ਰਾਜੂ ਖੰਨਾ ਭੈਣ ਰਾਜੋਆਣਾ ਦੇ ਹੱਕ ਵਿੱਚ ਟੀਮ ਸਮੇਤ ਪ੍ਰਚਾਰ ਵਿੱਚ ਡੱਟੇ।
ਬੰਦੀ ਸਿੰਘਾਂ ਦੀ ਰਿਹਾਈ ਲਈ ਰਾਜੋਆਣਾ ਨੂੰ ਵੋਟ ਪਾਉਣ ਦੀ ਕੀਤੀ ਅਪੀਲ।
ਅਮਲੋਹ,12 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਉੱਪ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਤਾਰੀ ਉਮੀਦਵਾਰ ਭੈਣ ਕਮਲਦੀਪ ਕੌਰ ਰਾਜੋਆਣਾ ਦੀ ਵੱਡੀ ਜਿੱਤ ਦਰਜ਼ ਕਰਵਾਉਣ ਲਈ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਪਣੀ ਸਮੁੱਚੀ ਟੀਮ ਨਾਲ ਭੈਣ ਰਾਜੋਆਣਾ ਦੇ ਚੋਣ ਪ੍ਰਚਾਰ ਵਿੱਚ ਡੱਟ ਚੁੱਕੇ ਹਨ। ਜਿਹਨਾਂ ਵੱਲੋਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡਾ ਤੇ ਭਵਾਨੀਗੜ੍ਹ ਵਿਖੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖਦੇ ਹੋਏ ਅਪਣੀ ਇੱਕ ਇੱਕ ਕੀਮਤੀ ਵੋਟ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਰਾਜੂ ਖੰਨਾ ਨੇ ਅੱਜ ਚੋਣ ਪ੍ਰਚਾਰ ਦੌਰਾਨ ਫੋਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੋਣ ਬੰਦੀ ਸਿੰਘਾਂ ਦੀ ਰਿਹਾਈ ਲਈ ਅਹਿਮ ਮੰਨੀ ਜਾ ਰਹੀ।
ਕਿਉਂਕਿ 14 ਦੇ ਕਰੀਬ ਅਜਿਹੀ ਬੰਦੀ ਸਿੰਘ ਜੇਲਾਂ ਵਿੱਚ ਨਜ਼ਰਬੰਦ ਹਨ ।ਜਿਹੜੀ ਅਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਜਿਹਨਾਂ ਵਿੱਚੋਂ ਭਾਈ ਬਲਵੰਤ ਸਿੰਘ ਰਾਜੋਆਣਾ ਪ੍ਰਮੁੱਖ ਹਨ ਜਿਹੜਾ ਸਮੇਂ ਦੀ ਸਰਕਾਰ ਵੱਲੋਂ ਪਿਛਲੇ 32 ਸਾਲਾਂ ਤੋਂ ਨਜ਼ਰਬੰਦ ਹਨ। ਜਿਹਨਾਂ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਲੋਕ ਸਭਾ ਸੰਗਰੂਰ ਤੋਂ ਸਾਂਝੇ ਤੌਰ ਤੇ ਚੋਣ ਮੈਦਾਨ ਵਿੱਚ ਹਨ। ਜਿਹਨਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਤੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕਰਨ ਲਈ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣਾਂ ਸਮੇਂ ਦੀ ਮੰਗ ਹਨ। ਰਾਜੂ ਖੰਨਾ ਨੇ ਕਿਹਾ ਕਿ ਅੱਜ ਸਮੁੱਚੇ ਪੰਥ ਨੂੰ ਅਪਣੇ ਗਿੱਲੇ ਸ਼ਿਕਵੇ ਭੁੱਲੇ ਕੇ ਬੰਦੀ ਸਿੰਘਾਂ ਲਈ ਭੈਣ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਡੱਟ ਕੇ ਪ੍ਰਚਾਰ ਕਰਨਾ ਚਾਹੀਦਾ ਹੈ ਤਾ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਰਸਤਾ ਖੁੱਲ ਸਕੇ। ਇਸ ਮੌਕੇ ਤੇ ਉਹਨਾਂ ਨਾਲ ਜ਼ਿਲ੍ਹਾ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਯੂਥ ਆਗੂ ਕਰਨਵੀਰ ਸਿੰਘ ਕ੍ਰਾਂਤੀ, ਗੁਰਪ੍ਰੀਤ ਸਿੰਘ ਮੱਲੀ, ਪੰਕਜ਼ ਗਰਗ, ਯੂਥ ਆਗੂ ਅੰਮ੍ਰਿਤ ਪਾਲ ਸਿੰਘ ਲੰਗ, ਮਨਪ੍ਰੀਤ ਸਿੰਘ ਮਾਜਰੀ, ਪੰਜਾਬ ਸਿੰਘ, ਕਰਮਜੀਤ ਸਿੰਘ ਸੈਡੀ, ਧਰਮਪਾਲ ਭੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜ਼ਰ ਸਨ।

