ਆਪ ਆਗੂਆਂ ਨੇ ਲੋੜਵੰਦਾ ਦੇ ਬਣਾਏ ਕਾਰਡ ਅਤੇ ਭਰੇ ਫਾਰਮ
ਪਟਿਆਲਾ, 27 ਜੂਨ: (ਰਮਨਦੀਪ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਵਾਰਡ ਨੰਬਰ 24 ਤੋਂ ਵਾਰਡ ਇੰਚਾਰਜ ਅਤੇ ਸੀਨੀਅਰ ਆਗੂ ਭਲਿੰਦਰ ਸਿੰਘ ਮਾਨ ਅਤੇ ਉਹਨਾਂ ਦੀ ਟੀਮ ਨੇ ਪੰਜ ਰੋਜ਼ਾ ਕੈਂਪ ਲਗਾਕੇ ਲੋੜਵੰਦ ਲੋਕਾਂ ਦੇ ਲੇਬਰ ਕਾਰਡ, ਪੈਨਸ਼ਨ ਫਾਰਮ, ਮੁਫ਼ਤ ਰਾਸ਼ਨ ਦੇ ਫਾਰਮ ਭਰ ਕੇ ਕਾਰਡ ਬਣਾਏ ਗਏ। ਇਸ ਮੌਕੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਲੋਕਾਂ ਨਾਲ ਕੀਤੇ ਹੋਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਜਿਸ ਦਾ ਪੰਜਾਬ ਦੇ ਲੋਕਾਂ ਨੂੰ ਪੂਰਨ ਰੂਪ ਵਿਚ ਲਾਭ ਹੋਵੇਗਾ। ਮਾਨ ਨੇ ਅੱਗੇ ਕਿਹਾ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਉਹ ਆਪ ਹੋਰ ਮਿਹਨਤ ਅਤੇ ਲਗਨ ਨਾਲ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਸਮੇਂ ਸਮੇਂ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਰਹਿਣਗੇ। ਇਸ ਮੌਕੇ ਹਰਜਿੰਦਰ ਸਿੰਘ, ਜਗਜੀਵਨ ਜੀਤ ਸਿੰਘ, ਪ੍ਰਿੰਸ ਜੀ, ਦੀਪੀ, ਭੋਲੂ, ਮਨੀ, ਰਾਜਨ, ਬੁੱਧ ਸਿੰਘ, ਸੋਨੀ, ਕਾਕਾ ਅਤੇ ਵਿਸ਼ਾਲ ਆਦਿ ਮੈਂਬਰ ਹਾਜ਼ਰ ਸਨ।

