ਪੰਜਾਬਪਟਿਆਲਾ

ਪੀ ਡਬਲਿਊ ਡੀ ਮੁਲਾਜ਼ਮ 18 ਅਗਸਤ ਨੂੰ ਕਰਨਗੇ ਮੋਤੀ ਮਹਿਲ ਵਲ ਮਾਰਚ

ਪਟਿਆਲਾ 16 ਅਗਸਤ (ਮਧੂਸਾਰ ਬਿਊਰੋ) ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵਲੋਂ ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਸੋਧੇ ਹੋਏ ਤਨਖਾਹ ਸਕੇਲ ਲਾਗੂ ਕਰਵਾਉਣ , ਸਮੁੱਚੇ ਕਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕਰਵਾਉਣ ਤੇ ਸੀਵਰੇਜ਼ ਬੋਰਡ ਅਤੇ ਪੁੱਡਾ ਦੇ ਮੁਲਾਜ਼ਮਾਂ ਤੇ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ 18 ਅਗਸਤ ਨੂੰ ਬਸ ਸਟੈਂਡ ਲਾਗੇ ਪੁਲ ਥੱਲੇ ਸੂਬਾ ਪੱਧਰੀ ਰੈਲੀ ਕਰਕੇ ਮੋਤੀ ਮਹਿਲ ਵਲ ਕੀਤੇ ਜਾ ਰਹੇ ਵਿਸ਼ਾਲ ਮਾਰਚ ਦੀ ਤਿਆਰੀ ਸਬੰਧੀ ਜੋਨ ਪਟਿਆਲਾ ਵਲੋਂ ਜੋਨ ਪ੍ਰਧਾਨ ਜਸਵੀਰ ਸਿੰਘ ਖੋਖਰ ਦੀ ਅਗਵਾਈ ਚ ਬੀ ਐਮ ਐਲ ਕੰਮਪਲੈਕਸ ਪਟਿਆਲਾ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬਾ ਆਗੂ ਦਰਸ਼ਨ ਬੇਲੂਮਾਜਰਾ, ਗੁਰਦਰਸ਼ਨ ਸਿੰਘ ਖਮਾਣੋਂ, ਚੇਅਰਮੈਨ ਦਰਸ਼ਨ ਸਿੰਘ ਰੋਗਲਾ, ਜਨਰਲ ਸਕੱਤਰ ਲਖਵਿੰਦਰ ਸਿੰਘ ਖ਼ਾਨਪੁਰ, ਖਜਾਨਚੀ ਸੁਲੱਖਣ ਸਿੰਘ ਤੇ ਸਮੁਚੀਆਂ ਬ੍ਰਾਂਚਾਂ ਦੇ ਪ੍ਰਧਾਨ ਸਕੱਤਰਾਂ ਤੇ ਜੋਨ ਆਗੂਆਂ ਨੇ ਸ਼ਮੂਲੀਅਤ ਕੀਤੀ ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਹਰਬੀਰ ਸਿੰਘ ਸੁਨਾਮ ਤੇ ਰਾਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸੰਘਰਸ਼ ਸਬੰਧੀ ਮੁਲਾਜ਼ਮਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜੋਨ ਪਟਿਆਲਾ ਨਾਲ਼ ਸੰਬੰਧਿਤ ਜਥੇਬੰਦੀ ਦੇ ਸਮੁੱਚੇ ਮੈਂਬਰ ਇਸ ਸੰਘਰਸ਼ ਚ ਵਧ ਚੜ੍ਹ ਕੇ ਹਿੱਸਾ ਲੈਣਗੇ ਤੇ ਉਕਤ ਮੰਗਾਂ ਦੇ ਹੱਲ ਤੱਕ ਸੂਬਾਈ ਸੰਘਰਸ਼ ਦਾ ਪੂਰਨ ਸਮਰਥਨ ਕਰਨ ਦਾ ਫ਼ੈਸਲਾ ਕੀਤਾ।

Leave a Reply

Your email address will not be published. Required fields are marked *