ਅੰਮ੍ਰਿਤਸਰਪੰਜਾਬ

ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ ਵਲੋਂ ਕਿਲ੍ਹਾ ਲੋਹਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।

ਸ੍ਰੀ ਆਨੰਦਪੁਰ ਸਾਹਿਬ 13 ਜੂਨ (ਮਧੂਸਾਰ ਬਿਊਰੋ) ਗੁਰਦੁਆਰਾ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੱੁਢਾ ਦਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਗੁਰਮਤਿ ਸਮਾਗਮ ਕਰਕੇ ਪੂਰਨ ਸਿੱਖੀ ਰਹੁ ਰੀਤਾਂ ਤੇ ਸਿੱਖ ਪਰੰਪਰਾਵਾਂ ਅਨੁਸਾਰ ਮਨਾਇਆ ਗਿਆ। ਬੱੁਢਾ ਦਲ ਦੇ ਮੱੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਦਲ ਪੰਥ ਬੱੁਢਾ ਦਲ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਦੁਤੀ ਇਲਾਹੀ ਬਾਣੀ ਦੇ ਆਖੰਡ ਪਾਠ ਦੇ ਭੋਗ ਉਪਰੰਤ ਗੁਰਬਾਣੀ ਦਾ ਮਨੋਹਰ ਕੀਤਰਨ ਨਿਹੰਗ ਸਿੰਘਾਂ ਦੇ ਵੱਖ-ਵੱਖ ਜਥਿਆਂ ਵੱਲੋਂ ਕੀਤਾ ਗਿਆ। ਸੰਤ ਬਾਬਾ ਮਨਮੋਹਨ ਸਿੰਘ ਬਾਰਨਵਾਲਿਆਂ ਨੇ ਗੁਰਬਾਣੀ ਵਿਖਿਆਨ ਰਾਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਨਾਮੱਤੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ।

ਇਸ ਸਮੇਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਅਤੇ ਸਢੋਰੇ ਨੂੰ ਜਿਤਣ ਉਪਰੰਤ ਸ਼ਿਵਾਲਿਕ ਪਹਾੜੀਆਂ ਦੇ ਪੈਰਾ ਵਿਚ ਉਚੀ ਥਾਂ ਉਤੇ ਉਸਾਰਿਆ ਇਹ ਕਿਲ੍ਹਾ ਮੁਖ਼ਲਿਸ ਗੜ੍ਹ (ਲੋਹਗੜ੍ਹ) ਨੂੰ ਆਪਣੀ ਪਹਿਲੀ ਰਾਜਧਾਨੀ ਬਣਾਇਆ। ਉਨ੍ਹਾਂ ਕਿਹਾ ਇਸ ਕਿਲ੍ਹੇ ਨੂੰ 16 ਹਜ਼ਾਰ ਘੋੜਚੜੇ ਅਤੇ ਪੈਦਲ ਸੈਨਿਕਾ ਨੇ ਕਈ ਮਹੀਨੇ ਘੇਰੀ ਰੱਖਿਆ ਪਰ ਕਿਲ੍ਹੇ ਤੇ ਕਬਜਾ ਨਾ ਹੋ ਸਕਿਆ। ਏਸੇ ਕਾਰਨ ਇਸ ਦਾ ਨਾਂ ਮੁਖਲਿਸਗੜ੍ਹ ਤੋਂ ਬਦਲ ਕੇ ਕਿਲ੍ਹਾ ਲੋਹਗੜ੍ਹ ਰਖਿਆ ਗਿਆ। ਪਹਿਲਾਂ ਇਹ ਕਿਲ੍ਹਾ ਸ਼ਾਹਜਹਾਨ ਬਾਦਸ਼ਾਹ ਦੇ ਆਦੇਸ ਨਾਲ ਮੁਖਲਿਸਖਾਨ ਨੇ ਬਣਾਇਆ ਸੀ। ਅੱਜ ਇਹ ਬੁੱਢਾ ਦਲ ਨਿਹੰਗ ਸਿੰਘਾਂ ਦੀ ਛਾਵਨੀ ਹੈ। ਉਨ੍ਹਾ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਲਾਸਾਨੀ ਤੇ ਅਦਭੁਤ ਹੈ ਇਸ ਦੀ ਮਿਸਾਲ ਕਿਸੇ ਹੋਰ ਇਤਿਹਾਸ ਵਿਚ ਨਹੀ ਮਿਲਦੀ ਹੈ। ਜਿਸ ਨਿਰਭੈਤਾ ਅਤੇ ਦਾਰਸ਼ਨਿਕ ਸੋਚ ਅਨੁਸਾਰ ਬੰਦਾ ਸਿੰਘ ਨੇ ਆਪਣੀ ਤੇ ਆਪਣੇ ਪੁੱਤਰ ਦੀ ਸ਼ਹਾਦਤ ਦਿਤੀ ਉਹ ਬੇਮਿਸਾਲ ਹੈ। ਸਮੱਚੀ ਕੌਮ ਉਨ੍ਹਾਂ ਵੱਲੋਂ ਕੀਤੇ ਸਾਨਾਮੱਤੇ ਕਾਰਜਾਂ ਤੇ ਮਾਣ ਅਭਿਨੰਦਨ ਦੇਂਦੀ ਹੈ। ਇਸ ਸਮੇਂ ਬਾਬਾ ਜੱਸਾ ਸਿੰਘ, ਬਾਬਾ ਵਿਸਵਪ੍ਰਤਾਪ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਚਰਨ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਮਲੂਕ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਖੜਕ ਸਿੰਘ, ਬਾਬਾ ਕਰਮ ਸਿੰਘ, ਬਾਬਾ ਜੋਗਿੰਦਰ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਹਰਪ੍ਰੀਤ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਲੱਖਾ ਸਿੰਘ ਸਮੇਤ ਅਨੇਕਾਂ ਨਿਹੰਗ ਸਿੰਘ ਸ਼ਾਮਿਲ ਸਨ।

Leave a Reply

Your email address will not be published. Required fields are marked *