਦੇਸ਼ ਤੋਂ ਆਉਣ ਵਾਲੇ ਲੋਕ ਇਕ ਅਨੋਖੀ ਢੰਗ ਨਾਲ ਯਾਨੀ ਡਿਜੀਟਲ ਢੰਗ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਸਕਣਗੇ ਅਤੇ ਰਾਤ ਦੇ ਸਮੇਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ ਦੀ ਬਦੌਲਤ ਇਕ ਰੋਸ਼ਨੀ ਆਸਮਾਨ ਵਿਚ ਨਿਕਲੇਗੀ, ਜਿਸ ਨੂੰ ਪੁਰਾ ਅੰਬਾਲਾ ਅਤੇ ਨੇੜੇ ਦੇ ਜਿਲਾ ਵਾਸੀ ਦੇਖ ਸਕਣਗੇ।

ਅੰਬਾਲਾ ਤੋਂ ਸ਼ੁਰੂ ਹੋਈ ਸੀ ਆਜਾਦੀ ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ਦੀ ਚਿੰਗਾਰੀ

ਪਹਿਲੇ ਇਹ ਮੰਨਿਆ ਜਾਂਦਾ ਸੀ ਕਿ 1857 ਦੀ ਕ੍ਰਾਂਤੀ ਮੇਰਠ ਤੋਂ ਸ਼ੁਰੂ ਹੋਈ ਸੀ ਪਰ ਤੱਥਾਂ ਅਤੇ ਇਤਿਹਾਸਕਾਰਾਂ ਵੱਲੋਂ ਇਹ ਦਸਿਆ ਗਿਆ ਕਿ ਮੇਰਠ ਤੋਂ 9 ਘੰਟੇ ਪਹਿਲੇ ਸੁਤੰਤਰਤਾ ਸੰਗ੍ਰਾਮ ਦੀ ਪਹਿਲੀ ਚਿੰਗਾਰੀ ਅੰਬਾਲਾ ਕੈਂਟ ਵਿਚ ਉਠੀ ਸੀ ਜੋ ਕਿ ਹੌਲੀ-ਹੌਲੀ ਹਰਿਆਣਾ ਦੇ ਵੱਖ-ਵੱਖ ਖੇਤਰਾਂ ਅਤੇ ਦੇਸ਼ ਦੇ ਵੱਖ-ਵੱਖ ਹਿਸਿਆਂ ਤਕ ਫੈਲ ਗਈ। ਆਜਾਦੀ ਦੀ ਪਹਿਲੀ ਲੜਾਈ ਦੇ ਲਈ ਲੋਕਾਂ ਤਕ ਸੰਦੇਸ਼ ਪਹੁੰਚਾਉਣ ਲਈ ਉਸ ਸਮੇਂ ਗੁਪਤ ਕੋਡ ਜਿਵੇਂ ਕਮਲ ਦਾ ਫੁੱਲ, ਰੋਟੀ ਅਤੇ ਪੇੜਾਂ ਦੀ ਛਾਲ ਦੀ ਵਰਤੋ ਕੀਤੀ ਜਾਂਦੀ ਸੀ। ਉਸੀ ਸਮੇਂ ਨੂੰ ਲੋਕਾਂ ਦੇ ਦਿਨਾਂ ਵਿਚ ਜਗਾਉਣ ਲਈ ਇਸ ਸਮਾਰਕ ਦੇ ਪਰਿਸਰ ਵਿਚ ਕਮਲ ਦੇ ਫੁੱਲ ਵਜੋ 65 ਮੀਟਰ ਉੱਚਾ ਮੈਮੋਰਿਅਲ ਟਾਵਰ ਵੀ ਬਣਾਇਆ ਗਿਆ ਹੈ। ਇਸ ਟਾਵਰ ਵਿਚ ਆਉਣ ਦੇ ਤਿੰਨ ਰਸਤੇ ਹੋਣਗੇ, ਜਿਨ੍ਹਾ ਵਿਚ ਇਕ ਪੌੜੀ, ਡਿਫਟ ਅਤੇ ਹਿਕ ਰੈਂਪ ਹੋਵੇਗਾ। ਰੈਂਪ ਦੇ ਚਾਰੋ ਪਾਸੇ 1857 ਦੀ ਪਹਿਲੀ ਲੜਾਈ ਦੇ ਇਤਿਹਾਸਕ ਨੂੰ ਉਕੇਰਿਆ ਜਾਵੇਗਾ। ਇਹ ਸਮਾਰਕ ਵਿਸ਼ੇਸ਼ ਤੌਰ ‘ਤੇ 1857 ਦੀ ਕ੍ਰਾਂਤੀ ਅਤੇ ਸ਼ਹੀਦਾਂ ਦੀ ਯਾਦ ਵਿਚ ਬਣਾਇਆ ਜਾ ਰਿਹਾ ਹੈ,ਜਿਸ ਤੋਂ ਆਉਣ ਵਾਲੀ ਪੀੜੀਆਂ ਨੂੰ ਪ੍ਰੇਰਣਾ ਮਿਲੇਗੀ ਅਤੇ ਉਨ੍ਹਾਂਨੂੰ ਆਪਣੇ ਕ੍ਰਾਂਤੀਕਾਰੀ ਵੀਰ ਸ਼ਹੀਦਾਂ ਦੇ ਬਾਰੇ ਵਿਚ ਜਾਣਕਾਰੀ ਮਿਲ ਪਾਵੇਗੀ। ਇਸ ਮੌਕੇ ‘ਤੇ ਸਮਾਰਕ ਵਿਚ ਆਰਟਸਵਰਕ ਦੇ ਪ੍ਰਦਰਸ਼ਨ ਲਈ ਚੋਣ ਕੀਤੇ ਫਰਮ ਦੇ ਨੁਮਾਇੰਦਿਆਂ ਦੇ ਨਾਲ -ਨਾਲ ਅੰਬਾਲਾ ਦੇ ਡਿਪਟੀ ਕਮਿਸ਼ਨਰ ਵਿਕਰਮ ਸਮੇਤ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਸੀਨੀਅਰ ਅਧਿਕਾਰ ਮੋਜੂਦ ਸਨ।

Leave a Reply

Your email address will not be published. Required fields are marked *