ਮਾਤਾ ਰਾਜ ਕੌਰ ਮੈਮੋਰੀਅਲ ਸੁਸਾਇਟੀ ਅਤੇ ਬੀਐਨ ਖਾਲਸਾ ਸਕੂਲ ਦੇ ਸਾਂਝੇ ਉਪਰਾਲੇ ਨਾਲ ਲਗਾਇਆ ਸਮਰ ਕੈਂਪ ਸੰਪੰਨ
ਸਮਰ ਕੈਂਪ ’ਚ ਪ੍ਰਤਿਭਾ ਦਾ ਹੁਨਰ ਵਿਖਾਉਣ ਵਾਲਿਆਂ ਨੂੰ ਇਨਾਮ ਦੇ ਕੇ ਕੀਤਾ ਗਿਆ ਸਨਮਾਨਤ
ਪਟਿਆਲਾ 14 ਜੂਨ (ਮਧੂਸਾਰ ਬਿਊਰੋ) ਬੀ.ਐਨ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਤਾ ਰਾਜ ਕੋਰ ਮੈਮੋਰੀਅਲ ਸੁਸਾਇਟੀ ਦੇ ਪ੍ਰੀਤ ਮੋਹਨ ਸਿੰਘ ਯੂ.ਐਸ.ਏ. ਵਾਲਿਆਂ ਦੇ ਸਹਿਯੋਗ ਨਾਲ 14 ਦਿਨਾਂ ਸਮਰ ਕੈਂਪ ਲਗਾਇਆ ਗਿਆ। ਇਸ ਦੌਰਾਨ ਸਕੂਲੀ ਬੱਚਿਆਂ ਨੂੰ ਗੁਰਮਤਿ ਗੁਰਮਖੀ ਲਿਖੀ, ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਪਸਾਰ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਵਿਸ਼ੇ ਦਾ ਗਿਆਨ ਦਿੱਤਾ ਗਿਆ। ਕੈਂਪ ਦੇ ਆਖਰੀ ਦਿਨ ਅੱਜ ਵਿਦਿਆਰਥੀਆਂ ਨੇ 14 ਦਿਨਾਂ ਕੈਂਪ ਦੌਰਾਨ ਹਾਸਲ ਕੀਤੀ ਸਿਖਲਾਈ ਦਾ ਆਪਣੀ ਪ੍ਰਤਿਭਾ ਰਾਹੀਂ ਪ੍ਰਦਰਸ਼ਨ ਕੀਤਾ। ਅੱਜ ਕੈਂਪ ਦੇ ਆਖਰੀ ਦਿਨ ਭਗਤ ਕਬੀਰ ਦਾ ਜਨਮ ਦਿਹਾੜਾ ਵੀ ਮਨਾਇਆ ਗਿਆ। ਕੈਂਪ ਦੌਰਾਨ ਬੱਚਿਆਂ ਨੂੰ ਗੁਰਮਤਿ ਵਿਦਿਆ ਦੇ ਨਾਲ ਨਾਲ ਸਬਦ ਗਾਇਨ ਕੀਰਤਨ ਦੀ ਸਿਖਲਾੲਂੀ ਵੀ ਦਿੱਤੀ ਗਿਆ। ਇਸ ਦੌਰਾਨ ਉਚੇਚੇ ਤੌਰ ’ਤੇ ਸ. ਤੇਜਿੰਦਰ ਸਿੰਘ, ਡਾ. ਬਲਜਿੰਦਰ ਸਿੰਘ ਗਿੱਲ ਪੁੱਜੇ ਹੋਏ, ਜਿਨ੍ਹਾਂ ਦਾ ਸਕੂਲ ਦੇ ਪਿ੍ਰੰਸੀਪਲ ਗੁਰਦੀਸ਼ ਸਿੰਘ ਨੇ ਜੀ ਆਇਆ ਆਖਿਆ। ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ’ਚ ਪਿ੍ਰੰਸੀਪਲ ਗੁਰਦੀਸ਼ ਸਿੰਘ ਨੇ ਕਿਹਾ ਕਿ ਸਮਰ ਕੈਂਪ ਬੱਚਿਆਂ ਦਾ ਬਹੁਪੱਖੀ ਵਿਕਾਸ ਅਤੇ ਸਖਸ਼ੀਅਤ ਦੀ ਉਸਾਰੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਵੱਲੋਂ ਸਾਡੀ ਅਜੌਕੀ ਪੀੜ੍ਹੀ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ, ਜਿਨ੍ਹਾਂ ਦੀਆਂ ਤਮਾਮ ਕੋਸ਼ਿਸ਼ਾਂ ਸਦਕਾ ਬੱਚਿਆਂ ਨੂੰ ਚੰਗਾ ਮੁਕਾਮ ਮਿਲ ਜਾਂਦਾ ਹੈ। ਇਸ ਮੌਕੇ ਸਮਰ ਕੈਂਪ ਵਿਚ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੀ ਪ੍ਰਤਿਭਾ ਅਨੁਸਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਵੀ ਦਿੱਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਮੁਖੀ ਤੇਜਿੰਦਰ ਸਿੰਘ ਅਤੇ ਡਾ. ਬਲਜਿੰਦਰ ਸਿੰਘ ਗਿੱਲ ਆਦਿ ਨੂੰ ਸਿਰੋਪਾਓ ਨਾਲ ਸਨਮਾਨਤ ਵੀ ਕੀਤਾ ਗਿਆ, ਜਿਨ੍ਹਾਂ ਦੀਆਂ ਤਮਾਮ ਕੋਸ਼ਿਸ਼ਾਂ ਸਦਕਾ ਸਮਰ ਕੈਂਪ ਸਫਲਤਾਪੂਰਕ ਸੰਪੰਨ ਹੋ ਸਕਿਆ। ਇਸ ਮੌਕੇ ਬੀਬੀ ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸ਼ਬਦ ਗਾਇਨ ਰਾਹੀਂ ਗੁਰਬਾਣੀ ਨਾਲ ਜੋੜਿਆ ਅਤੇ ਪ੍ਰਮਾਤਮਾ ਵੱਲੋਂ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਕੈਂਪ ਦੀ ਸਮਾਪਤੀ ਕੀਤੀ। ਸਮਰ ਕੈਂਪ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਕੂਲ ਸਟਾਫ ਵਿਚ ਅਧਿਆਪਕ ਜਸਬੀਰ ਕੌਰ, ਪੂਜਾ ਸ਼ਰਮਾ, ਜਤਿੰਦਰ ਕੌਰ, ਰਵਿੰਦਰ ਕੌਰ, ਰਜਨੀ ਆਦਿ ਹਾਜ਼ਰ ਸਨ।

