ਪੰਜਾਬਪਟਿਆਲਾ

ਗੁਰਦੁਆਰਾ ਸ੍ਰੀ ਖੇਲ੍ਹ ਸਾਹਿਬ ਵਿਖੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਕਥਾ ਦੀ ਸੰਪੂਰਨਤਾ

ਸ੍ਰੀ ਗੁਰੂ ਪੰਥ ਪ੍ਰਕਾਸ਼ ਪ੍ਰਾਚੀਨ ਗ੍ਰੰਥ ਪ੍ਰਕਾਸ਼ ਦੀ ਕਥਾ ਦੀ ਹੋਈ ਆਰੰਭਤਾ

ਪਟਿਆਲਾ 13 ਜੂਨ (ਮਧੂਸਾਰ ਬਿਊਰੋ) ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਾ ਸ੍ਰੀ ਖੇਲ੍ਹ ਸਾਹਿਬ ਵਿਖੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਕਥਾ ਦੀ ਸੰਪੂਰਨਤਾ ਡਾ. ਗਿਆਨੀ ਭੁਪਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸ਼ੇਰ ਸਿੰਘ ਅੰਬਾਲਾ ਵਾਲਿਆਂ ਵੱਲੋਂ ਭਾਈ ਰਤਨ ਸਿੰਘ ਭੰਗੂ ਦੁਆਰਾ ਰਚਿਤ ਸ੍ਰੀ ਗੁਰੂ ਪੰਥ ਪ੍ਰਕਾਸ਼ ਪ੍ਰਾਚੀਨ ਗ੍ਰੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਵੀ ਕੀਤੀ ਗਈ। ਇਸ ਮੌਕੇ ਗਿਆਨੀ ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਕਥਾ ਰਾਹੀਂ ਦਸ ਪਾਤਸ਼ਾਹੀਆਂ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਉਂਦਿਆਂ ‘ਸ਼ਬਦ ਗੁਰ’ ਨਾਲ ਜੋੜਦਿਆਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਗੁਰੂ ਆਸ਼ੇ ਅਨੁਸਾਰ ਨਾਮ ਸਿਮਰਨ ਕਰਕੇ ਹੀ ਕੀਤੀ ਜਾ ਸਕਦੀ ਹੈ।

ਇਸ ਮੌਕੇ ਗਿਆਨੀਭੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਥਾ ਸਮਾਪਤੀ ਉਪਰੰਤ ਸ੍ਰੀ ਗੁਰ ਪੰਥ ਪ੍ਰਕਾਸ਼ ਪ੍ਰਾਚੀਨ ਗ੍ਰੰਥ ਦੀ ਆਰੰਭਤਾ ਕੀਤੀ ਗਈ ਹੈ ਅਤੇ ਇਹ ਕਥਾ ਲੇਖਕ ਭਾਈ ਰਤਨ ਸਿੰਘ ਭੰਗੂ ਦੁਆਰਾ ਰਚਿਤ ਹੈ ਅਤੇ ਹੁਣ ਸੰਗਤਾਂ ਨੂੰ ਸਿੱਖ ਇਤਿਹਾਸ ਦਾ ਵਰਨਣ, ਤਿੰਨੋਂ ਘੱਲੂਘਾਰੇ, ਖਾਲਸਾ ਪੰਥ ਦਾ ਇਤਿਹਾਸ ਅਤੇ ਬਾਬਾ ਬੰਦ ਸਿੰਘ ਬਹਾਦਰ ਦੀ ਜੀਵਨ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਗੁਰੂ ਪੰਥ ਪ੍ਰਕਾਸ਼ ਪ੍ਰਾਚੀਨ ਗ੍ਰੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਹੋਈ। ਇਸ ਦੌਰਾਨ ਉਚੇਚੇ ਤੌਰ ’ਤੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰੋ. ਪਰਮਵੀਰ ਸਿੰਘ ਮੁਖੀ ਸਿੱਖ ਵਿਸ਼ਵਕੋਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਹੈਡ ਗ੍ਰੰਥੀ ਗਿਆਨੀ ਅਵਤਾਰ ਸਿੰਘ, ਹੈਡ ਗ੍ਰੰਥੀ ਹਰਵਿੰਦਰ ਸਿੰਘ ਮੋਤੀ ਬਾਗ ਸਾਹਿਬ, ਗਿਆਨੀ ਇੰਦਰਜੀਤ ਸਿੰਘ ਗ੍ਰੰਥੀ ਸ਼ਹੀਦ ਗੰਜ ਅੰਮਿ੍ਰਤਸਰ, ਗਿਆਨੀ ਟਿੱਕਾ ਸਿੰਘ ਜੀ, ਭਾਈ ਸੰਤੋਖ ਸਿੰਘ ਗੁਰਮਤਿ ਵਿਦਿਆਲਾ, ਮੈਨੇਜਰ ਨੱਥਾ ਸਿੰਘ, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ, ਗਿਆਨੀ ਮਨਜੀਤ ਸਿੰਘ ਗੁਰਦੁਆਰਾ ਖੇਲ੍ਹ ਸਾਹਿਬ, ਗਿਆਨੀ ਪਾਲ ਸਿੰਘ, ਸੰਤ ਹਰਚਰਨ ਸਿੰਘ, ਸੰਤ ਦਰਸ਼ਨ ਸਿੰਘ, ਸੰਤ ਸਤਨਾਮ ਸਿੰਘ, ਸ. ਭਗਵੰਤ ਸਿੰਘ ਤੋਂ ਇਲਾਵਾ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *