ਜਿਮਨੀ ਚੋਣ ਸੰਗਰੂਰ ਦੇ ਚੋਣ ਪ੍ਰਚਾਰ ਲਈ ਆਪ ਆਗੂ ਪਟਿਆਲਾ ਤੋਂ ਵੀ ਰਵਾਨਾ
ਰੋਜਾਨਾ ਵਾਂਗ ਟੀਮਾਂ ਬਣਾ ਕੇ ਪਟਿਆਲਾ ਤੋਂ ਜਾ ਰਹੇ ਆਪ ਆਗੂ
ਪਟਿਆਲਾ, 13 ਜੂਨ (ਮਧੂਸਾਰ ਬਿਊਰੋ) ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਜਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਉਤਸਾਹਿਸਤ ਨਜਰ ਆ ਰਹੀ ਹੈ। ਆਪ ਪਾਰਟੀ ਦੇ ਆਗੂਆਂ ਦੀ ਮੰਨੀਏ ਤਾਂ ਇਸ ਵਾਰ ਵੀ ਇਹ ਲੋਕ ਸਭਾ ਸੀਟ ਲੱਖ ਵੋਟਾਂ ਤੋਂ ਵੱਧ ਦੇ ਮਾਰਜਨ ਨਾਲ ਜਿੱਤ ਪ੍ਰਾਪਤ ਹੋਏਗੀ। ਇਸ ਸੀਟ ਤੇ ਪ੍ਰਚਾਰ ਲਈ ਜਿਥੇ ਪਾਰਟੀ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਪਾਰਟੀ ਦੇ ਆਗੂ ਵੀ ਇਸ ਸੀਟ ਤੇ ਚੋਣ ਪ੍ਰਚਾਰ ਲਈ ਆਪਣੇ ਵਲੰਟੀਅਰਾ ਸਮੇਤ ਜਾ ਕੇ ਪ੍ਰਚਾਰ ਕਰ ਰਹੇ ਹਨ। ਅੱਜ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਸੀਨੀਅਰ ਆਗੂ ਕੁੰਦਨ ਗੋਗੀਆ ਦੀ ਅਗਵਾਈ ਹੇਠ 2 ਦਰਜਨ ਤੋਂ ਵੱਧ ਵਲੰਟੀਅਰਾਂ ਨੇ ਜਾ ਕੇ ਡੋਰ ਟ ਡੋਰ ਪ੍ਰਚਾਰ ਕੀਤਾ। ਇਸ ਦੋਰਾਨ ਇਨਾ ਵਲੰਟੀਅਰਾਂ ਨੇ ਦੱਸਿਆ ਕਿ ਇਸ ਵਾਰ ਲੋਕਾਂ ਵਿਚ ਪਹਿਲਾਂ ਨਾਲੋਂ ਜਿਆਦਾ ਉਤਸਾਹ ਹੈ।
ਆਗੂ ਕੁੰਦਨ ਗੋਗੀਆ ਅਤੇ ਤੇਜਿੰਦਰ ਮਹਿਤਾ ਜਿਲਾ ਪ੍ਰਧਾਨ ਪਟਿਆਲਾ ਨੇ ਕਿਹਾ ਕਿ ਅਸੀਂ ਜਦੋਂ ਵੀ ਕਿਸੇ ਕੋਲ ਵੋਟਾਂ ਪਾਊਣ ਦੀ ਮੰਗ ਕੀਤੀ ਤਾਂ ਸਾਨੂੰ ਇਕੋ ਜਵਾਬ ਮਿਲਿਆ ਕਿ ਇਸ ਵਾਰ ਆਪ ਪਾਰਟੀ ਦੇ ਆਗੂਆਂ ਨੂੰ ਕਹਿਣ ਦੀ ਲੋੜ ਨਹੀਂ ਹੈ, ਲੋਕ ਆਪ ਮੁਹਾਰੇ ਹੀ ਖੁਦ ਵੋਟਾਂ ਪਾਊਣਗੇ ਅਤੇ ਜਾ ਕੇ ਵੋਟਾਂ ਪਾਊਣ ਲਈ ਹੋਰਨਾ ਆਪਣੇ ਰਿਸਤੇਦਾਰਾਂ, ਸਕੇ ਸਬੰਧੀਆ ਅਤੇ ਨੇੜਲਿਆਂ ਨੂੰ ਵੀ ਵੋਟਾਂ ਪਾਊਣ ਲਈ ਪ੍ਰੇਰਨਗੇ। ਗੋਗੀਆ ਨੇ ਦੱਸਿਆ ਕਿ ਸੰਗਰੂਰ ਜਿਮਨੀ ਚੋਣ ਵਿਚ ਸਰਪੰਚ ਗੁਰਮੇਲ ਸਿੰਘ ਘਰਾਚੋਂ ਦੀ 1 ਲੱਖ ਤੋਂ ਵੱਧ ਦੇ ਮਾਰਜਨ ਨਾਲ ਜਿੱਤ ਯਕੀਨੀ ਹੈ। ਇਸ ਮੌਕੇ ਇਸ ਮੌਕੇ ਸੀਨੀਅਰ ਆਗੂ ਜਰਨੈਲ ਸਿੰਘ ਮਨੁ, ਬਲਾਕ ਪ੍ਰਧਾਨ ਰਾਜਵੀਰ ਸਿੰਘ, ਰਾਜਿੰਦਰ ਮੋਹਨ, ਸੁਸੀਲ ਮਿੱਡਾ , ਮੈਡਮ ਮਿੱਡਾ, ਪ੍ਰਧਾਨ ਮਹਿਲਾ ਵਿੰਗ ਮੈਡਮ ਪਰਮਜੀਤ ਕੌਰ, ਵਾਰਡ ਇੰਚਾਰਜ ਸੋਨੀਆ ਸਰਮਾ, ਵਾਰਡ ਪ੍ਰਧਾਨ ਜਗਤਾਰ ਸਿੰਘ ਜੱਗੀ, ਮੁਖਤਿਆਰ ਸਿੰਘ ਗਿੱਲ ਕੈਸੀਅਰ, ਦਰਸਨ ਸਿੰਘ, ਧਰਮ ਸਿੰਘ ਇੰਜੀਨਅਰ,ਮੁਨੀਸ ਜੀ,ਰਵੇਲ ਸਿੰਘ ਸਿੱਧੂ, ਕੁਲਦੀਪ ਸੂਬੇਦਾਰ ,ਵਾਰਡ ਪ੍ਰਧਾਨ ਭੁਪਿੰਦਰ ਮਚਲ, ਸੰਦੀਪ ਬੰਧੂ, ਸੋਨੂੰ ਦੇਵੀ ਸਾਗਰ ਧਾਲੀਵਾਲ ਜੁਆਇੰਟ ਸੈਕਟਰੀ ਐਸ ਸੀ ਵਿੰਗ,ਵਾਰਡ ਇੰਚਾਰਜ ਘੁੰਮਣ ਸਿੰਘ ਫੌਜੀ ,ਸਨੀ ਪ੍ਰਧਾਨ ਜੁਇੰਟ ਸੈਕਟਰੀ ਐਸ ਸੀ ਵਿੰਗ, ਅਜੇ ਨਾਇਕ, ਜੀ ਐਸ ਉਬਰਾਇ, ਦਆ ਰਾਮ, ਰੋਹਿਤ ਸਿੰਗਲਾ, ਵਿਕਰਮ ਸਰਮਾ, ਸੋਨੂੰ ਜੀ ਅਤੇ ਹੋਰ ਸਾਥੀ ਸਾਮਿਲ ਹੋਏ।

