ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਲੋਂ ਕੰਪਿਊਟੋਨਿਕਸ ਟਾਈਮ ਮੈਗਜੀਨ ਰਿਲੀਜ਼

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦੇ ਕੰਪਿਊਟੋਨਿਕਸ ਕਲੱਬ ਨੇ ਸੈਸਨ 2021-22 ਲਈ ਮੈਗਜੀਨ ਕੰਪਿਊਟੋਨਿਕਸ ਟਾਈਮਜ ਜਾਰੀ ਕੀਤਾ। ਇਸ ਮੌਕੇ ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵਿਸੇਸ ਮੈਗਜੀਨ ਕੰਪਿਊਟੋਨਿਕਸ ਟਾਈਮਜ ਪਾਠਕਾਂ ਨਾਲ ਸਾਂਝਾ ਕਰਕੇ ਬਹੁਤ ਖੁਸੀ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਗਜੀਨ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਦਰਸਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੁਖਮੀਨ ਕੌਰ ਨੇ ਕਿਹਾ ਕਿ ਵਿਭਾਗ ਨੇ ਕੰਪਿਊਟਰ ਸਾਇੰਸ ਅਤੇ ਇਸ ਦੀਆਂ ਐਪਲੀਕੇਸਨਾਂ ਦੀ ਬਿਹਤਰ ਸਮਝ ਲਈ ਇਹ ਮੈਗਜੀਨ ਜਾਰੀ ਕਰਕੇ ਇੱਕ ਕਦਮ ਅੱਗੇ ਵਧਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੈਗਜੀਨ ਵਿਭਾਗ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਇੱਕ ਵਧੀਆ ਪਲੇਟਫਾਰਮ ਪ੍ਰਦਾਨ ਕਰੇਗਾ। ਮੈਗਜੀਨ ਦੀ ਸੰਪਾਦਕ ਪ੍ਰੋਫੈਸਰ ਇੰਦਰਬੀਰ ਕੌਰ ਨੇ ਕਿਹਾ ਕਿ ਇਹ ਮੈਗਜੀਨ ਵਿਦਿਆਰਥੀਆਂ ਦੇ ਤਕਨੀਕੀ ਲੇਖਣ ਦੇ ਹੁਨਰ ਅਤੇ ਨਵੀਨਤਾਕਾਰੀ ਵਿਚਾਰਾਂ ਨੂੰ ਪ੍ਰਦਰਸਿਤ ਕਰਨ ਦਾ ਪਲੇਟਫਾਰਮ ਹੈ। ਇਹ ਮੈਗਜ਼ੀਨ ਉਹਨਾਂ ਦੇ ਟੀਚਿਆਂ ਨੂੰ ਮਜਬੂਤ ਕਰਨ ਲਈ ਕੰਮ ਕਰੇਗਾ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਜਾਗਰੂਕਤਾ, ਬਿਹਤਰ ਆਪਸੀ ਤਾਲਮੇਲ ਵਿੱਚ ਸਹਾਈ ਹੋਵੇਗਾ। ਮੈਗਜੀਨ ਦੇ ਸਹਿ ਸੰਪਾਦਕ ਪ੍ਰੋ: ਗੁਰਪਾਲ ਸਿੰਘ, ਪ੍ਰੋ: ਗੁਰਦੀਪ ਕੌਰ ਅਤੇ ਪ੍ਰੋ: ਜਸਪ੍ਰੀਤ ਸਿੰਘ ਖਰੌੜ ਇਸ ਮੌਕੇ ਹਾਜ਼ਰ ਸਨ। ਮੈਗਜੀਨ ਦੇ ਵਿਦਿਆਰਥੀ ਸੰਪਾਦਕ ਨਿਸਵਿੰਦਰ ਕੌਰ ਵਿਰਕ, ਰੀਤੂ, ਗੁਰਮਨ ਸਿੰਘ ਅਤੇ ਰਿੰਕਲ ਪ੍ਰੀਤ ਕੌਰ ਹਨ।

Leave a Reply

Your email address will not be published. Required fields are marked *