ਪਟਿਆਲਾ

ਯੋਗਾ ਦੀ ਮਹੱਤਤਾ ਤੇ ਵਰਕਸ਼ਾਪ ਅਤੇ ਸੈਮੀਨਾਰ’ ਨਾਮਕ ਪ੍ਰੋਗਰਾਮ ਦਾ ਆਯੋਜਨ

ਦੌੜ ਜਾਂ ਹੋਰ ਖੇਡਾਂ ਆਪਣੀ ਜਗ੍ਹਾ ਹਨ ਅਤੇ ਯੋਗਾ ਆਪਣੀ ਜਗ੍ਹਾ ਹੈ। ਦੋਹਾਂ ਦੀ ਆਪੋ ਆਪਣੀ ਵੱਖਰੀ ਮਹੱਤਤਾ ਹੈ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪ੍ਰਗਟਾਏ ਗਏ। ਉਹ ਯੂਨੀਵਰਸਿਟੀ ਕੈਂਪਸ ਦੇ ਖੇਡ ਵਿਭਾਗ ਵਿਚਲੇ ਜਿਨਮੇਜ਼ੀਅਮ ਹਾਲ ਵਿੱਚ ਐੱਨ. ਐੱਸ. ਐੱਸ. ਵਿਭਾਗ ਵੱਲੋਂ ਸਵੇਰੇ ਛੇ ਵਜੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਗਟਾਏ ਗਏ। ਇਹ ਪ੍ਰੋਗਰਾਮ ਕੌਮਾਂਤਰੀ ਯੋਗਾ ਦਿਹਾੜੇ ਦੇ ਸੰਬੰਧ ਵਿੱਚ ਆਯੋਜਿਤ ਕਰਵਾਇਆ ਜਾ ਰਿਹਾ ਹੈ। ‘ਯੋਗਾ ਦੀ ਮਹੱਤਤਾ ਤੇ ਵਰਕਸ਼ਾਪ ਅਤੇ ਸੈਮੀਨਾਰ’ ਨਾਮਕ ਇਸ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਖੇਡ ਵਿਭਾਗ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵੱਲੋਂ ਕੀਤਾ ਗਿਆ ਜਿਸ ਵਿੱਚ ਪ੍ਰੋ. ਅਰਵਿੰਦ ਮੁੱਖ ਵਕਤਾ ਵਜੋਂ ਵੀ ਸ਼ਾਮਿਲ ਹੋਏ ਅਤੇ ਇੱਥੇ ਹਾਜ਼ਰ ਸਭਨਾਂ ਨਾਲ ਮਿਲ ਕੇ ਯੋਗਾ ਵੀ ਕੀਤਾ।

ਪ੍ਰੋ. ਅਰਵਿੰਦ ਨੇ ਕਿਹਾ ਕਿ ਯੋਗਾ ਤੋਂ ਭਾਵ ਸਿਰਫ਼ ਇਹ ਨਹੀਂ ਕਿ ਯੋਗਾ ਨਾਲ ਸੰਬੰਧਤ ਦਿਹਾੜੇ ਉੱਤੇ ਸਿਰਫ਼ ਇੱਕ ਦਿਨ ਹੀ ਯੋਗਾ ਕਰਨਾ ਹੈ, ਸਗੋਂ ਯੋਗਾ ਦਾ ਅਸਲ ਮਕਸਦ ਤਦ ਹੀ ਪੂਰਾ ਹੁੰਦਾ ਹੈ ਜੇਕਰ ਇਸ ਨੂੰ ਆਮ ਜਿ਼ੰਦਗੀ ਦਾ ਹਿੱਸਾ ਬਣਾਇਆ ਜਾਵੇ। ਨਿਰੰਤਰ ਯੋਗਾ ਕਰਨ ਨਾਲ ਹੀ ਇਸ ਦਾ ਅਸਲ ਲਾਭ ਲਿਆ ਜਾ ਸਕਦਾ ਸਕਦਾ ਹੈ। ਇਸ ਮੌਕੇ ਮੁੱਖ ਵਕਤਾ ਵਜੋਂ ਹਾਜ਼ਰ ਹੋਏ ਡਾ. ਤਰਲੋਕ ਸਿੰਘ ਸੰਧੂ (ਉਲੰਪੀਅਨ), ਜੋ ਕਿ ਸਪੋਰਟਸ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਾਬਕਾ ਡਾਇਰੈਕਟਰ ਹਨ, ਵੱਲੋਂ ਆਪਣੇ ਵਿਚਾਰ ਪ੍ਰਗਟਾਉਂਦਿਆਂ ਵੱਖ-ਵੱਖ ਤਰਕਾਂ ਨਾਲ਼ ਯੋਗਾ ਦੀ ਮਹੱਤਤਾ ਬਾਰੇ ਸਮਝਾਇਆ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀਆਂ ਖੋਜਾਂ ਦੇ ਅਧਾਰ ਉੱਤੇ ਇਹ ਇੱਕ ਸਰਵ ਸਿੱਧ ਗੱਲ ਹੈ ਕਿ ਤੰਦਰੁਸਤ ਸ਼ਰੀਰ ਵਿੱਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦੀ ਭੱਜ ਦੌੜ ਦੀ ਜਿ਼ੰਦਗੀ ਵਿੱਚ ਯੋਗਾ ਜਿਹੀਆਂ ਤੰਦਰੁਸਤੀ ਨਾਲ ਜੁੜੀਆਂ ਗਤੀਵਿਧੀਆਂ ਦੀ ਅਹਿਮੀਅਤ ਨੂੰ ਹੋਰ ਵਧੇਰੇ ਸਮਝਣ ਅਤੇ ਆਪਣੀ ਜਿ਼ੰਦਗੀ ਵਿੱਚ ਅਪਨਾਉਣ ਦੀ ਲੋੜ ਹੈ। ਇਸ ਮੌਕੇ ਈ. ਐੱਮ. ਆਰ. ਸੀ. ਦੇ ਡਾਇਰੈਕਟਰ ਦਲਜੀਤ ਅਮੀ, ਐੱਨ. ਐੱਸ. ਐੱਸ. ਦੇ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।

Leave a Reply

Your email address will not be published. Required fields are marked *